Friday, November 22, 2024

Malwa

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਨੂੰ ਮਿਲਿਆ 20 ਲੱਖ ਤੋਂ ਵੱਧ ਦਾ ਪੈਕੇਜ

May 16, 2021 07:53 PM
SehajTimes

ਪਟਿਆਲਾ : ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲ਼ੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਸਮੇਂ ਸਮੇਂ ਤੇ ਕੀਤੀਆਂ ਜਾਂਦੀਆਂ ਗਤੀਵਿਧੀਆਂ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਵਿਭਾਗ ਦੇ ਇੱਕ ਵਿਦਿਆਰਥੀ ਅਮਨ ਮਲੋਹਤਰਾ ਨੂੰ ਬਹੁਦੇਸ਼ੀ ਕੰਪਨੀ ਕਰੈਡ (CRED) ਨੇ 20 ਲੱਖ ਰੁਪਏ ਤੋਂ ਵੀ ਵੱਧ ਦੇ ਸਾਲਾਨਾ ਪੈਕੇਜ ਤੇ ਚੁਣ ਲਿਆ । ਕੁੱਝ ਦਿਨ ਪਹਿਲਾਂ ਵੀ ਵਿਭਾਗ ਦੇ ਇੱਕ ਹੋਰ ਵਿਦਿਆਰਥੀ ਮਨਵੇਸ਼ ਨੂੰ ਆਨ-ਲਾਈਨ ਸਿੱਖਿਆ ਦੀ ਪ੍ਰਮੁੱਖ ਕੰਪਨੀ Byju ਨੇ 10 ਲੱਖ ਦੇ ਸਾਲਾਨਾ ਪੈਕੇਜ ਤੇ ਚੁਣਿਆ ਹੈ । ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰਵਿੰਦ  ਨੇ ਵਿਦਿਆਰਥੀਆਂ ਅਤੇ ਵਿਭਾਗ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਸੀ.ਐਸ.ਈ. ਵਿਭਾਗ ਦੇ ਮੁਖੀ ਡਾ. ਰਮਨ ਮੈਣੀ ਨੇ ਵਿਦਿਆਰਥੀਆਂ  ਦੀ ਹੋ ਰਹੀ ਇਸ ਸ਼ਾਨਦਾਰ ਪਲੇਸਮੈਂਟ ਤੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ  ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਿਭਾਗ ਦੇ ਬੱਚਿਆਂ ਦੀ ਪਲੇਸਮੈਂਟ ਸ਼ਾਨਦਾਰ ਰਹੀ ਹੈ । ਪਿਛਲੇ ਸਾਲਾਂ ਵਿੱਚ ਵੀ ਵਿਭਾਗ ਤੋਂ ਪਾਸ ਹੋਣ ਵਾਲੇ ਵਿਦਿਆਰਥੀ ਵੱਖ ਵੱਖ ਕੰਪਨੀਆਂ ਵਿੱਚ ਇਸ ਤਰ੍ਹਾਂ ਦੇ ਪੈਕੇਜ ਤੇ ਚੁਣੇ ਜਾਂਦੇ ਰਹੇ ਹਨ । ਉਹਨਾਂ ਦੱਸਿਆ ਕਿ ਵਿਭਾਗ ਆਪਣੇ ਵਿਦਿਆਰਥੀਆਂ ਲਈ ਕੰਪਿਊਟਰ ਸਬੰਧਿਤ ਕੰਪਨੀਆਂ ਦੇ ਨਾਲ ਹਮੇਸ਼ਾ ਸੰਪਰਕ ਵਿੱਚ ਰਹਿੰਦਾ ਹੈ ਕਿਉਂਕਿ ਤਕਨਾਲੋਜੀ ਵਿੱਚ ਸੁਧਾਰ ਰੋਜ਼ਾਨਾ ਦੇ ਅਧਾਰ ਤੇ ਹੁੰਦੇ ਹਨ। ਵਿਭਾਗ ਦੇ ਪਲੇਸਮੈਂਟ ਕੋਆਰਡੀਨੇਟਰ ਡਾ. ਨਵਦੀਪ ਕੰਵਲ, ਇੰਜ. ਗੌਰਵਦੀਪ ਅਤੇ ਇੰਜ. ਨਵਨੀਤ ਕੌਰ ਨੇ ਇਸ ਮੌਕੇ ਦੱਸਿਆ ਕਿ ਇੰਫੋਸਿਸ, ਓਰੇਕਲ ਅਤੇ ਹੋਰ ਗਲੋਬਲ ਕੰਪਨੀਆਂ ਨਾਲ ਸਨਅਤੀ ਅਤੇ ਵਿਦਿਅਕ ਸਾਂਝ ਨੇ ਵਿਦਿਆਰਥੀਆਂ ਅਤੇ ਵਿਭਾਗ ਦੇ ਫੈਕਲਟੀ ਮੈਂਬਰਾਂ ਨੂੰ ਕੰਪਨੀਆਂ ਦੀ ਸਹੀ ਜ਼ਰੂਰਤ ਦੇ ਅਨੁਸਾਰ ਪਾਠਕ੍ਰਮ ਤਿਆਰ ਕਰਨ ਵਿੱਚ ਸਹਾਇਤਾ ਕੀਤੀ ਹੈ | ਵਿਭਾਗ ਨੇ ਪਾਇਥਨ ਨਾਲ ਪ੍ਰੋਗਰਾਮਿੰਗ, ਪਾਠਕ੍ਰਮ ਵਿਚ ਇੰਟਰਨੈਟ ਆਫ਼ ਥਿੰਗਜ਼ ਲੈਬ, ਮਸ਼ੀਨ ਲਰਨਿੰਗ, ਡਾਟਾ ਮਾਈਨਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿਚ ਪ੍ਰੋਗਰਾਮਿੰਗ ਪੇਸ਼ ਕੀਤੀ ਹੈ| ਫੈਕਲਟੀ ਮੈਂਬਰ ਨਵੀ ਟੈਕਨਾਲੋਜੀ ਦੇ ਸੰਬੰਧ ਵਿਚ ਕੰਪਨੀਆਂ ਤੋਂ ਸਿੱਖਣ ਲਈ ਲਗਾਏ ਜਾਂਦੇ ਖਾਸ ਸੈਸ਼ਨਾਂ ਦੀ ਵਰਤੋਂ ਕਰਦੇ ਰਹਿੰਦੇ ਹਨ | ਇੱਥੇ ਇਹ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਚਾਹੇ ਵਿੱਦਿਅਕ ਅਦਾਰਿਆਂ ਵਿੱਚ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਪਿਛਲੇ ਸਾਲ ਤੋਂ ਬਹੁਤ ਸੀਮਿਤ ਹੋ ਗਈਆਂ ਹਨ ਪਰ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀ ਇਸ ਸਾਲ ਵੀ ਪਲੇਸਮੈਂਟ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ । ਵਿਭਾਗ ਦੇ 2021 ਬੈਚ ਦੇ ਵਿਦਿਆਰਥੀਆਂ ਲਈ ਹੁਣ ਤੱਕ 40 ਤੋਂ ਵੱਧ ਬਹੁਦੇਸ਼ੀ ਕੰਪਨੀਆਂ ਇੰਟਰਵਿਊ ਲੈ ਚੁੱਕੀਆਂ ਹਨ । ਇਹਨਾਂ ਇੰਟਰਵਿਊਜ਼ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੂੰ ਔਸਤਨ 4 ਲੱਖ ਰੁਪਏ ਸਾਲਾਨਾ ਤਕ ਦੇ ਪੈਕੇਜ ਲਈ ਪਹਿਲਾਂ ਹੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ। ਇਹਨਾਂ ਬਹੁਦੇਸ਼ੀ ਕੰਪਨੀਆਂ ਵਿੱਚ ਮੁੱਖ ਤੌਰ ਤੇ ਇੰਫੋਸਿਸ ਲਿਮਟਿਡ, ਟੀਸੀਐਸ, ਨਿਊ ਜੇਨ, ਟੈੱਕ ਮਹਿੰਦਰਾ, ਕੁਆਰਕ, ਓਮਨਿਓਸ, ਸੇਫਏਈਨ, ਨਗਾਰੋ, ਕੋਗਨੀਜੈਂਟ, ਵੈਸਟਰਨ ਸ਼ਿਪਿੰਗ, ਡੈਫੋਡਿਲ, ਜ਼ੋਕਸਿਮਾ ਸੋਲੂਸ਼ਨ, ਫਿਊਚਰ ਫਸਟ, ਬੇਬੋ ਟੈਕਨੋਲੋਜੀਜ਼ ਵੀ  ਸ਼ਾਮਲ ਹਨ|  ਇਸ ਮੌਕੇ  ਬੋਲਦਿਆਂ ਅਮਨ ਅਤੇ ਮਨਵੇਸ਼  ਨੇ ਖੁਸ਼ੀ ਜ਼ਾਹਰ ਕੀਤੀ ਅਤੇ ਵਿਭਾਗ ਦੇ ਫੈਕਲਟੀ ਮੈਂਬਰਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਡੋਮੇਨ ਗਿਆਨ ਅਤੇ ਸਿਖਲਾਈ ਭਰਪੂਰ ਬਣਾਉਣ ਲਈ ਧੰਨਵਾਦ ਕੀਤਾ | ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਉਚੇਰੇ ਅਕਾਦਮਿਕ ਵਾਤਾਵਰਣ ਨੇ ਪਲੇਸਮੈਂਟ ਦੀਆਂ ਗਤੀਵਿਧੀਆਂ ਦੇ ਸਾਰੇ ਪਲੇਸਮੈਂਟ ਰਾਉਂਡ ਕਲੀਅਰ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ। ਡਾ. ਰਮਨ ਨੇ ਵਿਦਿਆਰਥੀਆਂ ਨੂੰ ਉੱਚ ਪੇਸ਼ੇਵਰ ਤਰੀਕੇ ਨਾਲ ਸਲਾਹ ਦੇਣ ਅਤੇ ਭਵਿੱਖ ਦੀ ਤਕਨਾਲੋਜੀ ਦੇ ਕਾਬਿਲ ਬਣਾਉਣ ਲਈ ਸਮੂਹ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ| 

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