ਚੰਡੀਗਡ੍ਹ : ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਕਿਹਾ ਕਿ ਮਰੀਜਾਂ ਦੀ ਸਹਾਇਤਾ ਲਈ ਪੋਸਟਗਰੈਜੂਏਟ ਇੰਸਟੀਟਿਯੂਟ ਆਫ ਮੈਡੀਕਲ ਏਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ), ਚੰਡੀਗੜ੍ਹ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਸਾਰਥੀ ਇਕ ਸ਼ਲਾਘਾਯੋਗ ਕਦਮ ਹੈ। ਇਸ ਨਾਲ ਪੀਜੀਆਈ ਆਉਣ ਵਾਲੇ ਮਰੀਜਾਂ ਨੂੰ ਡਾਕਟਰ ਤੱਕ ਪਹੁੰਚਣ ਲਈ ਮਾਰਗਦਰਸ਼ਨ ਮਿਲੇਗਾ।
ਇਸ ਸਬੰਧ ਵਿਚ, ਪੀਜੀਆਈਐਮਈਆਰ ਦੇ ਨਿਦੇਸ਼ਕ ਅਤੇ ਨਿਯੂਰੋਲਾਜੀ ਵਿਭਾਗ ਦੇ ਡਾ. ਵਿਵੇਕ ਲਾਲ ਨੇ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਵਿਵੇਕ ਜੋਸ਼ੀ ਨੂੰ ਪੱਤਰ ਲਿਖ ਕੇ ਪ੍ਰੋਜੈਕਟ ਸਾਰਥੀ ਦੇ ਬਾਰੇ ਆਮ ਜਨਤਾ ਤੱਕ ਜਾਣਕਾਰੀ ਪਹੁੰਚਾਉਣ ਲਈ ਹਰਿਆਣਾ ਸਰਕਾਰ ਤੋਂ ਸਹਿਯੋਗ ਮੰਗਿਆ ਹੈ।
ਪ੍ਰੋਫੈਸਰ ਵਿਵੇਕ ਲਾਲ ਨੇ ਕਿਹਾ ਕਿ ਪ੍ਰੋਜੈਕਟ ਸਾਰਥੀ ਵਿਚ ਐਨਐਸਐਸ ਦੇ ਵਿਦਿਆਰਥੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਦੀ ਭਾਦੀਗਾਰੀ ਸ਼ਾਮਿਲ ਹਨ, ਜੋ ਮਰੀਜਾਂ ਦਾ ਮਾਰਗਦਰਸ਼ਨ ਕਰਨ, ਉਡੀਕ ਸਮੇਂ ਨੂੰ ਘੱਟ ਕਰਨ ਅਤੇ ਸਮੂਚੇ ਰੋਗੀ ਤਜਰਬੇ ਨੂੰ ਬਿਹਤਰ ਬਨਾਉਣ ਲਈ ਆਪਣਾ ਸਮੇਂ ਦਿੰਦੇ ਹਨ। ਪੀਜੀਆਈਐਮਈਆਰ ਵੱਲੋਂ ਕੀਤੇ ਗਏ ਇਕ ਅਧਿਐਨ ਵਿਚ ਇਸ ਪ੍ਰੋਜੈਕਟ ਦੇ ਆਸਜਨਕ ਨਤੀਜੇ ਆਏ ਹਨ, ਮਈ 2024 ਵਿਚ ਪ੍ਰੋਗ੍ਰਾਮ ਦੀ ਸ਼ੁਰੂਆਤ ਦੇ ਬਾਅਦ ਤੋਂ ਆਊਟਪੇਸ਼ੈਂਟ ਵਿਭਾਗਾਂ (ਓਪੀਡੀ) ਵਿਚ ਔਸਤ ਉਡੀਕ ਸਮੇਂ ਵਿਚ ਵਰਨਣਯੋਗ ਕਮੀ ਆਈ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਵਿਚ ਵੱਖ-ਵੱਖ ਚੈਨਲਾਂ ਰਾਹੀਂ ਪ੍ਰੋਗਰਾਮ ਨੂੰ ਸਰਗਰਮ ਰੂਪ ਨਾਲ ਪ੍ਰੋਤਸਾਹਨ ਦੇਣਾ ਅਤੇ ਇਸ ਦੇ ਸਫਲ ਪ੍ਰਸਾਰ ਨੂੰ ਯਕੀਨੀ ਕਰਨ ਲਈ ਸਥਾਨਕ ਅਧਿਕਾਰੀਆਂ ਦੇ ਨਾਲ ਸਹਿਯੋਗ ਕਰਨਾ ਸ਼ਾਮਿਲ ਹੈ।