Saturday, April 19, 2025

Haryana

ਦਿੱਲੀ ਦੇ ਲੋਕਾਂ ਵਿਚ ਮੋਦੀ ਜੀ ਨੂੰ ਲੈ ਕੇ ਉਤਸਾਹ, ਅੱਠ ਨੂੰ ਜਰੂਰ ਖਿਲੇਗਾ ਕਮਲ : ਨਾਇਬ ਸਿੰਘ ਸੈਣੀ

February 03, 2025 01:19 PM
SehajTimes

ਮੁੱਖ ਮੰਤਰੀ ਸੈਣੀ ਨੇ ਯਮੁਨਾ ਦੇ ਪਾਣੀ ਨੂੰ ਲੈ ਕੇ ਕੇਜਰੀਵਾਲ 'ਤੇ ਕੱਸਿਆ ਤੰਜ, ਦੱਸ ਸਾਲਾਂ ਵਿਚ ਸਿਰਫ ਝੂਠ ਬੋਲਣ ਦਾ ਕੀਤਾ ਕੰਮ

ਸਟਾਰ ਪ੍ਰਚਾਰਕ ਨਾਇਬ ਸਿੰਘ ਸੈਣੀ ਦੀ ਜਨਸਭਾਵਾਂ ਵਿਚ ਉਮੜਿਆ ਜਨਸਮੂਹ, ਲਗਾਤਰ ਜਨਸਭਾਵਾਂ ਤੇ ਰੋਡ ਸ਼ੌਅ ਨਾਲ ਮੁੱਖ ਮੰਤਰੀ ਵਧਾ ਰਹੇ ਪਾਰਟੀ ਉਮੀਦਵਾਰਾਂ ਦਾ ਜੋਸ਼

ਚੰਡੀਗੜ੍ਹ : ਦਿੱਲੀ ਵਿਧਾਨਸਭਾ ਚੋਣ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਟਾਰ ਪ੍ਰਸਾਸ਼ਕ ਵਜੋ ਲਗਾਤਾਰ ਜਨਸਭਾਵਾਂ ਨੂੰ ਸੰਬੋਧਿਤ ਕਰ ਰਹੇ ਹਨ। ਮੁੱਖ ਮੰਤਰੀ ਨੇ ਐਤਵਾਰ ਨੂੰ ਦਿੱਲੀ ਦੇ ਮੁਡਕਾ ਤੋਂ ਭਾਜਪਾ ਉਮੀਦਵਾਰ ਗਰੇਂਜਰ ਦਰਾਲ ਦੇ ਸਮਰਥਨ ਵਿਚ ਰਾਣੀਖੇੜਾ ਅਤੇ ਸੁਲਤਾਨਪੁਰ ਮਾਜਰਾ ਤੋਂ ਕਰਮ ਸਿੰਘ ਕਰਮਾ ਦੇ ਲਈ ਸੁਲਤਾਨਪੁਰੀ ਵਿਚ ਦੋ ਜਨਸਭਾਵਾਂ ਨੂੰ ਸੰਬੋਧਿਤ ਕੀਤਾ। ਦੋਵਾਂ ਹੀ ਜਨਸਭਾਵਾਂ ਵਿਚ ਹਰਿਆਣਾ ਦੇ ਮੁੱਖ ਮੰਤਰੀ ਨੂੰ ਸੁਨਣ ਲਈ ਵੱਡੀ ਗਿਣਤੀ ਵਿਚ ਜਨਸਮੂਹ ਉਮੜਿਆ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜਨਸਭਾਵਾਂ ਵਿਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ 5 ਫਰਵਰੀ ਨੂੰ ਅਸੀਂ ਦਿੱਲੀ ਦੇ ਭਾਗ ਦਾ ਫੈਸਲਾ ਕਰਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਘੱਟ ਸਮੇਂ ਦੇ ਅੰਦਰ ਅਸੀਂ ਵੱਧ ਕੰਮ ਕਰਨਾ ਹੈ। ਮੈਂ ਪਿਛਲੇ 15 ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿਚ ਹਾਂ, ਦਿੱਲੀ ਦੇ ਲੋਕਾਂ ਵਿਚ ਜੋ ਉਤਸਾਹ ਹੈ ਉਸ ਨੂੰ ਦੇਖਦੇ ਹੋਏ ਸਪਸ਼ਟ ਹੈ ਕਿ ਅੱਠ ਫਰਵਰੀ ਨੂੰ ਦਿੱਲੀ ਵਿਚ ਕਮਲ ਖਿਲੇਗਾ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਨੀਤੀਆਂ ਨੂੰ ਹਰਿਆਣਾ ਦੀ ਤਰਜ 'ਤੇ ਦਿੱਲੀ ਵਿਚ ਵੀ ਲਾਗੂ ਕੀਤਾ ਜਾਵੇਗਾ, ਜਿਸ ਨਾਲ ਜਨਮਾਨਸ ਦੇ ਜੀਵਨ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।

ਦੱਸ ਸਾਲ ਵਿਚ ਕੇਜਰੀਵਾਲ ਵਿਚ ਕੀਤਾ ਹਰ ਵਰਗ ਨੂੰ ਪ੍ਰੋਤਸਾਹਿਤ

ਸ੍ਰੀ ਨਾਇਬ ਸਿੰਘ ਸੈਣੀ ਨੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਸਿੱਧਾ ਹਮਲਾ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਲਈ ਆਪਦਾ ਬਣ ਚੁੱਕੀ ਹੈ। ਅਰਵਿੰਦ ਕੇਜਰੀਵਾਲ ਨੇ 10 ਸਾਲਾਂ ਤੱਕ ਦਿੱਲੀ ਦੇ ਹਰ ਵਰਗ ਦੇ ਲੋਕਾਂ ਨੂੰ ਪ੍ਰਤਾੜਿਤ ਕਰਨ ਦਾ ਕੰਮ ਕੀਤਾ ਹੈ। ਕੇਜਰੀਵਾਲ ਨੇ ਜਨਤਾ ਨੂੰ ਝੂਠ ਬੋਲਣ ਤੋਂ ਇਲਾਵਾ ਕੁੱਝ ਨਹੀਂ ਕੀਤਾ। ਕੇਜਰੀਵਾਲ ਨੈ ਦਿੱਲੀ ਨੂੰ ਸਾਫ ਪਾਣੀ ਦੇਣ ਦਾ ਵਾਦਾ ਕੀਤਾ ਸੀ, ਉਨ੍ਹਾਂ ਨੇ ਤਾਂ ਯਮੁਨਾ ਨੂੰ ਸਾਫ ਕਰਨ ਦੀ ਗੱਲ ਕਹੀ ਸੀ, ਪਰ 2025 ਆ ਗਿਆ ਅਤੇ ਯਮੁਨਾ ਦੀ ਹਾਲਤ ਉਸ ਤੋਂ ਵੀ ਬੂਰੀ ਹੋ ਗਈ ਹੈ।

ਝੂਠ ਦੀ ਪੋਲ ਖੋਲਣ ਦੇ ਲਈ ਮੈਂ ਖੁਦ ਪਿੱਤਾ ਯਮੁਨਾ ਦਾ ਪਾਣੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਯਮੁਨਾ ਦੇ ਪਾਣੀ ਨੂੰ ਲੈ ਕੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਝੂਠ ਬੋਲ ਕੇ ਆਪਣੇ ਫਾਇਦੇ ਲਈ ਕੁੱਝ ਵੀ ਕਰ ਸਕਦਾ ਹੈ। ਮੈਂ ਯਮੁਨਾ ਦੇ ਪੱਲਾ ਪਿੰਡ ਸਥਿਤ ਘਾਟ 'ਤੇ ਗਿਆ ਅਤੇ ਉੱਥੇ ਜਾ ਮੈਂ ਖੁਦ ਯਮੁਨਾ ਦਾ ਪਾਣੀ ਪਿੱਤਾ ਤਾਂ ਜੋ ਲੋਕਾਂ ਦਾ ਡਰ ਨਿਕਲ ਜਾਵੇ। ਮੈਂ ਉੱਥੋਂ ਪਾਣੀ ਲੈ ਕੇ ਆਇਆ ਹਾਂ, ਜਿੱਥੋਂ ਹਰਿਆਣਾ ਦਿੱਲੀ ਨੂੰ ਪਾਣੀ ਦਿੰਦਾ ਹੈ ਅਤੇ ਜਿੱਥੋਂ ਕੇਜਰੀਵਾਲ ਦਿੱਲੀ ਨੂੰ ਪਾਣੀ ਦੇ ਰਿਹਾ ਹੈ, ਮੈਂ ਉਸ ਸਥਾਨ ਦੇ ਉੱਪਰ ਗਿਆ ਉੱਥੋਂ ਪਾਣੀ ਭਰਿਆ ਅਤੇ ਦੋਵਾਂ ਪਾਣੀ ਦੇ ਅੰਦਰ ਜਮੀਨ ਆਸਮਾਨ ਦਾ ਅੰਦਰ ਹੈ।

Have something to say? Post your comment

 

More in Haryana

ਇੱਕ ਚੰਗੀ ਵਿਧਾਈ ਡਰਾਫਟ ਨਾ ਸਿਰਫ ਮੌਜੂਦਾ ਸਮਸਿਆਵਾਂ ਦਾ ਹੱਲ ਕਰਦਾ ਹੈ, ਸਗੋ ਸਮਾਜ ਨੂੰ ਪ੍ਰਗਤੀ ਦੀ ਦਿਸ਼ਾ ਵਿੱਚ ਵੀ ਲੈ ਜਾਂਦਾ ਹੈ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਕਦਮ, ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤਾ 200 ਬੈਡ ਦੇ ਹਸਪਤਾਲ ਦੀ ਜਮੀਨ ਦਾ ਨਿਰੀਖਣ

ਕਿਸਾਨਾਂ ਦੀ ਉਪਜ ਦਾ ਜਲਦੀ ਤੋਂ ਜਲਦੀ ਹੋਵੇ ਉਠਾਨ ਅਤੇ ਭੁਗਤਾਨ : ਖੁਰਾਕ ਅਤੇ ਸਪਲਾਈ ਮੰਤਰੀ ਰਾਜੇਸ਼ ਨਾਗਰ

ਹਰਿਆਣਾ ਅਤੇ ਇਜਰਾਇਲ ਨੇ ਬਾਗਬਾਨੀ ਦੇ ