ਚੰਡੀਗੜ੍ਹ : ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗੁਰੂਗ੍ਰਾਮ ਵਿਚ ਆਵਾਜਾਈ ਕੰਟਰੋਲ ਤੇ ਮੈਟਰੋ ਕਨੈਕਟੀਵਿਟੀ ਨਾਲ ਸਬੰਧਿਤ ਇੰਟਰ ਲਿਕਿੰਗ ਰੂਟ ਲਈ ਤਿਆਰ ਕੀਤੀ ਗਈ ਵਿਆਪਕ ਮੋਬਿਲਿਟੀ ਮੈਨੇਜਕੈਂਟ ਪਲਾਨ-2020 ਨਾਲ ਸਬੰਧਿਤ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਅਤੇ ਗੁਰੂਗ੍ਰਾਮ ਮੈਟਰੋ ਰੇਲ ਲਿਮੀਟੇਡ ਨਾਲ ਸਬੰਧਿਤ ਗ੍ਰੇਡ ਸੇਪੇਸਟਰਸ ਦੇ ਕੰਮਾਂ ਨੂੰ ਮਾਨਸੂਨ ਸੀਜਨ ਤੋਂ ਪਹਿਲਾਂ-ਪਹਿਲਾਂ ਪੂਰਾ ਕਰਵਾਇਆ ਜਾਵੇ।
ਮੰਤਰੀ ਰਾਓ ਨਰਬੀਰ ਸਿੰਘ ਨੇ ਜੀਐਮਡੀਏ ਤੇ ਜੀਐਮਆਰਐਲ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਤੇ ਗੁਰੂਗ੍ਰਾਮ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਨੂੰ ਸਾਫ ਤੇ ਸੁਗਮ ਆਵਾਜਾਈ ਸ਼ਹਿਰ ਬਨਾਉਣਾ ਉਨ੍ਹਾਂ ਦਾ ਉਦੇਸ਼ ਹੈ। ਉਦਯੋਗ ਦੇ ਮੱਦੇਨਜਰ ਗੁਰੂਗ੍ਰਾਮ ਦੇਸ਼ ਦੇ ਮੰਨੇ-ਪ੍ਰਮੰਨੇ ਉਦਯੋਗਿਕ ਸ਼ਹਿਰਾਂ ਵਿੱਚੋਂ ਇੱਕ ਹੈ। ਇੱਥੇ ਮੈਟਰੋ ਰੇਲ ਸਮੇਤ ਰੈਪਿਡ ਮੈਟਰੋ, ਇੰਟਰ ਰਿੰਗ ਰੋਡ, ਆਰਆਰਟੀਐਸ ਵਰਗੀ ਪਬਲਿਕ ਟ੍ਰਾਂਸਪੋਰਟ ਵਿਵਸਥਾ 'ਤੇ ਜੋਰ ਦਿੱਤਾ ਗਿਆ ਹੈ। ਇਸ ਲਈ ਇਸ ਕੰਮ ਨੂੰ ਪੂਰਾ ਕਰਨਾ ਜਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਆਰਓਬੀ ਤੇ ਆਰਯੂਬੀ ਅਤੇ ਮੈਟਰੋ ਲਈ ਗ੍ਰੇਡ ਸੇਪੇਸਟਰਸ 'ਤੇ ਯੂ-ਟਰਨ ਬਣਾਉਂਦੇ ਸਮੇਂ ਬਰਸਾਤੀ ਪਾਣੀ ਦੀ ਨਿਕਾਸੀ ਦੀ ਵਿਵਸਥਾ ਜਰੂਰ ਕੀਤੀ ਜਾਣੀ ਚਾਹੀਦੀ ਹੈ। ਬਰਸਾਤ ਦੇ ਸਮੇਂ ਇੰਨ੍ਹਾਂ ਸਥਾਨਾਂ 'ਤੇ ਜਲਭਰਾਵ ਦੀ ਸਥਿਤੀ ਨਾ ਆਵੇ। ਹੁਣ ਮਾਨਸੂਨ ਵਿਚ 6 ਮਹੀਨੇ ਦਾ ਸਮੇਂ ਹੈ, ਇਸ ਲਈ ਇਸ ਕੰਮ ਨੂੰ ਅਧਿਕਾਰੀ ਪ੍ਰਾਥਮਿਕਤਾ ਨਾਲ ਕਰਵਾਉਣ।
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਮਿਲੇਨਿਯਮ ਸਿਟੀ ਸੈਂਟਰ-ਰੇਲਵੇ ਸਟੇਸ਼ਨ-ਸੈਕਟਰ-22 -ਸਾਈਬਰ ਸਿਟੀ ਤੱਕ ਜਾਣ ਵਾਲੀ ਮੈਟਰੋ ਕਨੈਕਟੀਵਿਟੀ ਦੀ ਕੁੱਲ ਲੰਬਾਈ 28.50 ਕਿਲੋਮੀਟਰ ਹੋਵੇਗੀ ਅਤੇ ਇਸ 'ਤੇ 27 ਸਟੇਸ਼ਨ ਹੋਣਗੇ ਅਤੇ ਇਕ ਮੈਟਰੋ ਡਿਪੂ ਦਾ ਨਿਰਮਾਣ ਕਰਵਾਇਆ ਜਾਵੇਗਾ। ਜਿਸ ਦੀ ਭੂਮੀ ਸਮੇਤ ਪਰਿਯੋਜਨਾ ਦੀ ਅੰਦਾਜਾ ਲਾਗਤ 5452.72 ਕਰੋੜ ਰੁਪਏ ਹੋਵੇਗੀ। ਵਿਆਪਕ ਮੋਬਿਲਿਟੀ ਮੈਨੇਜਮੈਂਟ ਪਲਾਨ-2020 ਤਹਿਤ 35 ਗ੍ਰੇਡ ਸੇਪੇਸਟਰਸ ਤੇ 3 ਆਰਓਬੀ-ਆਰਯੂਬੀ ਅਤੇ 200 ਇੰਟਰ ਸੈਕਸ਼ਨ ਜੰਕਸ਼ਨ ਦਾ ਸੁਧਾਰ ਤੇ ਵਿਕਾ ਕਰਵਾਇਆ ਜਾਵੇਗਾ।