ਨਾਮਜਦਗੀ ਪੱਤਰ ਦੇ ਫਾਰਮ ਹਰਿਆਣਾ ਵਿਧਾਨਸਭਾ ਸਕੱਤਰੇਤ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ
ਚੰਡੀਗੜ੍ਹ : ਹਰਿਆਣਾ ਵਿਚ ਰਾਜਸਭਾ ਦੇ ਲਈ ਇਕ ਮੈਂਬਰ ਦੇ ਚੋਣ ਲਈ ਜਿਮਨੀ ਚੋਣ ਦਾ ਪ੍ਰੋਗ੍ਰਾਮ ਜਾਰੀ ਕੀਤਾ ਗਿਆ ਹੈ। ਨਾਮਜਦਗੀ ਪੱਤਰਾਂ ਦੇ ਫਾਰਮ ਹਰਿਆਣਾ ਵਿਧਾਨਸਭਾ ਸਕੱਤਰੇਤ ਤੋਂ ਸਹਾਇਕ ਰਿਟਰਨਿੰਗ ਅਧਿਕਾਰੀ ਤੇ ਉੱਪ ਸਕੱਤਰ ਸ੍ਰੀ ਗੌਰਵ ਗੋਇਲ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਅਤੇ ਰਾਜਸਭਾ ਦੇ ਜਿਮਨੀ ਚੋਣ 2024 ਲਈ ਰਿਟਰਨਿੰਗ ਅਧਿਕਾਰੀ ਡਾ. ਸਾਕੇਤ ਕੁਮਾਰ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਮਨੀ ਚੋਣ ਦਾ ਪ੍ਰੋਗ੍ਰਾਮ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ 18ਵੀਂ ਲੋਕਸਭਾ ਲਈ ਚੋਣ ਹੋਣ ਬਾਅਦ ਇਹ ਸੀਟ ਖਾਲੀ ਹੋਈ ਹੈ। ਉਨ੍ਹਾਂ ਨੇ ਦਸਿਆ ਕਿ ਨਾਮਜਦਗੀ ਕਿਸੇ ਵੀ ਉਮੀਦਵਾਰ ਜਾਂ ਉਸ ਦੇ ਪ੍ਰਸਤਾਵਕ ਵੱਲੋਂ 21 ਅਗਸਤ, 2024 ਤਕ (ਛੁੱਟੀ ਦੇ ਦਿਨਾਂ ਨੂੰ ਛੱਡ ਕੇ) ਕਿਸੇ ਵੀ ਕਾਰਜਦਿਨ ਵਿਚ ਸੈਕਟਰ-1 ਸਥਿਤ ਚੰਡੀਗੜ੍ਹ ਵਿਚ ਹਰਿਆਣਾ ਵਿਧਾਨਸਭਾ ਸਕੱਤਰੇਤ ਵਿਚ ਰਿਟਰਨਿੰਗ ਅਧਿਕਾਰੀ ਜਾਂ ਸਹਾਇਕ ਰਿਟਰਨਿੰਗ ਅਧਿਕਾਰੀ ਦੇ ਕੋਲ 11 ਵਜੇ ਤੋਂ ਦੁਪਹਿਰ 3 ਵਜੇ ਤਕ ਜਮ੍ਹਾ ਕਰਵਾਇਆ ਜਾ ਸਕਦੇ ਹਨ।
ਉਨ੍ਹਾਂ ਨੇ ਦਸਿਆ ਕਿ ਨਾਮਜਦਗੀ ਪੱਤਰਾਂ ਦੀ ਸਮੀਖਿਆ 22 ਅਗਸਤ ਨੂੰ ਸਵੇਰੇ 10 ਵਜੇ ਕੀਤੀ ਜਾਵੇਗੀ। 27 ਅਗਸਤ ਤਕ ਉਮੀਦਵਾਰ ਨਾਮਜਦਗੀ ਵਾਪਸ ਲੈ ਸਕਦੇ ਹਨ, ਜੇਕਰ ਜਰੂਰੀ ਹੋਇਆ ਤਾਂ ਚੋਣ 3 ਸਤੰਬਰ, 2024 ਨੁੰ ਹਰਿਆਣਾ ਵਿਧਾਨਸਭਾ ਸਕੱਤਰੇਤ ਵਿਚ ਸਵੇਰੇ 9 ਤੋਂ ਸ਼ਾਮ 4 ਵਜੇ ਤਕ ਹੋਵੇਗਾ।