Friday, September 20, 2024

Malwa

ਪੁਲਿਸ ਨੇ ਤਿੰਨ ਵੱਖ-ਵੱਖ ਮੁਕੱਦਮਿਆਂ ਵਿੱਚ 06 ਕਥਿਤ ਦੋਸ਼ੀਆਂ ਨੂੰ ਨਜਾਇਜ਼ ਅਸਲੇ ਸਮੇਤ ਕੀਤਾ ਕਾਬੂ

August 28, 2024 03:34 PM
Advocate Dalip Singh Wasan

ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਤਿੰਨ ਵੱਖ-ਵੱਖ ਮੁਕਦੱਮਿਆਂ ਵਿੱਚ 06 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ 05 ਕਿਲੋ ਅਫੀਮ, 300 ਗ੍ਰਾਮ ਹੈਰੋਇਨ ਅਤੇ 32 ਬੋਰ ਦੇ ਦੋ ਨਜਾਇਜ਼ ਪਿਸਟਲ ਸਮੇਤ 10 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਐਸ.ਪੀ. (ਡੀ) ਰਾਕੇਸ਼ ਯਾਦਵ ਦੀ ਅਗਵਾਈ ਹੇਠ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਇੰਸਪੈਕਟਰ ਆਕਾਸ਼ ਦੱਤ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਕੀਤੀ ਨਾਕਾਬੰਦੀ ਦੌਰਾਨ ਹੀਰੋ ਡੀਲੈਕਸ ਮੋਟਰ ਸਾਇਕਲ ਨੰਬਰ ਪੀ.ਬੀ.08-ਡੀ.ਏ.-0857 ਸਮੇਤ 05 ਕਿੱਲੋ ਅਫੀਮ ਰਜਨੇਸ਼ ਪੁੱਤਰ ਪ੍ਰਕਾਸ਼, ਸਤਵੀਰ ਪੁੱਤਰ ਤੁਲਸੀ ਰਾਮ ਅਤੇ ਧਰਮਵੀਰ ਪੁੱਤਰ ਤੁਲਸੀ ਰਾਮ ਵਾਸੀਆਨ ਪਿੰਡ ਬਬਦੀ ਭੇਟਪੁਰਾ ਥਾਣਾ ਉਸੈਤ ਜ਼ਿਲ੍ਹਾ ਬਦਾਯੂੰ ਉਤਰ ਪ੍ਰਦੇਸ਼ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸੀ ਲਈ ਤਾਂ ਉਨ੍ਹਾਂ ਦੇ ਬੈਗ ਵਿੱਚੋਂ 05 ਕਿਲੋਗ੍ਰਾਮ ਅਫੀਮ ਬਰਾਮਦ ਕਰਕੇ ਅੰਤਰਰਾਜ਼ੀ ਗਿਰੋਹ ਨੂੰ ਤੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਦੋਸ਼ੀ ਉਤਰ ਪ੍ਰਦੇਸ਼ ਦੇ ਇੱਕ ਪਿੰਡ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਿੱਚੋਂ ਦੋ ਸਕੇ ਭਰਾ ਹਨ। ਪੁਲਿਸ ਵੱਲੋਂ ਕਾਬੂ ਕੀਤੇ ਕਥਿਤ ਦੋਸ਼ੀਆਂ ਵਿਰੁੱਧ ਮਿਤੀ 24.08.2024 ਨੂੰ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 18/61/85 ਹੇਠ ਮੁਕੱਦਮਾ ਨੰਬਰ 160 ਦਰਜ਼ ਕੀਤਾ ਗਿਆ ਹੈ। ਪੁਲਿਸ ਨੇ ਤਿੰਨੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਅਤੇ ਕਥਿਤ ਦੋਸ਼ੀਆਂ ਪਾਸੋਂ ਤਫਤੀਸ਼ ਦੌਰਾਨ ਅਫੀਮ ਸਪਲਾਈ ਕਰਨ ਵਾਲੇ ਰਾਜਾਂ ਬਾਰੇ ਪੁੱਛਗਿਛ ਕੀਤੀ ਜਾਵੇਗੀ। ਜਿਸ ਵਿੱਚੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

