ਜੋਗਾ : ਜੋਨ ਪੱਧਰੀ ਤਿੰਨ ਰੋਜ਼ਾ ਅਥਲੈਟਿਕ ਮੀਟ ਆਦਰਸ਼ ਸਕੂਲ ਭੁਪਾਲ ਵਿਖੇ ਸ਼ੁਰੂ ਹੋ ਗਈ ਹੈ। ਉਦਘਾਟਨ ਅਮਨਦੀਪ ਸਿੰਘ ਚਹਿਲ ਪ੍ਰਿੰਸੀਪਲ ਆਦਰਸ਼ ਭੁਪਾਲ ਅਤੇ ਸਰਪੰਚ ਅਮਰੀਕ ਸਿੰਘ, ਸਰਪੰਚ ਹਰਬੰਸ ਸਿੰਘ ਭੁਪਾਲ ਨੇ ਸਾਝੇ ਰੂਪ ਵਿੱਚ ਕੀਤਾ। ਜੋਨਲ ਸਕੱਤਰ ਵਿਨੋਦ ਕੁਮਾਰ ਨੇ ਦੱਸਿਆ ਕਿ ਜੋਨ ਪ੍ਰਧਾਨ ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਈ ਜਾ ਰਹੀ ਇਸ ਅਥਲੈਟਿਕ ਮੀਟ ਵਿੱਚ ਅੰਡਰ 14 ਸਾਲ ਲੜਕੇ 100 ਮੀ. ਜ਼ਸਕਰਨ ਸਿੰਘ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਅਖਿਲ ਦਾ ਰੈਨੇਸਾ ਸਕੂਲ ਤਾਮਕੋਟ ਨੇ ਦੂਸਰਾ ਅਤੇ ਏਕਮਪ੍ਰੀਤ ਸਿੰਘ ਸਸਸ ਬੁਰਜ ਹਰੀ ਨੇ ਤੀਸਰਾ, 200 ਮੀ. ਦਵਿੰਦਰ ਸਿੰਘ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਸੁਖਵੀਰ ਸਿੰਘ ਆਦਰਸ਼ ਸਕੂਲ ਭੁਪਾਲ ਨੇ ਦੂਸਰਾ ਅਤੇ ਮਨਿੰਦਰ ਸਿੰਘ ਸਸਸ ਅਤਲਾ ਕਲਾਂ ਨੇ ਤੀਸਰਾ, 400 ਮੀ. ਗੁਰਨੂਰ ਸਿੰਘ ਦਾ ਰੈਨੇਸਾ ਸਕੂਲ ਤਾਮਕੋਟ ਨੇ ਪਹਿਲਾ, ਹੁਸਨਪ੍ਰੀਤ ਸਿੰਘ ਸਹਸ ਭੁਪਾਲ ਨੇ ਦੂਸਰਾ ਅਤੇ ਹਰਜੋਤ ਸਿੰਘ ਸਸਸ ਬੁਰਜ ਹਰੀ ਨੇ ਤੀਸਰਾ, 600 ਮੀ. ਗੁਰਨੂਰ ਸਿੰਘ ਦਾ ਰੈਨੇਸਾ ਸਕੂਲ ਤਾਮਕੋਟ ਨੇ ਪਹਿਲਾ, ਹਰਮਨ ਸਿੰਘ ਸਸਸ ਅਤਲਾ ਕਲਾਂ ਨੇ ਦੂਸਰਾ ਅਤੇ ਅਭਿਪ੍ਰੀਤ ਸਿੰਘ ਦਾ ਰੈਨੇਸਾ ਸਕੂਲ ਤਾਮਕੋਟ ਨੇ ਤੀਸਰਾ, ਲੰਬੀ ਛਾਲ ਸੁਖਵੀਰ ਸਿੰਘ ਆਦਰਸ਼ ਸਕੁਲ ਭੁਪਾਲ ਨੇ ਪਹਿਲਾ, ਅਭੈਵੀਰ ਸਿੰਘ ਦਾ ਰੈਨੇਸਾ ਸਕੂਲ ਨੇ ਦੂਸਰਾ ਅਤੇ ਤੀਰਥ ਸਿੰਘ ਸਨਾਵਰ ਸਮਾਰਟ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ 19 ਸਾਲ ਲੜਕੇ 100 ਮੀ. ਲਵਪ੍ਰੀਤ ਸਿੰਘ ਸਸਸ ਅਤਲਾ ਕਲਾਂ ਨੇ ਪਹਿਲਾ, ਪ੍ਰਭਜੋਤ ਸਿੰਘ ਬਾਬਾ ਫਰੀਦ ਉੱਭਾ ਨੇ ਦੂਸਰਾ ਅਤੇ ਦੀਪ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਤੀਸਰਾ, 200 ਮੀ. ਮਹਿਕਦੀਪ ਸਿੰਘ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਹਰਜੀਤ ਸਿੰਘ ਦਾ ਰੈਨੇਸਾ ਸਕੂਲ ਤਾਮਕੋਟ ਨੇ ਦੂਸਰਾ ਅਤੇ ਸੁਮਿਤ ਸ਼ਰਮਾ ਦਾ ਰੈਨੇਸਾ ਸਕੁਲ ਤਾਮਕੋਟ ਨੇ ਤੀਸਰਾ, 400 ਮੀ. ਜਸ਼ਨਦੀਪ ਸਿੰਘ ਸਸਸ ਅਤਲਾ ਕਲਾਂ ਨੇ ਪਹਿਲਾ, ਬਲਕਾਰ ਸਿੰਘ ਸਸਸ ਉੱਭਾ ਬੁਰਜ ਢਿੱਲਵਾਂ ਨੇ ਦੂਸਰਾ ਅਤੇ ਗੈਵੀ ਸਿੰਘ ਸਸਸ ਅਕਲੀਆ ਨੇ ਤੀਸਰਾ, 1500 ਮੀ. ਹਰਪ੍ਰੀਤ ਸਿੰਘ ਸਸਸ ਉੱਭਾ ਬੁਰਜ ਢਿੱਲਵਾਂ ਨੇ ਪਹਿਲਾ, ਹਰਪ੍ਰੀਤ ਸਿੰਘ ਸਸਸ ਉੱਭਾ ਬੁਰਜ ਢਿੱਲਵਾਂ ਦੂਸਰਾ ਅਤੇ ਸੁਖਜਿੰਦਰ ਸਿੰਘ ਗੁਰੂਕੁਲ ਅਕੈਡਮੀ ਉੱਭਾ ਨੇ ਤੀਸਰਾ, ਲੰਬੀ ਛਾਲ ਲਖਵਿੰਦਰ ਸਿੰਘ ਸਨਾਵਰ ਸਮਾਰਟ ਸਕੂਲ ਭੁਪਾਲ ਨੇ ਪਹਿਲਾ, ਹਰਜੀਤ ਸਿੰਘ ਬਾਬਾ ਫਰੀਦ ਅਕੈਡਮੀ ਉੱਭਾ ਨੇ ਦੂਸਰਾ ਅਤੇ ਅਕਾਂਸ ਸਹਸ ਰੱਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਜ਼ਸਵਿੰਦਰ ਕੌਰ ਲੈਕਚਰਾਰ, ਸਰਬਜੀਤ ਕੌਰ ਲੈਕਚਰਾਰ, ਗੁਰਜੀਤ ਸਿੰਘ ਡੀ.ਪੀ.ਈ., ਸਮਰਜੀਤ ਸਿੰਘ ਬੱਬੀ, ਰਾਜਨਦੀਪ ਸਿੰਘ ਮਾਖਾਂ ਚਹਿਲਾਂ, ਮਨਪ੍ਰੀਤ ਸਿੰਘ ਅਲੀਸ਼ੇਰ ਕਲਾਂ, ਬਲਵਿੰਦਰ ਸਿੰਘ ਅਕਲੀਆ, ਦਰਸ਼ਨ ਸਿੰਘ ਭੁਪਾਲ, ਰਾਜਦੀਪ ਸਿੰਘ ਉੱਭਾ, ਕੁਲਵਿੰਦਰ ਸਿੰਘ ਅਕਲੀਆ, ਜਗਸੀਰ ਸਿੰਘ, ਬਲਦੇਵ ਸਿੰਘ, ਹਰਦੀਪ ਸਿੰਘ ਰੜ੍ਹ, ਗੁਰਲਾਭ ਸਿੰਘ ਭੁਪਾਲ, ਜ਼ਸਪ੍ਰੀਤ ਸਿੰਘ ਭੁਪਾਲ, ਕਮਲਪ੍ਰੀਤ ਸਿੰਘ ਭੁਪਾਲ, ਗੁਰਜੰਟ ਸਿੰਘ ਤਾਮਕੋਟ, ਇੰਦਰਜੀਤ ਸਿੰਘ ਤਾਮਕੋਟ, ਗੁਰਜਿੰਦਰ ਸਿੰਘ ਉੱਭਾ, ਰਵੀ ਸਿੰਘ ਰੱਲਾ ਆਦਿ ਹਾਜਰ ਸਨ।