ਸੁਨਾਮ : ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸੁਹਿਰਦਤਾ ਨਾਲ ਸੇਵਾਵਾਂ ਨਿਭਾਅ ਰਹੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੌਂਸਲਰ ਰਿਸ਼ੀਪਾਲ ਖੇਰਾ ਨੂੰ ਪੰਜਾਬ ਫੁੱਟਬਾਲ ਐਸੋਸੀਏਸ਼ਨ ਦਾ ਕਾਰਜ਼ਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਰਿਸ਼ੀਪਾਲ ਖੇਰਾ ਖੁਦ ਫੁੱਟਬਾਲ ਦੇ ਨਾਮਵਰ ਖਿਡਾਰੀਆਂ ਵਿੱਚ ਸ਼ੁਮਾਰ ਹਨ। ਪੰਜਾਬ ਫੁਟਬਾਲ ਐਸੋਸੀਏਸ਼ਨ ਦੇ ਨਵ ਨਿਯੁਕਤ ਕਾਰਜਕਾਰੀ ਮੈਂਬਰ ਰਿਸ਼ੀਪਾਲ ਖੇਰਾ ਨੇ ਆਪਣੀ ਨਿਯੁਕਤੀ ਲਈ ਸ਼ਮੀਰ ਥਾਪਰ ਪ੍ਰਧਾਨ ਪੰਜਾਬ ਫੁਟਬਾਲ ਐਸੋਸੀਏਸ਼ਨ, ਹਰਜਿੰਦਰ ਸਿੰਘ, ਵਿਜੇ ਬਾਲੀ, ਅਨੁਰਿੱਧ ਵਸ਼ਿਸ਼ਟ, ਡਾਕਟਰ ਦਲਬੀਰ ਸਿੰਘ, ਇਕਬਾਲ ਸਿੰਘ ਖਹਿਰਾ, ਮੁਹੰਮਦ ਖ਼ਾਲਦ ਥਿੰਦ ਅਤੇ ਮਨਮੋਹਨ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਉਹ ਦਿੱਤੀ ਇਸ ਜ਼ਿੰਮੇਵਾਰੀ ਨੂੰ ਪੂਰੀ ਲਗਨ ਤੇ ਦ੍ਰਿੜਤਾ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਰੁਚੀ ਲੈਣ ਵਾਲੇ ਨੌਜਵਾਨ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿਣਗੇ ਅਤੇ ਫੁੱਟਬਾਲ ਵਰਗੀ ਖੇਡ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨਗੇ।
ਇਸੇ ਦੌਰਾਨ ਰਿਸ਼ੀਪਾਲ ਖੇਰਾ ਦੀ ਨਿਯੁਕਤੀ ਤੇ ਚੰਦਰਸ਼ੇਖਰ ਬੀਐਸਐਫ, ਵਿਜੇਪਾਲ ਪੰਜਾਬ ਪੁਲਿਸ, ਸੁਨੀਲ ਕੁਮਾਰ ਪੰਜਾਬ ਪੁਲਿਸ, ਸੰਦੀਪ ਸਿੰਘ, ਸੰਜੀਵ ਕੁਮਾਰ ਪੰਜਾਬ ਪੁਲਿਸ, ਰਵੀ ਕਾਂਤ, ਪਵਨ ਕੁਮਾਰ ਖਟਕ, ਪਵਨਜੀਤ ਸਿੰਘ ਹੰਝਰਾ ਸਮੇਤ ਫ਼ੁਟਬਾਲ ਪ੍ਰੇਮੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਿਸ਼ੀਪਾਲ ਖੇਰਾ ਖੁਦ ਫੁੱਟਬਾਲ ਖੇਡ ਨੂੰ ਸਮਰਪਿਤ ਹਨ।