          ਜ਼ਿਲ੍ਹਾ ਪੁਲਿਸ ਮੁਖੀ ਨੇ ਹੋਰ ਦੱਸਿਆ ਕਿ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਇੱਕ ਹੋਰ ਮੁਕੱਦਮੇ ਵਿੱਚ ਸੀ.ਆਈ.ਏ.. ਸਰਹਿੰਦ ਦੀ ਟੀਮ ਵੱਲੋਂ 27 ਅਗਸਤ ਨੂੰ ਦਾਣਾ ਮੰਡੀ ਅਮਲੋਹ ਏਰੀਏ ਵਿੱਚ ਲਗਾਏ ਨਾਕੇ ਦੌਰਾਨ 02 ਕਥਿਤ ਦੋਸ਼ੀਆਂ ਸੋਮਾ ਸਿੰਘ ਪੁੱਤਰ ਕਸ਼ਮੀਰਾ ਸਿੰਘ ਵਾਸੀ ਪਿੰਡ ਪੁਨੀਵਾਲ, ਥਾਣਾ ਭਾਦਸੋਂ ਜ਼ਿਲ੍ਹਾ ਪਟਿਆਲਾ ਅਤੇ ਅਮਰਜੀਤ ਸਿੰਘ ਪੁੱਤਰ ਹਰਮੇਲ ਸਿੰਘ ਵਾਸੀ ਪਿੰਡ ਨੂਰਪੁਰਾ ਥਾਣਾ ਅਮਲੋਹ ਨੂੰ ਸਮੇਤ ਬੁਲਟ ਮੋਟਰ ਸਾਇਕਲ ਨੰਬਰ ਪੀ.ਬੀ.10-ਜੀ.ਡੀ.-8684 ਕਾਬੂ ਕਰਕੇ ਤਲਾਸ਼ੀ ਦੌਰਾਨ 300 ਗ੍ਰਾਮ ਹੈਰੀਇਨ ਬਰਾਮਦ ਕੀਤੀ ਗਈ ਹੈ। ਕਥਿਤ ਦੋਸ਼ੀਆਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-ਸੀ/61/85 ਮਿਤੀ 27.08.2024 ਨੂੰ ਮੁਕੱਦਮਾ ਨੰਬਰ 113 ਥਾਣਾ ਅਮਲੋਹ ਵਿਖੇ ਦਰਜ਼ ਕਰਵਾਇਆ ਗਿਆ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਖੰਨਾ ਤੇ ਪਟਿਆਲਾ ਦੇ ਇਲਾਕੇ ਵਿੱਚ ਹੈਰੋਇਨ ਸਪਲਾਈ ਕਰਨ ਦਾ ਕੰਮ ਕਰਦੇ ਸਨ। ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਤਫਤੀਸ਼ ਦੌਰਾਨ ਕਥਿਤ ਦੋਸ਼ੀਆਂ ਤੋਂ ਨਸ਼ੇ ਦੀ ਸਪਲਾਈ ਕਰਨ ਦੇ ਧੰਦੇ ਨਾਲ ਸਬੰਧਤ ਹੋਰ ਖੁਲਾਸੇ ਹੋਣ ਦੀ ਉਮੀਦ ਹੈ।  

          ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਇੰਸਪੈਕਟਰ ਆਕਾਸ਼ ਦੱਤ ਵੱਲੋਂ ਜੇਮਸ ਪੁੱਤਰ ਸੇਵਾ ਰਾਮ ਵਾਸੀ ਪਿੰਡ ਅਲੀਪੁਰ ਸੰਦਲ ਥਾਣਾ ਅਮਲੋਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਤਰਖਾਣ ਮਾਜਰਾ ਕੱਟ ਸਰਹਿੰਦ ਵਿਖੇ ਨਾਕਾਬੰਦੀ ਦੌਰਾਨ ਕਾਬੂ ਕਰਕੇ ਉਸ ਪਾਸੋਂ 32 ਬੋਰ ਦੇ 02 ਨਜਾਇਜ਼ ਪਿਸਟਲ ਸਮੇਤ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਕਾਬੂ ਕੀਤੇ ਗਏ ਕਥਿਤ ਦੋਸ਼ੀ ਵਿਰੁੱਧ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਰਹਿੰਦ ਵਿਖੇ ਮੁਕੱਦਮਕਾ ਨੰਬਰ 111 ਮਿਤੀ 28.08.2024 ਨੂੰ ਦਰਜ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਨੇ ਪੁਲਿਸ ਦੀ ਪੁੱਛਗਿਛ ਵਿੱਚ ਇਹ ਕਬੂਲ ਕੀਤਾ ਹੈ ਕਿ ਉਹ ਹਥਿਆਰਾਂ ਦੀ ਨੋਕ ਤੇ ਲੋਕਾਂ ਨੂੰ ਡਰਾ ਧਮਕਾ ਕੇ ਫਿਰੋਤੀਆਂ ਹਾਸਲ ਕਰਦਾ ਸੀ। ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Have something to say? Post your comment

 

More in Malwa

ਅਗਾਮੀ ਪੰਚਾਇਤੀ ਚੋਣਾਂ ਸਬੰਧੀ ਤਿਆਰੀਆਂ ਹੁਣ ਤੋਂ ਹੀ ਅਰੰਭੀਆਂ ਜਾਣ-ਡਾ. ਸੋਨਾ ਥਿੰਦ

ਪਾਵਰਕੌਮ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ: ਐਕਸੀਅਨ ਗੁਪਤਾ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ,ਸਾਫ ਸਫਾਈ ਆਦਿ ਦਾ ਲਿਆ ਜਾਇਜਾ

ਡਿਪਟੀ ਕਮਿਸ਼ਨਰ ਨੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਮਾਲੇਰਕੋਟਲਾ ਪੁਲਿਸ ਦੇ ਥਾਣਾ ਸ਼ਹਿਰੀ 1 ਦੀ ਲੋਕਾਂ ਨੇ ਰੱਜ ਕੇ ਕੀਤੀ ਸਲਾਘਾ

ਬਿਸ਼ਨਪੁਰਾ ਧਰਨੇ 'ਚ ਚੌਥੇ ਦਿਨ ਆਇਆ ਮੋੜਾ 

ਵਿੱਤੀ ਸਾਲ 2024-25 ਦੌਰਾਨ ਉਦਯੋਗਿਕ ਨਿਤੀ-2017 ਅਧੀਨ FCI ਵੈਰੀਫਿਕੇਸ਼ਨ ਐਂਡ ਬਿਜਲੀ ਡਿਊਟੀ ਛੋਟ ਲਈ ਪੰਜ ਉਦਯੋਗਿਕ ਯੂਨਿਟਾਂ ਨੂੰ ਦਿੱਤੀ ਜਾ ਚੁੱਕੀ ਹੈ ਪ੍ਰਵਾਨਗੀ : ਡਾ ਪੱਲਵੀ

ਦੋ ਮਨਰੇਗਾ ਕਾਮਿਆਂ ਦਾ ਤੀਜੇ ਦਿਨ ਵੀ ਨਾ ਹੋਇਆ ਸਸਕਾਰ 

ਨੰਬਰਦਾਰਾਂ ਨੇ ਸਰਕਾਰ ਪ੍ਰਤੀ ਜਤਾਈ ਨਰਾਜ਼ਗੀ 

ਆਲਮੀ ਪੱਧਰ ਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਜ਼ਰੂਰੀ : ਡਾਕਟਰ ਫੂਲ