ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਚੋਣ ਡਿਊਟੀ ਦੌਰਾਨ ਪੋਲਿੰਗ ਕਰਮਚਾਰੀਆਂ/ਸੁਰੱਖਿਆ ਕਰਮਚਾਰੀਆਂ ਦੀ ਹਿੰਸਕ ਘਟਨਾਵਾਂ, ਬੰਬ ਬਲਾਸਟ ਜਾਂ ਅਰਮਡ ਅਟੈਕ ਜਾਂ ਗੋਲੀਬਾਰੀ ਆਦਿ ਦੇ ਕਾਰਨ ਮੌਤ ਹੋ ਜਾਣ 'ਤੇ ਉਨ੍ਹਾਂ ਦੇ ਪਰਿਵਾਰਜਨਾਂ ਨੁੰ 30 ਲੱਖ ਰੁਪਏ ਦੀ ਐਕਸ-ਗੇ੍ਰਸ਼ਿਆਂ ਰਕਮ ਦਿੱਤੀ ਜਾਵੇਗੀ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਇਸ ਤਰ੍ਹਾ, ਡਿਊਟੀ 'ਤੇ ਕਿਸੇ ਹੋਰ ਕਾਰਨਾਂ ਨਾਲ ਮੌਤ ਹੋ ਜਾਣ 'ਤੇ 15 ਲੱਖ ਰੁਪਏ, ਅਸਮਾਜਿਕ ਤੱਤਾਂ ਦੇ ਹਮਲੇ ਕਾਰਨ ਕਰਮਚਾਰੀ ਦੇ ਸਥਾਈ ਦਿਵਆਂਗ ਹੋਣ 'ਤੇ 15 ਲੱਖ ਰੁਪਏ ਅਤੇ ਸ਼ਰੀਰ ਦੇ ਕਿਸੇ ਅੰਗ ਜਾਂ ਅੱਖਾਂ ਦੀ ਨਜਰ ਜਾਣ ਦੀ ਸਥਿਤੀ ਵਿਚ 7.5 ਲੱਖ ਰੁਪਏ ਦੀ ਮਾਲੀ ਸਹਾਇਤਾ ਪਰਿਵਾਰਜਨਾਂ ਨੂੰ ਦਿੱਤੀ ਜਾਵੇਗੀ। ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਚੋਣ ਡਿਊਟੀ ਦੌਰਾਨ ਦਿੱਤੀ ਜਾਣ ਵਾਲੀ ਇਹ ਐਕਸ-ਗ੍ਰੇਸ਼ਿਆ ਰਕਮ ਕੇਂਦਰੀ ਗ੍ਰਹਿ ਮੰਤਰਾਲੇ ਜਾਂ ਸੂਬਾ ਸਰਕਾਰ ਜਾਂ ਹੋਰ ਨਿਯੋਕਤਾ ਵੱਲੋਂ ਦਿੱਤੀ ਜਾਣ ਵਾਲੇ ਅਨੁਕੰਪਾ ਰਕਮ ਤੋਂ ਵੱਧ ਹੋਵੇਗੀ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਚੋਣ ਡਿਊਟੀ ਦੀ ਸਮੇਂ ਸੀਮਾ ਚੋਣਾਂ ਦੇ ਐਲਾਨਾਂ ਦੀ ਮਿੱਤੀ ਤੋਂ ਲੈ ਕੇ ਨਤੀਜੇ ਦੀ ਮਿੱਤੀ ਤਕ (ਦੋਵਾਂ ਦਿਨਾਂ ਨੂੰ ਸ਼ਾਮਿਲ ਕਰਦੇ ਹੋਏ।) ਮੰਨਿਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਐਕਸ-ਗੇ੍ਰਸ਼ਿਆ ਰਕਮ ਦੀ ਪ੍ਰਕ੍ਰਿਆ ਸ਼ੁਰੂ ਕਰਨ ਦੀ ਜਿਮੇਵਾਰੀ ਜਿਲ੍ਹਾ ਚੋਣ ਅਧਿਕਾਰੀ ਤੇ ਪੁਲਿਸ ਸੁਪਰਡੈਂਟ ਦੀ ਹੋਵੇਗੀ ਅਤੇ ਕਰਮਚਾਰੀ ਦੀ ਮੌਤ, ਦਿਵਆਂਗਤਾ ਆਦਿ ਹੋਣ ਦੀ ਘਟਨਾ ਦੀ ਮਿੱਤੀ ਤੋਂ 10 ਦਿਨ ਦੇ ਅੰਦਰ-ਅੰਦਰ ਸ਼ੁਰੂ ਕਰਨੀ ਹੋਵੇਗੀ। ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ 1 ਮਹੀਨੇ ਦੇ ਅੰਦਰ ਸਬੰਧਿਤ ਮਾਮਲੇ ਦਾ ਨਿਪਟਾਨ ਯਕੀਨੀ ਕਰਨਾ ਹੋਵੇਗਾ।
ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਚੋਣ ਡਿਊਟੀ ਦੌਰਾਨ ਮੌਤ ਜਾਂ ਗੰਭੀਰ ਸੱਟ ਲੱਗਣ ਦੀ ਸਥਿਤੀ ਵਿਚ ਚੋਣ/ਸੁਰੱਖਿਆ ਕਰਮਚਾਰੀਆਂ ਦੇ ਪਰਿਜਨਾਂ ਨੂੰ ਐਕਸ-ਗ੍ਰੇਸ਼ਿਆ ਰਕਮ ਦੇ ਭੁਗਤਾਨ ਦਾ ਪ੍ਰਾਵਧਾਨ ਕਰਦਾ ਹੈ, ਜਿਸ ਵਿਚ ਸਾਰੀ ਤਰ੍ਹਾ ਦੇ ਚੋਣ ਸਬੰਧੀ ਡਿਊਟੀ ਵਿਚ ਤੈਨਾਤ ਕਰਮਚਾਰੀ, ਕੇਂਦਰੀ ਆਰਮਡ ਪੁਲਿਸ ਫੋਰਸ (ਸੀਏਪੀਐਫ), ਐਸਏਪੀ, ਰਾਜ ਪੁਲਿਸ, ਹੋਮਗਾਰਡ ਦੇ ਤਹਿਤ ਕੰਮ ਕਰ ਰਹੇ ਸਾਰੇ ਸੁਰੱਖਿਆ ਕਰਮਚਾਰੀ ਸ਼ਾਮਿਲ ਹਨ। ਇਸ ਤੋਂ ਇਲਾਵਾ, ਚੋਣ ਡਿਊਟੀ ਲਈ ਨਿਯੁਕਤ ਡਰਾਈਵਰ , ਕਲੀਨਰ ਆਦਿ ਵਰਗੇ ਕੋਈ ਵੀ ਨਿਜੀ ਵਿਅਕਤੀ, ਬੀਈਐਲਈਸੀਆਈਐਲ ਇੰਜੀਨੀਅਰ ਜੋ ਫਸਟ ਲੇਵਲ ਚੈਕਿੰਗ (ਐਫਐਲਸੀ) ਈਵੀਐਮ ਕਮੀਸ਼ਨਿੰਗ, ਵੋਟਰ ਦਿਵਸ ਅਤੇ ਗਿਣਤੀ ਦਿਵਸ ਡਿਊਟੀ ਵਿਚ ਲੱਗੇ ਹਨ ਉਹ ਸਾਰੇ ਵੀ ਇਸ ਵਿਚ ਸ਼ਾਮਿਲ ਹਨ। ਉਨ੍ਹਾਂ ਨੇ ਦਸਿਆ ਕਿ ਕਿਸੇ ਵਿਅਕਤੀ ਨੂੰ ਚੋਣ ਸਬੰਧੀ ਕੰਮ ਜਿਵੇਂ ਸਿਖਲਾਈ ਲਈ ਘਰ/ਦਫਤਰ ਤੋਂ ਨਿਕਲਦੇ ਹੀ ਉਦੋਂ ਤਕ ਚੋਣ ਡਿਊਟੀ 'ਤੇ ਮੰਨਿਆ ਜਾਣਾ ਸਹੀ ਹੋਵੇਗਾ ਜਦੋਂ ਤਕ ਉਹ ਜੋਣ ਸਬੰਧੀ ਡਿਊਟੀ ਦੇ ਬਾਅਦ ਆਪਣੇ ਘਰ/ਦਫਤਰ ਵਾਪਸ ਨਹੀਂ ਪਹੁੰਚ ਜਾਂਦਾ। ਜੇਕਰ ਇਸ ਸਮੇਂ ਦੌਰਾਨ ਕੋਈ ਦੁਰੰਟਨਾ ਹੁੰਦੀ ਹੈ, ਤਾਂ ਉਸ ਨੁੰ ਚੋਣ ਡਿਊਟੀ ਦੌਰਾਨ ਹੋਈ ਦੁਰਘਟਨਾ ਮੰਨਿਆ ਜਾਵੇਗਾ, ਬਬਸ਼ਰਤੇ ਕਿ ਮੌਤ /ਸੱਟ ਦੀ ਘਟਨਾ ਅਤੇ ਚੋਣ ਡਿਊਟੀ ਦੇ ਵਿਚ ਕਾਰਣਾਤਮਕ ਸਬੰਧ ਹੋਵੇ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਚੋਣ ਲੋਕਤੰਤਰ ਦੀ ਇਕ ਮੁੱਢਲੀ ਵਿਸ਼ੇਸ਼ਤਾ ਹੈ। ਚੋਣ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲ ਕੇ ਬਣੀ ਚੋਣ ਮਸ਼ੀਨਰੀ ਵੱਲੋਂ ਕੀਤੀ ਜਾਣ ਵਾਲੀ ਮੁਸ਼ਕਲ ਗਤੀਵਿਧੀਆਂ ਸ਼ਾਮਿਲ ਹੁੰਦੀਆਂ ਹਨ। ਇਹ ਕਰਮਚਾਰੀ ਸੁਤੰਤਰ ਅਤੇ ਨਿਰਪੱਖ ਚੋਣ ਸੰਚਾਲਨ ਯਕੀਨੀ ਕਰਨ ਦੀ ਪਾਰਦਰਸ਼ਿਤਾ ਦੇ ਨਾਲ ਆਪਣੀ ਜਾਣ ਜੋਖਿਮ ਵਿਚ ਪਾਉਣ ਵਰਗੀ ਚਨੌਤੀਪੂਰਨ ਕੰਮ ਕਰਦੇ ਹਨ। ਉਨ੍ਹਾਂ ਵੱਲੋਂ ਕੀਤੇ ਗਏ ਯੋਗਦਾਨ ਨੁੰ ਸਵੀਕਾਰ ਕਰਦੇ ਹੋਏ, ਕਮਿਸ਼ਨ ਵੱਲੋਂ ਮ੍ਰਿਤਕ ਕਾਮੇ ਦੇ ਪਰਿਜਨਾਂ ਨੂੰ ਐਕਸ-ਗ੍ਰੇਸ਼ਿਆ ਵਜੋ ਮੌਤ ਦੀ ਸਥਿਤੀ ਵਿਚ ਮੁਆਵਜਾ ਦੇਣ ਜਾਂ ਕਾਮੇ ਨੂੰ ਗੰਭੀਰ ਸੱਟ ਲੱਗਣ ਦੇ ਕਾਰਨ ਸਥਾਈ ਦਿਵਆਂਗਤਾ ਹੌਣ ਦੀ ਸਥਿਤੀ ਵਿਚ ਸਹਾਇਤਾ ਪ੍ਰਦਾਨ ਕਰਨ ਦਾ ਪ੍ਰਾਵਧਾਨ ਕੀਤਾ ਹੈ। ਪੋਲਿੰਗ ਸਟਾਫ ਲਈ ਹੋਰ ਜਨ ਸਹੂਲਤਾਂ ਸਮੇਤ ਮੈਡੀਕਲ ਸਹੂਲਤਾਂ ਹੋਣ ਯਕੀਨੀ ਸ੍ਰੀ ਪੰਕਜ ਅਗਰਵਾਲ ਨੇ ਨਿਰਦੇਸ਼ ਦਿੱਤੇ ਕਿ ਸਾਰੇ ਜਿਲ੍ਹਾ ਚੋਣ ਅਧਿਕਾਰਆਂ ਵੱਲੋਂ ਪੋਲਿੰਗ ਕਰਮਚਾਰੀਆਂ ਦੇ ਲਈ ਟ੍ਰੇਨਿੰਗ ਕੇਂਦਰ, ਡਿਸਪੇਚ ਅਤੇ ਰਿਸੀਵਿੰਗ ਕੇਂਦਰਾਂ 'ਤੇ ਸਿਹਤ ਦੇਖਭਾਲ, ਫਸਟ ਏਡ ਆਦਿ ਦੀ ਸਹੂਲਤ ਯਕੀਨੀ ਕੀਤੀ ਜਾਵੇ ਅਤੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਯੁਕਤ ਇਕ ਏਂਬੂਲੈਂਸ ਦੀ ਵੀ ਵਿਵਸਥਾ ਰਹਿਣੀ ਚਾਹੀਦੀ ਹੈ।