ਮੁੱਖ ਮੰਤਰੀ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਸੂਬੇ ਵਿਚ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਕਰੀ ਸਮੀਖਿਆ
ਚੰਗਾ ਕੰਮ ਕਰਨ ਵਾਲਿਆਂ ਨੂੰ ਮਿਲੇਗਾ ਪ੍ਰੋਤਸਾਹਨ, ਲਾਪ੍ਰਵਾਹੀ ਵਰਤਣ ਵਾਲਿਆਂ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ
ਅਪਰਾਧ ਅਤੇ ਕਾਨੂੰਨ ਵਿਵਸਥਾ ਦੇ ਸਬੰਧ ਵਿਚ ਰਾਜ ਪੱਧਰੀ ਸਮੀਖਿਆ ਮੀਟਿੰਗ ਹੋਈ ਪ੍ਰਬੰਧਿਤ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਵੈਧ ਇਮੀਗੇ੍ਰਸ਼ਨ 'ਤੇ ਸਖਤੀ ਨਾਲ ਕਾਬੂ ਪਾਉਣ ਲਈ ਸੂਬਾ ਸਰਕਾਰ ਕਾਨੂੰਨ ਬਣਾਏਗੀ। ਆਉਣ ਵਾਲੇ ਬਜਟ ਸੈ ਸ਼ਨ ਵਿਚ ਇਸ ਸਬੰਧ ਵਿਚ ਨਵਾਂ ਕਾਨੂੰਨ ਪੇਸ਼ ਕੀਤਾ ਜਾਵੇਗਾ। ਨਾਲ ਹੀ, ਅਪਰਾਧ ਰੋਕਥਾਮ ਵਿਚ ਚੰਗਾ ਕੰਮ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਸੂਬਾ ਸਰਕਾਰ ਵੱਲੋਂ ਜਲਦੀ ਹੀ ਇਕ ਓਆਰਪੀ ਪੋਲਿਸੀ ਲਿਆਈ ਜਾਵੇਗੀ। ਇਸ ਪੋਲਿਸੀ ਵਿਚ ਜਿੱਥੇ ਚੰਗੇ ਕੰਮ ਨੂੰ ਪ੍ਰੋਤਸਾਹਨ ਹੋਵੇਗਾ ਉੱਥੇ ਅਪਰਾਧ ਰੋਕਨ ਵਿਚ ਢਿੱਲ ਤੋਂ ਸਖਤ ਕਾਰਵਾਈ ਦਾ ਪ੍ਰਾਵਧਾਨ ਵੀ ਹੋਵੇਗਾ।
ਮੁੱਖ ਮੰਤਰੀ ਨੇ ਅੱਜ ਇਹ ਜਾਣਕਾਰੀ ਪੰਚਕੂਲਾ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਅਪਰਾਧ ਅਤੇ ਕਾਨੂੰਨ ਵਿਵਸਥਾ ਦੇ ਸਬੰਧ ਵਿਚ ਪ੍ਰਬੰਧਿਤ ਰਾਜ ਪੱਧਰੀ ਸਮੀਖਿਆ ਮੀਟਿੰਗ ਨੂੰ ਸੰਬੋਧਿਤ ਕਰਨ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਅਪਰਾਧ ਦੀ ਦਰ ਵਿਚ ਵਰਨਣਯੋਗ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2024 ਵਿਚ ਪਿਛਲੇ ਸਾਲ ਦੀ ਤੁਲਣਾ ਵਿਚ ਕ੍ਰਾਇਮ ਅਗੇਂਸਟ ਵੂਮੇਨ ਦੇ ਆਂਕੜਿਆਂ ਵਿਚ ਵੀ ਕਮੀ ਆਈ ਹੈ ਅਤੇ ਹਰਿਆਣਾ ਸੂਬੇ ਨੇ ਸਈਬਰ ਕ੍ਰਾਇਮ ਮਾਮਲਿਆਂ ਵਿਚ ਵੀ ਚੰਗਾ ਕੰਮ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਪਰਾਧ ਤੇ ਅਪਰਾਧੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਚੰਗਾ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ ਅਤੇ ਲਾਪ੍ਰਵਾਹੀ ਵਰਤਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਨਤਾ ਦੇ ਪ੍ਰਤੀ ਸੰਵੇਦਨਸ਼ੀਲ ਬਨਣ ਅਤੇ ਉਨ੍ਹਾਂ ਦੀ ਸਮਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕਰਨਾ ਯਕੀਨੀ ਕਰਨ।
ਕ੍ਰਾਇਮ 'ਤੇ ਸ਼ਿਕੰਜਾ ਕੱਸਣ ਲਈ ਹਰਿਆਣਾ ਪੁਿਲਸ ਨੂੰ ਫਰੀ ਹੈਂਡ - ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਅਪਰਾਧ ਤੇ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਲਈ ਹਰਿਆਣਾ ਪੁਲਿਸ ਨੂੰ ਫਰੀ ਹੈਂਡ ਦਿੱਤਾ ਹੈ। ਨਾਲ ਹੀ ਇਹ ਟੀਚਾ ਵੀ ਦਿੱਤਾ ਗਿਆ ਹੈ ਕਿ ਨਸ਼ਾ ਮੁਕਤੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸਾਲ 2025 ਦੇ ਆਖੀਰ ਤੱਕ 70 ਫੀਸਦੀ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇ। ਇਸ ਤੋਂ ਇਲਾਵਾ, ਨਸ਼ੇ ਦੇ ਕਾਲੇ ਕਾਰੋਬਾਰ ਵਿਚ ਸ਼ਾਮਿਲ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਵਿਦੇਸ਼ ਵਿਚ ਬੈਠੇ ਅਪਰਾਧ ਵਿਚ ਸ਼ਾਮਿਲ ਲੋਕਾਂ 'ਤੇ ਪੁਲਿਸ ਕਰੇਗੀ ਵਾਰ
ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਵਿਚ ਰਹਿ ਕੇ ਐਕਸਟਾਰਸ਼ਨ ਕਾਲ ਸਮੇਤ ਹੋਰ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਅਪਰਾਧੀਆਂ ਅਤੇ ਇੱਥੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦੇ ਖਿਲਾਫ ਮੁਹਿੰਮ ਚਲਾ ਕੇ ਅਜਿਹੇ ਲੋਕਾਂ 'ਤੇ ਸਖਤ ਵਾਰ ਕਰਨ ਦੇ ਨਿਰਦੇਸ਼ ਵੀ ਪੁਲਿਸ ਨੂੰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਜਿਨ੍ਹਾਂ ਸਰੋਤਾਂ ਦੀ ਜਰੂਰਤ ਪੁਲਿਸ ਨੂੰ ਹੋਵੇਗੀ, ਸੂਬਾ ਸਰਕਾਰ ਉਪਲਬਧ ਕਰਵਾਏਗੀ।
