ਪਟਿਆਲਾ : ਰਾਸ਼ਟਰੀ ਜਯੋਤੀ ਕਲਾ ਮੰਚ (ਰਜਿ.) ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਅਤੇ ਗਰੀਨਮੈਨ ਭਗਵਾਨ ਦਾਸ ਜੁਨੇਜਾ ਦੀ ਸਰਪ੍ਰਸਤੀ ਹੇਠ ਹਰ ਸਾਲ ਲਗਾਏ ਜਾਂਦੇ ਦੁਸਹਿਰੇ ਮੇਲੇ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਮੀਟਿੰਗ ਅਕਸ਼ੇ ਗੋਪਾਲ ਦੇ ਸਹਿਯੋਗ ਸਦਕਾ ਹੋਟਲ ਫਲਾਈਓਵਰ ਕਲਾਸਿਕ ਵਿੱਚ ਕੀਤੀ ਗਈ। ਇਸ ਮੌਕੇ ਐਸ. ਐਸ. ਟੀ. ਨਗਰ ਦੁਸ਼ਹਿਰਾ ਗਰਾਊਂਡ, ਨੇੜੇ ਪੋਲੀਟੈਕਨੀਕਲ ਕਾਲਜ (ਲੜਕੀਆਂ) ਵਿਖੇ ਮਨਾਏ ਜਾ ਰਹੇ 17ਵੇਂ ਦੁਸ਼ਹਿਰੇ ਮੇਲੇ ਦਾ ਸੱਦਾ ਪੱਤਰ ਗਰੀਨਮੈਨ ਭਗਵਾਨ ਦਾਸ ਜੁਨੇਜਾ ਦੀ ਪ੍ਰਧਾਨਗੀ ਵਿੱਚ ਜਾਰੀ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਮੇਲੇ 'ਤੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਰੰਗੀਨ ਰੌਸ਼ਨੀਆਂ ਨਾਲ ਸਜਾ ਕੇ ਅਗਨ ਭੇਂਟ ਕੀਤੇ ਜਾਣਗੇ। ਰੰਗ ਬਿਰੰਗੀ ਆਤਿਸ਼ਬਾਜ਼ੀ ਖਿੱਚ ਦਾ ਕੇਂਦਰ ਬਣੇਗੀ। ਦੁਸਹਿਰਾ ਕਮੇਟੀ ਵੱਲੋਂ ਮੇਲੇ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ 'ਤੇ ਸੰਜੇ ਗੋਇਲ (ਚੇਅਰਮੈਨ), ਇੰਜ. ਨਰਿੰਦਰ ਸਿੰਘ (ਸੀਨੀਅਰ ਪ੍ਰਧਾਨ ), ਤ੍ਰਿਭਵਨ ਗੁਪਤਾ (ਦੁਸਹਿਰਾ ਕਮੇਟੀ ਪ੍ਰਧਾਨ) ਸੰਜੀਵ ਸਿੰਗਲਾ (ਪ੍ਰਧਾਨ), ਅਕਸ਼ੇ ਗੋਪਾਲ (ਸਰਪ੍ਰਸਤ) ਡਾ. ਸੱਤਿਆਪਾਲ ਸਲੂਜਾ, ਸੁਰਿੰਦਰ ਮੋਹਨ ਸਿੰਗਲਾ, ਹਰਮੇਸ਼ ਸਿੰਗਲਾ, ਦਰਸ਼ਨ ਜਿੰਦਲ, ਬੀਰ ਚੰਦ ਖੁਰਮੀ, ਬਲਜਿੰਦਰ ਸਿੰਘ ਭਾਨਰਾ, ਇਜ. ਦਿਨੇਸ਼ ਮਰਵਾਹਾ, ਸੁਨੀਤਾ ਪਾਲ, ਸੋਨੀਆ ਬਘੇਲ, ਮਮਤਾ ਠਾਕੁਰ, ਲਲਿਤਾ ਰਾਉ ਡਾ. ਧਰਮਿੰਦਰ ਸੰਧੂ, ਪਿੰਕੀ ਦਿਗਵਿਜੈ ਸਿੰਘ ਅਤੇ ਨਵਨੀਤ ਵਾਲੀਆ ਮੌਜੂਦ ਰਹੇ।