ਇੱਕ ਔਰਤ ਇੱਕ ਪੱਤਰਕਾਰ ਸਮੇਤ ਦੋ ਹੋਰ ਕਾਬੂ
ਮਾੜੇ ਅੰਨਸਰਾ ਖਿਲਾਫ ਲਗਾਤਾਰ ਕਾਰਵਾਈ ਜਾਰੀ : ਯਸਪਾਲ ਸ਼ਰਮਾ
ਐਸਐਸਪੀ ਪਟਿਆਲਾ ਸ੍ਰੀ ਨਾਨਕ ਸਿੰਘ ਵੱਲੋਂ ਮਾੜੇ ਅਨਸਰਾ ਖਿਲਾਫ ਛੇੜੀ ਗਈ ਮੁਹਿੰਮ ਦੇ ਚਲਦਿਆਂ ਡੀਐਸਪੀ ਪਾਤੜਾ ਇੰਦਰਪਾਲ ਸਿੰਘ ਚੌਹਾਨ ਦੀ ਅਗਵਾਈ ਹੇਠ ਸਦਰ ਥਾਣਾ ਪਾਤੜਾ ਦੇ ਮੁਖੀ ਯਸ਼ਪਾਲ ਸ਼ਰਮਾ ਵੱਲੋਂ ਆਮ ਲੋਕਾ ਨੂੰ ਬਲਾਤਕਾਰ ਦਾ ਮੁਕੱਦਮਾ ਦਰਜ ਕਰਵਾਉਣ ਦੇ ਨਾਮ ਹੇਠ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ ਕੀਤਾ ਗਿਆ ਦਰਜ ਕੀਤੇ ਗਏ ਇਸ ਮੁਕੱਦਮੇ ਵਿੱਚ ਇੱਕ ਔਰਤ ਅਤੇ ਇੱਕ ਪੱਤਰਕਾਰ ਸਮੇਤ ਦੋ ਹੋਰ ਵਿਅਕਤੀਆ ਨੂੰ ਕਾਬੂ ਕੀਤਾ ਗਿਆ ਹੈ ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਐਸਪੀ ਪਾਤੜਾ ਇੰਦਰਪਾਲ ਚੌਹਾਨ ਅਤੇ ਸਦਰ ਥਾਣਾ ਪਾਤੜਾ ਦੇ ਮੁਖੀ ਯਸਪਾਲ ਸ਼ਰਮਾ ਨੇ ਦੱਸਿਆ ਕਿ ਜਿਲਾ ਸੰਗਰੂਰ ਦੇ ਪਿੰਡ ਭਵਾਨੀਗੜ੍ਹ ਦੀ ਰਹਿਣ ਵਾਲੀ ਸੋਮਾ ਕੌਰ ਉਰਫ ਸੋਨੀਆ ਹਾਲ ਆਬਾਦ ਹਰਮਨ ਨਗਰ ਪਾਤੜਾਂ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਬਲਾਤਕਾਰ ਦਾ ਮੁਕੱਦਮਾ ਦਰਜ ਕਰਵਾਉਣ ਦੇ ਨਾਮ ਤੇ ਬਲੈਕ ਮੇਲਿੰਗ ਦਾ ਧੰਦਾ ਕਰਦੀ ਸੀ ਮੁੱਦਈ ਬਲਜਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਨਵਾਗਾਊ ਥਾਣਾ ਖਨੋਰੀ ਜਿਲਾ ਸੰਗਰੂਰ ਵੱਲੋ ਦਰਖਾਸਤ ਰਾਹੀ ਦੱਸਿਆ ਕਿ ਉਹ ਪਾਤੜਾ ਰੋਇਲ ਸਿਟੀ ਸੈਟਰ ਵਿਖੇ ਕੰਪਿਊਟਰ ਟਾਇੰਪਿੰਗ ਦਾ ਕੰਮ ਕਰਦਾ ਹਾ ਇਸ ਦੋਰਾਨ ਸੋਮਾ ਕੋਰ ਉਰਫ ਸੋਨੀਆ ਪਤਨੀ ਪਰੀਤਾ ਸਿੰਘ ਵਾਸੀ ਪਿੰਡ ਨੂਰਪੁਰਾ ਚੰਨੋ ਭਵਾਨੀਗੜ੍ਹ ਹਾਲ ਆਬਾਦ ਹਰਮਨ ਨਗਰ ਪਾਤੜਾ ਵੱਲੋ ਉਸ ਨੂੰ ਫੋਨ ਕਿਹਾ ਕਿ ਉਸ ਵੱਲੋ ਕੋਈ ਦਰਖਾਸਤ ਟਾਇਪ ਕਰਵਾਉਣੀ ਹੈ ਜਿਸ ਦੇ ਚੱਲਦਿਆ ਉਕਤ ਅੋਰਤ ਵੱਲੋ ਉਸ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਅਤੇ ਉਸ ਪਾਸੋ ਇਕ ਲੱਖ ਰੁਪਏ ਦਿ ਮੰਗ ਕਰਨ ਲੱਗੀ ਪੈਸੇ ਨਾ ਦੇਣ ਤੇ ਉਕਤ ਔਰਤ ਵੱਲੋਂ ਬਲਾਤਕਾਰ ਦਾ ਮੁਕਦਮਾ ਦਰਜ ਕਰਵਾਉਣ ਦੀ ਧਮਕੀਆਂ ਦੇਣ ਲੱਗ ਪਈ ਜਿਸ ਦੇ ਚੱਲਦਿਆ ਮੁੱਦਈ ਵੱਲੋ ਬਦਨਾਮੀ ਦੇ ਡਰੋ ਦਸ ਹਜਾਰ ਰੁਪਏ ਦੇ ਦਿੱਤੇ ਗਏ ਅਤੇ ਬਾਰ-ਬਾਰ ਸੋਮਾ ਰਾਣੀ ਵੱਲੋਂ ਰਹਿੰਦੀ ਰਕਮ ਲਈ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਮੈਂ ਸਤਨਾਮ ਸਿੰਘ ਕੰਬੋਜ ਪੱਤਰਕਾਰ ਨੂੰ ਜਾਣਦੀ ਹਾਂ ਅਤੇ ਮੈਂ ਤੇਰੀ ਉਸ ਪਾਸੋਂ ਖਬਰ ਲਗਵਾ ਦੇਵਾਂਗੀ ਜਿਸ ਦੇ ਚਲਦਿਆਂ ਕੁਝ ਦਿਨ ਬਾਅਦ ਮੈਨੂੰ ਸਤਨਾਮ ਸਿੰਘ ਕੰਬੋਜ ਪੱਤਰਕਾਰ ਖਨੋਰੀ ਦਾ ਫੋਨ ਆਇਆ ਕਿ ਸੋਮਾ ਰਾਣੀ ਉਕਤ ਤੇਰੇ ਖਿਲਾਫ ਖਬਰ ਲਗਵਾਉਣ ਲਈ ਆਈ ਹੈ ਤੂੰ ਉਸ ਨੂੰ ਰਹਿੰਦੇ 90 ਹਜਾਰ ਦੇ ਦਿਓ ਤੇ ਮੈਂ ਤੇਰਾ ਸਮਝੌਤਾ ਕਰਵਾ ਦੇਵਾਂਗਾ ਥਾਣਾ ਪਾਤੜਾਂ ਦੇ ਮੁਖੀਂ ਯਸਪਾਲ ਸ਼ਰਮਾ ਵੱਲੋ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕੀ ਪਿੰਡ ਨਵਾਂਗਾਂਊ ਦੇ ਰਹਿਣ ਵਾਲੇ ਕੁਲਵੰਤ ਸਿੰਘ ਉਰਫ ਕੰਤਾ ਪੁੱਤਰ ਮੇਵਾ ਆਪਣੇ ਸਾਥੀ ਮਲਕੀਤ ਸਿੰਘ ਪੁੱਤਰ ਸਤਪਾਲ ਸਿੰਘ ਨਵਾਗਾਊ ਰਾਹੀਂ ਪੂਰੀ ਪਲੈਨਿੰਗ ਦੇ ਤਹਿਤ ਇਸ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਹੈਵਜਾ ਰੰਜਿਸ਼ ਇਹ ਹੈ ਕਿ ਕੁਲਵੰਤ ਸਿੰਘ ਕੰਤੇ ਦੀ ਭਾਨ ਜੀ ਸੰਦੀਪ ਕੌਰ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਖੜੀ ਹੋਈ ਸੀ ਮੁੱਦਦੀ ਬਲਜਿੰਦਰ ਸਿੰਘ ਵੱਲੋਂ ਵੋਟਾਂ ਨਾ ਪਾਉਣ ਕਾਰਨ ਉਕਤ ਵਿਅਕਤੀਆਂ ਵੱਲੋਂ ਸਾਜਵਾਬ ਹੋ ਕੇ ਇਸ ਸਾਰੇ ਮਾਮਲੇ ਦੀ ਆਪਸ ਵਿਚ ਸਾਜਿਸ਼ ਘੜੀ ਗਈ ਇਸ ਮਾਮਲੇ ਦਾ ਪਰਦਾਫਾਸ ਕਰਦਿਆਂ ਪਾਤੜਾ ਪੁਲਿਸ ਦੇ ਵੱਲੋਂ ਪੱਤਰਕਾਰ ਸਤਨਾਮ ਸਿੰਘ ਕੰਬੋਜ ਖਨੋਰੀ ਔਰਤ ਸੋਮਾ ਰਾਣੀ ਕੁਲਵੰਤ ਸਿੰਘ ਕੰਤਾ ਅਤੇ ਮਲਕੀਤ ਸਿੰਘ ਵਾਸੀ ਨਵਾਗਾਊ ਖਿਲਾਫ ਮੁਕੱਦਮਾ ਨੰਬਰ 343 ਧਾਰਾ 308(2) 308(3) 61(2) BNS ਐਕਟ ਤਹਿਤ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਇੱਥੇ ਇਹ ਵੀ ਦੱਸਣ ਯੋਗ ਹੈ ਕਿ ਪੱਤਰਕਾਰ ਸਤਨਾਮ ਸਿੰਘ ਕੰਬੋਜ ਪੁੱਤਰ ਬਲਕਾਰ ਸਿੰਘ ਵਾਸੀ ਵਾਰਡ ਨੰਬਰ ਇੱਕ ਨਰਵਾਣਾ ਰੋਡ ਢਾਬੀ ਗੁਜਰਾਂ ਖਿਲਾਫ ਪਹਿਲਾਂ ਵੀ ਵੱਖ-ਵੱਖ ਧਰਾਵਾਂ ਹੇਠ ਦੋ ਮਾਮਲੇ ਦਰਜ ਹਨ ਅਤੇ ਮਲਕੀਤ ਸਿੰਘ ਪੁੱਤਰ ਸਤਪਾਲ ਸਿੰਘ ਵਾਸੀਆਂ ਨਵਾਂਗਾਂਊ ਥਾਣਾ ਖਨੋਰੀ ਖਿਲਾਫ ਵੀ ਹਰਿਆਣਾ ਰਾਜ ਦੇ ਕੈਥਲ ਅਤੇ ਪਾਤੜਾਂ ਥਾਣੇ ਦੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਦੋ ਮਾਮਲੇ ਦਰਜ ਹਨ