ਨਿਊਯਾਰਕ : ਵੀਡੀਓ ਵੇਖਣ ਵਾਲਿਆਂ ਨੂੰ ਅੱਜ ਸਵੇਰੇ ਡਾਹਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ you tube ਨਾ ਚਲਿਆ, ਲੋਕ ਬਾਰ ਬਾਰ ਇਸ ਵੈਬਸਾਈਨ ਨੂੰ ਚਲਾਉਣ ਦੀ ਕੋਸਿ਼ਸ਼ ਕਰ ਰਹੇ ਸਨ ਪਰ ਬਾਅਦ ਵਿਚ ਪਤਾ ਲੱਗਾ ਕਿ you tube ਸਾਰੀ ਦੁਨੀਆ ਵਿਚ ਹੀ ਵਿਚ ਹੀ ਬੰਦਾ ਹੈ। ਜਾਣਕਾਰੀ ਮੁਤਾਬਕ ਸਭ ਤੋਂ ਵੱਡੀ ਵੀਡੀਓ ਸਟ੍ਰੀਮਿੰਗ ਵੈੱਬਸਾਇਟ YouTube ਅੱਜ ਸਵੇਰੇ ਡਾਊਨ ਹੋ ਗਈ ਸੀ। ਕਰੀਬ ਇੱਕ ਘੰਟਾ ਠੱਪ ਰਹਿਣ ਮਗਰੋਂ YouTube ਮੁੜ ਤੋਂ ਕੰਮ ਕਰਨ ਲੱਗਾ। ਇਸ ਦੇ ਠੱਪ ਰਹਿਣ ਦੀ ਪੁਸ਼ਟੀ YouTube ਨੇ ਟਵਿੱਟਰ ਤੇ ਟਵੀਟ ਕਰਕੇ ਕੀਤੀ। YouTube ਨੇ ਡਾਊਨ ਹੋਣ ਦੇ ਬਾਅਦ ਟਵਿੱਟਰ ਤੇ #YouTubeDOWN ਟ੍ਰੈਂਡ ਕਰਨ ਲੱਗਾ ਹੈ। ਯੂਜ਼ਰਸ ਨੂੰ Youtube ਦੇ ਐਪ ਤੇ ਡੈਸਕਟਾਪ ਦੋਨਾਂ ਵਰਜ਼ਨ ਤੇ ਦਿਕੱਤ ਆ ਰਹੀ ਸੀ।ਯੂਜ਼ਰਸ ਨਾ ਤਾਂ ਵੀਡੀਓ ਦੇਖ ਪਾ ਰਹੇ ਸੀ ਤੇ ਨਾ ਹੀ ਲੌਗਇੰਨ ਕਰ ਪਾ ਰਹੇ ਸੀ। ਡਾਊਨਡਿਟੇਕਟਰ ਨੇ ਵੀ ਯੂਟਿਊਬ ਦੇ ਡਾਊਨ ਹੋਣ ਦੀ ਪੁਸ਼ਟੀ ਕੀਤੀ।