ਨੁੰਹ ਜਿਲ੍ਹੇ ਵਿਚ ਹਰਿਆਣਾ ਪੁਲਿਸ ਦੀ ਬਟਾਲਿਅਨ ਹੋਵੇਗੀ ਸਥਾਪਿਤ
ਉਨ੍ਹਾਂ ਨੇ ਕਿਹਾ ਕਿ ਨੁੰਹ ਜਿਲ੍ਹੇ ਵਿਚ ਕਾਨੂੰਨ ਵਿਵਸਥਾ ਨੂੰ ਮਜਬੂਤੀ ਦੇਣ ਲਈ ਹਰਿਆਣਾ ਪੁਲਿਸ ਦੀ ਇਕ ਬਟਾਲਿਅਨ ਸਥਾਪਿਤ ਕੀਤੀ ਜਾਵੇਗੀ। ਇਸ ਦੇ ਲਈ ਸਬੰਧਿਤ ਅਧਿਕਾਰੀ ਨੂੰ ਜਮੀਨ ਦੀ ਪਹਿਚਾਣ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ 112 ਸੇਵਾ ਨੂੰ ਹੋਰ ਵੱਧ ਸਮਰੱਥ ਬਨਾਉਣ ਅਤੇ ਰਿਸਪਾਂਸ ਟਾਇਮ ਨੂੰ ਹੋਰ ਘੱਟ ਕਰਨ ਲਈ ਵੀ ਕਦਮ ਚੁੱਕੇ ਜਾਣਗੇ। ਫਿਲਹਾਲ 112 ਦਾ ਰਿਸਪਾਂਸ ਟਾਇਮ ਲਗਭਗ 6:30 ਮਿੰਟਹੈ। ਇਸ ਨੂੰ ਹੋਰ ਘੱਟ ਕੀਤਾ ਜਾਵੇਗਾ ਤਾਂ ਜੋ ਅਪਰਾਧੀ ਭੱਜ ਨਾ ਸਕਣ।
ਪੁਲਿਸ ਅਧਾਨੀਕੀਕਰਣ 'ਤੇ ਖਰਚ ਹੋਣਗੇ 300 ਕਰੋੜ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਚੋਣ ਸੰਕਲਪ ਪੱਤਰ ਵਿਚ ਪੁਲਿਸ ਦੇ ਆਧੁਨੀਕੀਕਰਣ ਲਈ 300 ਕਰੋੜ ਰੁਪਏ ਦੀ ਯੋਜਨਾਵਾਂ ਨੂੰ ਲਾਗੂ ਕਰਨ ਦਾ ਵਾਦਾ ਕੀਤਾ ਸੀ। ਇਸ ਦੇ ਲਈ ਪੁਲਿਸ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਇਕ ਵਿਸਥਾਰ ਪ੍ਰਸਤਾਵ ਬਣਾ ਕੇ ਜਲਦੀ ਹੀ ਸੂਬਾ ਸਰਕਾਰ ਨੂੰ ਭੇਜਣ। ਪੁਲਿਸ ਸਾਈਬਰ ਕ੍ਰਾਇਮ 'ਤੇ ਪੂਰੀ ਤਰ੍ਹਾ ਨਾਲ ਕੰਟਰੋਲ ਕਰਨ ਲਈ ਆਪਣੇ ਇੰਫ੍ਰਾਸਟਕਚਰ ਨੂੰ ਲਗਾਤਾਰ ਵਧਾ ਰਹੀ ਹੈ ਤਾਂ ਜੋ ਇਸ 'ਤੇ ਪੂਰੀ ਤਰ੍ਹਾ ਨਾਲ ਰੋਕ ਲਗਾ ਕੇ ਸਾਈਬਰ ਜਾਲਸਾਜੀ 'ਤੇ ਰੋਕ ਲਗਾਈ ਜਾ ਸਕੇ।
ਰੋਹਿੰਗਯਾ ਅਤੇ ਬੰਗਲਾਦੇਸ਼ ਤੋਂ ਆਏ ਲੋਕਾਂ ਨੂੰ ਕਰਣਗੇ ਚੋਣ
