ਜੈਨੇਵਾ : ਵਿਸ਼ਵ ਸਿਹਤ ਸੰਗਠਨ WHO ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਬਾਰੇ ਕਿਹਾ ਕਿ ਇਥੇ Corona ਦੇ ਜਿ਼ਆਦਾ ਫੈਲਣ ਦਾ ਕਾਰਨ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ 'ਚ ਇਕਠੀ ਹੋਈ ਵੱਡੀ ਭੀੜ ਹੈ, ਜਿਸ ਕਾਰਨ ਲੋਕਾਂ ਦਾ ਸਮਾਜਿਕ ਮੇਲ-ਜੋਲ ਵਧਿਆ।' WHO ਨੇ ਬੁੱਧਵਾਰ ਨੂੰ ਪ੍ਰਕਾਸ਼ਤ ਕੀਤੀ ਆਪਣੀ weekly Covid-19 Update Report ਰਿਪੋਰਟ ਵਿੱਚ ਕਿਹਾ ਕਿ ਵਾਇਰਸ ਦੇ ਬੀ 1.617 ਰੂਪ ਦਾ ਪਹਿਲਾ ਕੇਸ ਅਕਤੂਬਰ 2020 ਵਿੱਚ ਸਾਹਮਣੇ ਆਇਆ ਸੀ। ਇਸ ਦੇ ਅਨੁਸਾਰ 'ਭਾਰਤ ਵਿੱਚ ਕੋਵਿਡ -19 ਦੇ ਵੱਧ ਰਹੇ ਕੇਸਾਂ ਅਤੇ ਮੌਤਾਂ ਨੇ ਬੀ .1.617 ਪੈਟਰਨ ਸਮੇਤ ਵਾਇਰਸ ਦੇ ਹੋਰਨਾਂ ਰੂਪਾਂ ਦੀ ਮਹੱਤਵਪੂਰਣ ਭੂਮਿਕਾ 'ਤੇ ਪ੍ਰਸ਼ਨ ਖੜੇ ਕੀਤੇ ਹਨ।'
ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਭਾਰਤ ਦੀ ਸਥਿਤੀ ਬਾਰੇ ਕਰਵਾਏ ਗਏ ਇਕ ਤਾਜ਼ਾ Corona Report ਤੋਂ ਪਤਾ ਲੱਗਿਆ ਹੈ ਕਿ ਦੇਸ਼ 'ਚ ਕੋਵਿਡ -19 ਮਾਮਲਿਆਂ 'ਚ 'ਵਧੀਕੀ ਅਤੇ ਮੁੜ ਉੱਭਰਨ' ਲਈ ਜ਼ਿੰਮੇਵਾਰ ਕਈ ਸੰਭਾਵੀ ਕਾਰਕ ਰਹੇ, ਜਿਸ 'ਚ ਸਾਰਸ- ਸੀਓਵੀ-2 ਦੇ ਵੱਖ-ਵੱਖ ਸਵਰੂਪਾਂ ਦੇ ਪ੍ਰਸਾਰ ਨੇ ਵੀ ਇਕ ਮਹੱਤਵਪੂਰਣ ਭੂਮਿਕਾ ਨਿਭਾਈ। ਇਸੇ ਤਰ੍ਹਾਂ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਵਾਲੀ ਭਾਰੀ ਭੀੜ ਕਾਰਨ ਲੋਕਾਂ 'ਚ ਸਮਾਜਿਕ ਮੇਲ-ਜੋਲ ਵਧਿਆ।'