ਫ਼ਤਹਿਗੜ੍ਹ ਸਾਹਿਬ : ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਤੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਲਈ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਗ੍ਰਾਮੀਣ ਭਾਰਤ ਮਹਾਂਉਤਸਵ ਵਿੱਚ ਸ਼ਿਰਕਤ ਕਰਨ ਲਈ ਲੁਧਿਆਣਾ ਦੀ ਗੈਰ ਸਰਕਾਰੀ ਸੰਸਥਾ ਸਕਿੱਲ ਅਪਗ੍ਰੇਡੇਸ਼ਨ ਟਰੇਨਿੰਗ ਸਰਵਸਿਜ਼ (ਸੂਟਸ) ਦੇ ਸਹਿਯੋਗ ਨਾਲ ਐਕਸਪੋਜ਼ਰ ਦੌਰੇ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਨਾਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਸੰਜੀਵ ਕੁਮਾਰ ਨੇ ਦਿੱਤੀ।
ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਭਾਰਤ ਮੰਡਪਮ ਨਵੀਂ ਦਿੱਲੀ ਵਿਖੇ 04 ਤੋਂ 09 ਜਨਵਰੀ ਤੱਕ ਵਿੱਤੀ ਸੇਵਾਵਾਂ ਵਿਭਾਗ (ਡੀ.ਐੱਫ.ਐਸ.), ਵਿੱਤ ਮੰਤਰਾਲਾ ਭਾਰਤ ਸਰਕਾਰ ਅਤੇ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਵੱਲੋਂ ਸਾਂਝੇ ਤੌਰ 'ਤੇ ਗ੍ਰਾਮੀਣ ਭਾਰਤ ਮਹਾਂਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦਾ ਵਿਸ਼ਾ "ਵਿਕਸਤ ਭਾਰਤ-2047 ਲਈ ਲਚਕੀਲੇ ਪੇਂਡੂ ਭਾਰਤ ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਗਮ ਸਰਕਾਰੀ ਅਧਿਕਾਰੀਆਂ, ਵਿਚਾਰਵਾਨ ਨੇਤਾਵਾਂ, ਪੇਂਡੂ ਉੱਦਮੀਆਂ, ਅਤੇ ਵੱਖ-ਵੱਖ ਖੇਤਰਾਂ ਦੇ ਹਿੱਸੇਦਾਰਾਂ ਨੂੰ ਉਨ੍ਹਾਂ ਪਹਿਲਕਦਮੀਆਂ 'ਤੇ ਸਹਿਯੋਗ ਕਰਨ ਲਈ ਇਕੱਠੇ ਕਰਦਾ ਹੈ ਜੋ ਟਿਕਾਊ ਪੇਂਡੂ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਗ੍ਰਾਮੀਣ ਭਾਰਤ ਮਹੋਤਸਵ ਪੇਂਡੂ ਵਿਕਾਸ ਦੇ ਮੁੱਖ ਥੰਮ੍ਹਾਂ ਦੀ ਪੜਚੋਲ ਅਤੇ ਲਾਗੂ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ ਜਿਵੇਂ ਕੀ ਕਿਸਾਨਾਂ ਅਤੇ ਕਾਰੀਗਰਾਂ ਲਈ ਸਵੈ-ਨਿਰਭਰਤਾ, ਨੌਜਵਾਨਾਂ ਦੇ ਹੁਨਰ ਵਿਕਾਸ, ਔਰਤਾਂ ਦਾ ਸਸ਼ਕਤੀਕਰਨ, ਅਤੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਲਈ ਵਿੱਤੀ ਸਮਾਵੇਸ਼ ਹੈ।
ਸ੍ਰੀ ਸੰਜੀਵ ਕੁਮਾਰ ਨੇ ਕਿਹਾ ਕਿ ਜੀ ਬੀ ਐੱਮ ਪੇਂਡੂ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਸ ਵਿੱਚ ਭੂਗੋਲਿਕ ਸੰਕੇਤ (ਜੀਆਈ) ਟੈਗਸ ਨਾਲ 50 ਤੋਂ ਵੱਧ ਉਤਪਾਦ ਸ਼ਾਮਲ ਹਨ, ਅਤੇ ਔਰਤਾਂ ਦੇ ਸਸ਼ਕਤੀਕਰਨ ਅਤੇ ਆਰਥਿਕ ਵਿਕਾਸ ਦੇ ਉਦੇਸ਼ ਨਾਲ ਕਈ ਪਹਿਲਕਦਮੀਆਂ ਜਿਵੇਂ ਕਿ ਡਰੋਨ ਦੀਦੀਆਂ ਅਤੇ ਲਖਪਤੀ ਡੀਡਜ਼ ਪ੍ਰੋਗਰਾਮਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ। ਓਹਨਾ ਦੱਸਿਆ ਕਿ ਜਿਥੇ ਅਜਿਹੇ ਐਕਸਪੋਜ਼ਰ ਦੌਰੇ ਨਵੀਂ ਅਤੇ ਨਵੀਨਤਾਕਾਰੀ ਤਕਨੀਕਾਂ ਨੂੰ ਅਪਣਾਉਣ ਦੁਆਰਾ ਆਮਦਨ ਵਧਾਉਣ ਅਤੇ ਉਤਪਾਦਨ ਅਤੇ ਉਤਪਾਦਕਤਾ ਵਿੱਚ ਸੁਧਾਰ ਕਰਨ 'ਤੇ ਕੇਂਦ੍ਰਤ ਹੈ ਓਥੇ ਖੇਤਰ ਦੇ ਕਿਸਾਨਾਂ ਅਤੇ ਸਵੈ- ਸਹਾਈ ਗਰੁੱਪ ਦੇ ਮੈਬਰਾਂ ਲਈ ਨਵੇਂ ਮਾਰਕੀਟ ਲਿੰਕੇਜ ਦੇ ਮੌਕੇ ਖੋਲ੍ਹੇਗਾ, ਜਿਸ ਨਾਲ ਉਨ੍ਹਾਂ ਦੀ ਆਮਦਨੀ ਵਿੱਚ ਵਾਧਾ ਜਾਂ ਸੁਧਾਰ ਹੋਵੇਗਾ।
ਇਸ ਮੌਕੇ ਸਕਿੱਲ ਅਪਗ੍ਰੇਡੇਸ਼ਨ ਟਰੇਨਿੰਗ ਸਰਵਿਸਿਜ਼ ਦੇ ਸੀਈਓ ਅਤੇ ਪ੍ਰਿੰਸੀਪਲ ਐਚ.ਐਸ ਭਾਟੀਆ ਨੇ ਦੱਸਿਆ ਕਿ ਇਸ ਐਕਸਪੋਜ਼ਰ ਦੌਰੇ ਵਿੱਚ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਸਾਬਕਾ ਡਾਇਰੈਕਟਰ ਮਿਲਕਫੈੱਡ, ਪਿੰਡ ਸਲਾਣਾ , ਸੰਤੋਖ ਸਿੰਘ ਸਲਾਣਾ, ਗੁਰਦਿੱਤ ਸਿੰਘ ਅਤੇ ਗੁਰਵੰਤ ਸਿੰਘ ਰਜਿੰਦਰਗੜ੍ਹ ਸਮੇਤ 35 ਵਿਅਕਤੀਆਂ ਨੇ ਭਾਗ ਲਿਆ।