ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਇਕ ਪਾਸੇ ਨੌਜੁਆਨਾਂ ਨੂੰ ਰੁ੧ਗਾਰ ਤੇ ਸਵੈ ਰੁਜਗਾਰ ਰਾਹੀਂ ਆਤਮਨਿਰਭਰ ਬਨਾਉਣ 'ਤੇ ਜੋਰ ਦੇ ਰਹੇ ਹਨ ਉੱਥੇ ਦੂਜੇ ਪਾਸੇ ਕੌਸ਼ਲ ਵਿਕਾਸ ਦੇ ਸੰਸਥਾਨ ਸ੍ਰਿਜਤ ਕਰ ਉਦਯੋਗਾਂ ਦੀ ਮੰਗ ਦੇ ਅਨੁਰੂਪ ਮੈਨਪਾਵਰ ਉਪਲਬਧ ਕਰਵਾਉਣ ਨੁੰ ਪ੍ਰਾਥਮਿਕਤਾ ਦੇ ਰਹੇ ਹਨ। ਮੁੱਖ ਮੰਤਰੀ ਨੇ ਅੱਜ ਹੀ 3770 ਗਰੁੱਪ ਡੀ ਅਤੇ 104 ਟੀਜੀਟੀ ਪੰਜਾਬੀ ਦੇ ਅਧਿਆਪਕਾਂ ਨੂੰ ਇਕੱਠੇ ਨਿਯੁਕਤੀ ਪੱਤਰ ਸੌਂਪੇ। ਇਸ ਦੇ ਨਾਲ ਹੀ ਲਗਭਗ ਪਿਛਲੇ 10 ਸਾਲਾਂ ਵਿਚ 1 ਲੱਖ 44 ਹਜਾਰ 874 ਨੌਜੁਆਨਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ। ਇਸ ਤੋਂ ਇਲਾਵਾ ਆਊਟਸੋਰਸਿੰਗ ਸੇਵਾਵਾਂ ਤੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਕੰਮ ਕਰ ਰਹੇ 1 ਲੱਖ 20 ਹਜਾਰ ਕਰਮਚਾਰੀਆਂ ਦੀ ਨੋਕਰੀ ਵੀ ਸੁਰੱਖਿਅਤ ਕੀਤੀ ਹੈ।
ਪਟੌਦੀ ਦੇ ਵਿਧਾਇਕ ਸ੍ਰੀ ਸਤਯਪ੍ਰਕਾਸ਼ ਜਰਾਵਤਾ ਦੀ ਗੁਰੂਗ੍ਰਾਮ, ਆਈਐਮਟੀ, ਮਾਨੇਸਰ, ਰਿਵਾੜੀ ਤੇ ਧਾਰੂਹੇੜਾ ਖੇਤਰ ਵਿਚ ਟ੍ਰੇਨਡ ਮੈਨਪਾਵਰ ਅਤੇ ਉਦਯੋਗਿਕ ਖੇਤਰਾਂ ਵਿਚ ਰੁਜਗਾਰ ਸ੍ਰਿਜਨ ਕਰਨ ਦੀ ਮੰਗ 'ਤੇ ਪਿੰਡ ਮਊ ਲੋਕਰੀ ਵਿਚ ਬਹੁਤਕਨੀਕੀ ਸੰਸਥਾਨ ਖੋਲਣ ਦੇ ਪ੍ਰਸਤਾਵ ਨੁੰ ਮੰਜੂਰੀ ਪ੍ਰਦਾਨ ਕਰਦੇ ਹੋਏ ਮਊ ਲੇਕਰੀ ਵਿਚ ਬਹੁਤਕਨੀਕੀ ਦੀ ਬਜਾਏ ਉਦਯੋਗਿਕ ਸਿਖਲਾਈ ਸੰਸਥਾਨ ਖੋਲਣ ਦੀ ਸੰਭਾਵਨਾਵਾਂ ਤਲਾਸ਼ਨ ਦੇ ਆਦੇਸ਼ ਅਧਿਕਾਰੀ ਨੂੰ ਦਿੱਤੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ 200 ਬਿਸਤਰਿਆਂ ਵਾਲੇ ਨਾਗਰਿਕ ਹਸਪਤਾਲ, ਗੁਰੂਗ੍ਰਾਮ ਨੁੰ 700 ਬਿਸਤਰੇ ਦਾ ਹਸਪਤਾਲ ਅਪਗ੍ਰੇਡ ਕਰਨ ਦੀ ਵੀ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਦੇ ਲਈ 989.94 ਕਰੋੜ ਰੁਪਏ ਦੇ ਬਜਟ ਨੁੰ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ।