ਚੰਡੀਗੜ੍ਹ : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਪ੍ਰੈਸ ਕਾਉਂਸਿਲ ਜਾਂ ਹਿੰਦੀ ਅਨੁਵਾਦ ਭਾਰਤੀ ਪ੍ਰੈਸ ਪਰਿਸ਼ਦ ਲੋਗੋ ਸ਼ਬਦ ਦੀ ਵਰਤੋ ਕੋਈ ਵੀ ਸਥਾਨਕ ਜਾਂ ਸਰਕਾਰੀ ਸੰਗਠਨ ਜਾਂ ਨਿਗਮ ਆਪਣਾ ਰਜਿਸਟ੍ਰੇਸ਼ਣ ਕਰਵਾਉਣ ਲਈ ਨਹੀਂ ਕਰ ਸਕਦਾ। ਇਸ ਸਬੰਧ ਵਿਚ ਮੰਤਰਾਲੇ ਵੱਲੋਂ ਸਾਰੇ ਸੂਬੇ ਦੇ ਮੁੱਖ ਸਕੱਤਰਾਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਪ੍ਰਸ਼ਾਸਕਾਂ ਨੂੰ ਭੇਜੇ ਨੀਮ ਸਰਕਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਭਾਰਤੀ ਪ੍ਰੈਸ ਪਰਿਸ਼ਦ ਇਕ ਵੈਧਾਨਿਕ ਨਿਗਮ ਹੈ ਜਿਸ ਦਾ ਗਠਨ ਪ੍ਰੈਸ ਕਾਉਂਸਿਲ ਐਕਟ 1978 ਤਹਿਤ ਪ੍ਰੈਸ ਦੀ ਸੁਤੰਤਰਤਾ, ਅਖਬਾਰਾਂ ਅਤੇ ਭਾਰਤ ਵਿਚ ਅਖਬਾਰ ਏਜੰਸੀਆਂ ਦੇ ਮਾਪਦੰਡਾਂ ਨੂੰ ਬਣਾਏ ਰੱਖਣ ਤੇ ਸੁਧਾਰ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਪਰਿਸ਼ਦ ਦਾ ਸਕੱਤਰੇਤ ਸੂਚਨਾ ਭਵਨ, ਸੀਜੀਓ ਕੰਪਲੈਕਸ ਲੋਧੀ ਰੋਡ ਨਵੀਂ ਦਿੱਤੀ ਵਿਚ ਸਥਿਤ ਹੈ। ਇਸ ਦੀ ਨਾ ਤਾਂ ਕਿਸੇ ਵੀ ਰਾਜ ਵਿਚ ਬ੍ਰਾਂਚ ਹੈ ਅਤੇ ਨਾਲ ਹੀ ਇਸੀ ਨਾਂਅ ਨਾਲ ਆਪਣੇ ਵੱਲੋਂ ਕਾਰਜ ਕਰਨ ਲਈ ਕਿਸੇ ਨੂੰ ਅਥੋਰਾਇਜਡ ਕੀਤਾ ਅਿਗਾ ਹੈ।
ਪੱਤਰ ਵਿਚ ਕਿਹਾ ਗਿਆ ਹੈ ਕਿ ਅਜਿਹੇ ਕਈ ਮਾਮਲੇ ਜਾਣਕਾਰੀ ਵਿਚ ਆਏ ਹਨ ਕਿ ਹੋਰ ਪ੍ਰੈਸ ਸੰਗਠਨਾਂ ਵੱਲੋਂ ਪ੍ਰੈਸ ਕਾਊਂਸਿਲ ਸ਼ਬਦ ਦੀ ਵਰਤੋ ਕੀਤੀ ਜਾ ਰਹੀ ਹੈ ਜੋ ਨਾ ਸਿਰਫ ਭਾਰਤੀ ਪ੍ਰੈਸ ਪਰਿਸ਼ਦ ਦੇ ਸੰਸਥਾਗਤ ਮੁੱਲਾਂ ਦਾ ਨਾ ਸਿਰਫ ਨਰਾਦਰ ਕਰਦਾ ਹੈ ਸਗੋ ਪ੍ਰੈਸ ਕਾਊਂਸਿਲ ਸ਼ਬਦ ਦਾ ਯੁਨਿਕ ਡੋਮੇਨ 'ਤੇ ਉਲੰਘਣ ਵੀ ਕਰਦਾ ਹੈ। ਵਿਧੀ ਮਾਮਲਿਆਂ ਦੇ ਵਿਭਾਗ ਦੀ ਵੀ ਰਾਏ ਹੈ ਕਿ ਕਿਸੇ ਹੋਰ ਸੰਗਠਨ ਵੱਲੋਂ ਪ੍ਰੈਸ ਕਾਉਂਸਿਲ ਸ਼ਬਦ ਦੀ ਵਰਤੋ ਕੇਂਦਰ ਸਰਕਾਰ ਦੀ ਮੰਜੂਰੀ ਦੇ ਬਿਨ੍ਹਾ ਕੀਤਾ ਜਾਂਦਾ ਹੈ ਤਾਂ ਇਹ ਪ੍ਰਤੀਕ ਅਤੇ ਨਾਂਅ (ਅਨੁਚਿਤ ਵਰਤੋ ਰੋਕਥਾਮ) ਐਕਟ 1950 ਦੀ ਧਾਰਾ (3) ਦੇ ਨਾਲ ਪੜੀ ਜਾਣ ਵਾਲੀ ਐਂਟਰੀ 7 (ii) ਦਾ ਉਲੰਘਣ ਵੀ ਹੈ।