ਰੋਹਿੰਗਯਾ ਨੂੰ ਲੈ ਕੇ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰੋਹਿੰਗਆ ਜਾਂ ਬੰਗਲਾਦੇਸ਼ ਤੋਂ ਆਏ ਲੋਕਾਂ ਨੂੰ ਚੋਣ ਕਰ ਕੇ ਉਨ੍ਹਾਂ ਦੀ ਲਿਸਟ ਬਣਾਈ ਜਾਵੇਗੀ। ਉਸ ਦੇ ਬਾਅਦ ਉਨ੍ਹਾਂ ਨੁੰ ਲੈ ਕੇ ਸਹੀ ਫੈਸਲਾ ਕੀਤਾ ਜਾਵੇਗਾ।
ਵਿਦੇਸ਼ ਤੋਂ ਕ੍ਰਾਇਮ ਦਾ ਨੈਟਵਰਕ ਚੱਲਣ ਵਾਲਿਆਂ ਨੂੰ ਲੈ ਕੇ ਪੁੱਛੇ ਗਏ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਦਸਿਆ ਕਿ ਕਿਉਂਕਿ ਇਹ ਇੰਟਰਨੈ ਸ਼ਨਲ ਮਾਮਲਾ ਹੈ ਤਾਂ ਸਮੇਂ-ਸਮੇਂ 'ਤੇ ਸਾਡੇ ਪੁਲਿਸ ਵਿਭਾਗ ਦੇ ਅਧਿਕਾਰੀ ਐਨਆਈਏ ਦੇ ਨਾਲ ਗਲਬਾਤ ਕਰਦੇ ਹਨ। ਕੁੱਝ ਕੇਸਾਂ ਵਿਚ ਸਫਲਤਾ ਵੀ ਮਿਲੀ ਹੈ। ਜੋ ਅਪਰਾਧੀ ਬਾਹਰ ਤੋਂ ਬੈਠ ਕੇ ਇਸ ਤਰ੍ਹਾ ਦਾ ਗੈਰ ਕਾਨੂੰਨੀ ਸਿਸਟਮ ਚਲਾਉਂਦੇ ਹਨ ਅਤੇ ਜਿਨ੍ਹਾਂ ਦੇ ਗੁਰਗੇ ਇੱਥੇ ਬੈਠੇ ਹਨ, ਉਨ੍ਹਾਂ ਨੂੰ ਖਤਮ ਕਰਨ ਲਈ ਪੁਿਲਸ ਸਖਤ ਕਦਮ ਚੁੱਕੇਗੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਦਸਿਆ ਕਿ ਤਿੰਨ ਨਵੇਂ ਅਪਰਾਧਿਕ ਕਾਨੂੰਨ ਨੁੰ ਤੇਜੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਜਲਦੀ ਹੀ 28 ਫਰਵਰੀ ਤੱਕ ਇਹ ਕੰਮ ਪੂਰਾ ਕਰ ਲਿਆ ਜਾਵੇਗਾ।
ਇੰਟਰਸਟੇਟ ਕ੍ਰਾਇਮ ਕੋਆਰਡੀਨੇਸ਼ਨ ਕਮੇਟੀ ਮੀਟਿੰਗ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਮੇਟੀ ਦੀ ਕਈ ਮੀਟਿੰਗ ਪ੍ਰਬੰਧਿਤ ਹੋ ਚੁੱਕੀਆਂ ਹਨ। ਅੱਜ ਦੀ ਮੀਟਿੰਗ ਵਿਚ ਕਿਹਾ ਹੈ ਕਿ ਸਮੇਂ-ਸਮੇਂ 'ਤੇ ਇਕ ਵੱਡੀ ਮੀਟਿੰਗ ਵੀ ਪ੍ਰਬੰਧਿਤ ਹੋਣੀ ਚਾਹੀਦੀ ਹੈ ਜਿਸ ਵਿਚ ਸੂਬਿਆਂ ਦੇ ਮੁੱਖ ਮੰਤਰੀ ਵੀ ਆਉਣ ਤਾਂ ਜੋ ਚਰਚਾ ਕਰ ਕੇ ਨਸ਼ੇ ਦੇ ਕਾਰੋਬਾਰ ਨੂੰ ਪੂਰੀ ਤਰ੍ਹਾ ਨਾਲ ਖਤਮ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਸ਼ੀਲੇ ਪਦਾਰਥ ਜਿੱਥੋਂ ਚਲਦਾ ਹੈ, ਜਿੱਥੇ ਪਹੁੰਚਦਾ ਹੈ ਅਤੇ ਵਿਚ ਜਿੱਥੇ ਰੁਕਦਾ ਹੈ ਉਹ ਸੱਭ ਕੁੱਝ ਚੋਣ ਕਰ ਕੇ ਪੁਲਿਸ ਦੋਸ਼ੀ ਦੇ ਵਿਰੁੱਧ ਸਖਤ ਕਾਰਵਾਈ ਕਰਨ ਤਾਂ ਜੋ ਨੌਜੁਆਨਾਂ ਨੂੰ ਇਸ ਬੁਰਾਈ ਤੋਂ ਬਚਾਇਆ ਜਾ ਸਕੇ।
