ਚੰਡੀਗੜ੍ਹ : ਇੰਦਰਾਂ ਗਾਂਧੀ ਯੂਨੀਵਰਸਿਟੀ ਮੀਰਪੁਰ ਰਿਵਾੜੀ ਵਿਚ ਟੈਕ ਫਿਯੂਜਨ ਥੀਮ 'ਤੇ ਅਧਾਰਿਤ ਇਕ ਦਿਨ ਦਾ ਨੈਸ਼ਨਲ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਪ੍ਰੋਗ੍ਰਾਮ ਦੀ ਅਗਵਾਈ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਜੇ. ਪੀ. ਯਾਦਵ ਵੱਲੋਂ ਕੀਤੀ। ਪ੍ਰੋਗ੍ਰਾਮ ਵਿਚ ਮੁੱਖ ਬੁਲਾਰੇ ਵਜੋ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਦੇ ਜੈਵ ਤਕਨਾਲੋਜੀ ਵਿਭਾਗ ਤੋਂ ਪ੍ਰੋਫੈਸਰ ਅਰਵਿੰਦ ਕੁਮਾਰ ਭੱਟ, ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਤੋਂ ਪ੍ਰੋਫੈਸਰ ਹਰੀਸ਼ ਦੁਰਜਾ ਅਤੇ ਇੰਡਸਟਰੀ ਐਕਸਪਰਟ ਅਮਿਤ ਕੁਮਾਰ ਗਰਗ ਮੌਜੂਦ ਰਹੇ।
ਪ੍ਰੋਫੈਸਰ ਜੇ. ਪੀ. ਯਾਦਵ ਨੇ ਦਸਿਆ ਕਿ ਸਾਲ 1998 ਵਿਚ ਭਾਂਰਤ ੂਨੰ ਤਕਨਾਲੋਜੀ ਦੀ ਵਜ੍ਹਾ ਨਾਲ ਦੁਨੀਆ ਦੇ ਗਿਣੇ ਚੁਣੇ ਨਿਯੂਕਲੀਅਰ ਪਾਵਰ ਦੇਸ਼ ਦੀ ਕਤਾਰ ਵਿਚ ਸ਼ਾਮਿਲ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਉੱਚੇਰੀ ਸਿਖਿਆ ਲਈ ਟੈਕਨੀਕਲ ਕੋਰਸ ਦਾ ਸਿਲੇਬਸ ਇੰਡਸਟਰੀਅਲ ਓਰੀੲੰਟੇਡ ਗਾਇਡਲਾਇੰਸ 'ਤੇ ਅਧਾਰਿਤ ਹੋਣਾ ਚਾਹੀਦਾ ਹੈ। ਪ੍ਰੋਗ੍ਰਾਮ ਸੰਯੋਜਕ ਪ੍ਰੋਫੈਸਰ ਸੁਨੀਲ ਕੁਮਾਰ ਨੇ ਸਾਰੇ ਵਿਦਿਆਰਥੀਆਂ ਨੂੰ ਰਿਸਰਚ ਤੇ ਤਕਨਾਲੋਜੀ ਦੇ ਆਧੁਨਿਕ ਵਰਤੋ ਦੇ ਬਾਰੇ ਵਿਚ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਸਕੂਲ ਟੂ ਸਟਾਰਟ ਅੱਪ ਇਗਨਾਈਟਿੰਗ ਯੰਗ ਮਾਈਂਡਸ ਸਟੂਡੇਂਟ ਕਲੱਬ ਵਰਗੇ ਵਿਸ਼ਾ 'ਤੇ ਜੋਰ ਦਿੱਤਾ ਅਤੇ ਉਦਾਹਰਣ ਦੇ ਕੇ ਵਿਸਤਾਰ ਨਾਂਲ ਦਸਿਆ ਕਿ ਕਿਵੇਂ ਅਸੀਂ ਇਸ ਖੇਤਰ ਵਿਚ ਅੱਗੇ ਵੱਧ ਸਕਦੇ ਹਨ। ਮੁੱਖ ਬੁਲਾਰੇ ਪ੍ਰੋਫੈਸਰ ਅਰਵਿੰਦ ਕੁਮਾਰ ਭੱਟ ਨੇ ਏਂਟਰਪ੍ਰੇਨਿਯੋਰਸ਼ਿਪ ਅਪਾਰਚੂਨਿਟੀ ਇਨ ਲਾਇਫ ਸਾਇੰਸ ਦੇ ਬਾਰੇ ਵਿਚ ਵਿਸਤਾਰ ਨਾਲ ਜਾਣਕਾਰੀ ਦਿੱਤੀ।