ਕਿਹਾ, ਜ਼ਿਲ੍ਹਾ ਨਿਵਾਸੀਆਂ ਨੂੰਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣਾ ਜ਼ਿਲ੍ਹਾ ਪ੍ਰਸਾਸ਼ਨ ਦੀ ਪ੍ਰਾਥਮਿਕਤਾ
ਕੂੜੇ ਦੀ ਸਹੀ ਸੈਗਰੀਗੇਸ਼ਨ/ਸਟੋਰੇਜ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਨਾਲ ਹੀ ਸ਼ਹਿਰ ਹੋਵੇਗਾ ਕੂੜਾ ਰਹਿਤ
ਮਾਲੇਰਕੋਟਲਾ : ਜ਼ਿਲ੍ਹੇ ਦੀਆਂ ਸਮੂਹ ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਚ ਚੱਲ ਰਹੇ ਸਮੁੱਚੇ ਪ੍ਰਗਤੀ ਅਧੀਨ ਵਿਕਾਸ ਕਾਰਜਾਂ ਦਾ ਜਾਇਜਾ ਲੈਂਦਿਆਂ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਮਿਲੇ ਫੰਡਜ਼ ਦੀ ਵਰਤੋਂ ਨੂੰ ਤੁਰੰਤ ਯਕੀਨੀ ਬਣਾਈ ਜਾਵੇ ਤਾਂ ਜੋ ਜ਼ਿਲ੍ਹਾ ਨਿਵਾਸੀਆਂ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮਿਲ ਸਕੇ। ਉਨ੍ਹਾਂ ਸਮੂਹ ਕਾਰਜ ਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਵੱਖ ਵੱਖ ਵਿਕਾਸ ਸਕੀਮਾਂ ਤਹਿਤ ਅਣਵਰਤੀ ਰਾਸ਼ੀ ਅਤੇ ਬਕਾਇਆ ਫੰਡ ਤੁਰੰਤ ਵਰਤੋਂ ਵਿੱਚ ਲਿਆਂਦੇ ਜਾਉਂਣ ਅਤੇ ਅਣਵਰਤੇ ਪੈਸੇ ਤੁਰੰਤ ਵਾਪਸ ਜਮ੍ਹਾਂ ਕਰਵਾਏ ਜਾਣ। ਇਸ ਮੌਕੇ ਉਨ੍ਹਾਂ ਸੀਵਰੇਜ਼ ਟਰੀਟਮੈਂਟ ਪਲਾਂਟ ,ਵਾਟਰ ਟਰੀਟਮੈਂਟ ਪਲਾਂਟ, ਸੋਲਿਡ ਵੇਸਟ ਆਦਿ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਇੱਕਤਰ ਕੀਤੀ ਅਤੇ ਹਦਾਇਤ ਜਾਰੀ ਕੀਤੀ ਕਿ ਪੀਣ ਯੋਗ ਪਾਣੀ ਦੇ ਮਿਆਰ ਦੀ ਲਗਾਤਾਰ ਟੈਸਟਿੰਗ ਅਤੇ ਸਪੈਲਿੰਗ ਕੀਤੀ ਜਾਵੇ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਸਾਫ ਸੁਥਰਾ ਪੀਣ ਯੋਗ ਪਾਣੀ ਮੁਹੱਈਆਂ ਹੋ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਨਿਵਾਸੀਆਂ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣਾ ਜ਼ਿਲ੍ਹਾ ਪ੍ਰਸਾਸ਼ਨ ਦੀ ਪ੍ਰਾਥਮਿਕਤਾ ਹੈ। ਸਮੂਹ ਸ਼ਹਿਰ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਵਾਂ ਮੁਹੱਈਆਂ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਬੁਨਿਆਂਦੀ ਸਹੂਲਤਾਵਾਂ ਮੁਹੱਈਆ ਹੋ ਸਕਣ। ਡਿਪਟੀ ਕਮਿਸ਼ਨਰ ਨੇ ਕਾਰਜ ਸਾਧਕ ਅਫ਼ਸਰਾਂ ਤੋਂ ਸੋਰਸ ਸੈਗਰੀਗੇਸਨ,ਲੈਗੇਸੀ ਵੇਸਟ ਪੁਰਾਣੇ ਕੂੜੇ,ਸੁੱਕੇ ਗਿੱਲੇ ਕੂੜੇ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਇੱਕਤਰ ਕੀਤੀ ਅਤੇ ਹਦਾਇਤ ਕੀਤੀ ਕਿ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਅਤੇ ਮਾਰਕਿਟ ਖੇਤਰਾਂ ਸੋਰਸ ਸੈਗਰੀਗੇਸ਼ਨ ਦੇ ਟੀਚਿਆਂ ਦੀ ਪ੍ਰਾਪਤੀ ਲਈ ਤੇਜੀ ਲਿਆਂਦੀ ਜਾਵੇ ਤਾਂ ਜੋ ਸ਼ਹਿਰ ਨੂੰ ਗੰਦਗੀ ਅਤੇ ਕੂੜੇ ਕਰਕਟ ਤੋਂ ਨਜਾਤ ਦਵਾ ਕੇ ਸੋਰਸ ਸੈਗਰੀਗੇਸ਼ਨ ਦਾ ਟੀਚਾ ਹਾਸਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੂੜੇ ਦੀ ਸਹੀ ਸੈਗਰੀਗੇਸ਼ਨ ਅਤੇ ਸਟੋਰੇਜ਼ ਵਿਧੀ ਪ੍ਰਤੀ ਜਾਗਰੂਕਤਾ ਨਾਲ ਹੀ ਸ਼ਹਿਰ ਨੂੰ ਕੂੜਾ ਰਹਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ, ਦੁਕਾਨਾਂ ਅਤੇ ਹੋਰ ਵਪਾਰਿਕ ਸਥਾਨਾਂ ਤੇ ਦੋ ਕੂੜੇਦਾਨ ਲਗਾ ਕੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ ਵੱਖਰਾ ਰੱਖਣਾ ਤਾਂ ਜੋ ਇਸ ਦੀ ਸੈਗਰੀਗੇਸ਼ਨ ਕਰਨ ਵਿੱਚ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਸ੍ਰੀ ਅਪਰ ਅਪਾਰ ਸਿੰਘ,ਕਾਰਜ ਸਾਧਕ ਅਫ਼ਸਰ ਅਮਰਗੜ੍ਹ/ਅਹਿਮਦਗੜ੍ਹ ਵਿਕਾਸ ਉੱਪਲ, ਸ੍ਰੀ ਤੇਜਿੰਦਰ ਸਿੰਘ ਤੋਂ ਇਲਾਵਾ ਨਗਰ ਕੌਸਲਾਂ/ਪੰਚਾਇਤਾਂ ਦੇ ਏ.ਐਮ.ਈ, ਜੂਨੀਅਰ ਇੰਜੀਨੀਅਰ,ਹੋਰ ਤਕਨੀਕੀ ਅਧਿਕਾਰੀ ਮੌਜੂਦ ਸਨ।