ਹਰਿਆਣਾ ਸੂਬਾ ਨਸ਼ਾ ਤਸਕਰਾਂ ਦੀ ਕਮਰ ਤੋੜਨ ਵਿਚ ਬਣੇ ਨੰਬਰ ਵਨ
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਸੂਬੇ ਵਿਚ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਵਿਸਤਾਰ ਨਾਲ ਸਮੀਖਿਆ ਕਰਦੇ ਹੋਏ ਅਤੇ ਉਨ੍ਹਾਂ ਨੂੰ ਜਰੂਰੀ ਦਿਸ਼ਾ -ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਾਰੇ ਪੁਲਿਸ ਸੁਪਰਡੈਂਟਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਸ਼ੇ ਨੂੰ ਆਪਣੇ-ਆਪਣੇ ਜਿਲ੍ਹਿਆਂ ਵਿਚ ਜੜ ਤੋਂ ਖਤਮ ਕਰਨ ਤਾਂ ਜੋ ਨੌਜੁਆਨਾਂ ਨੂੰ ਇਸ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਕਾਲੇ ਕਾਰੋਬਾਰ ਵਿਚ ਸ਼ਾਮਿਲ ਚਾਹੇ ਕੋਈ ਕਿੰਨ੍ਹਾਂ ਵੀ ਵੱਡਾ ਵਿਅਕਤੀ ਹੋਵੇ, ਬਚਨਾ ਨਹੀਂ ਚਾਹੀਦਾ। ਉਸ ਦੇ ਖਿਲਾਫ ਸਖਤ ਕਾਰਵਾਈ ਪੁਲਿਸ ਵੱਲੋਂ ਅਮਲ ਵਿਚ ਲਿਆਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬਾ ਨਸ਼ਾ ਤਸਕਰਾਂ ਦੀ ਕਮਰ ਤੋੜਨ ਵਿਚ ਨੰਬਰ ਇਕ ਹੋਣਾ ਚਾਹੀਦਾ ਹੈ। ਜਨਤਾ ਵਿਚ ਪੁਲਿਸ ਦੀ ਛਵੀਂ ਮਿੱਤਰਤਾ ਦੀ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਗਾਂ ਤਸਕਰੀ ਦੇ ਮਾਮਲਿਆਂ ਨੂੰ ਰੋਕਣ ਦੇ ਲਈ ਪੁਲਿਸ ਸਖਤ ਨਾਲ ਕਾਰਵਾਈ ਕਰਨ। ਮੁੱਖ ਮੰਤਰੀ ਨੇ ਸੂਬੇ ਵਿਚ ਕਾ੍ਰੲਮਿ , ਲਾ ਐਂਡ ਆਡਰ ਦੀ ਸਥਿਤੀ, ਨਵੇਂ ਅਪਰਾਧਿਕ ਕਾਨੂੰਨ, ਸਾਈਬਰ ਕ੍ਰਾਇਮ , ਸ਼ਿਕਾਇਤਾਂ ਦਾ ਨਿਪਟਾਨ , ਸੀਸੀਟੀਵੀ ਸਸਰਵੇਂਲੈਂਸ, ਰੋਡ ਅਤੇ ਟੈਫਿਕ ਸੇਫਟੀ ਸਮੇਤ ਹੋਰ ਵਿਸ਼ਿਆਂ 'ਤੇ ਵਿਸਤਾਰ ਨਾਲ ਚਰਚਾ ਕਰ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।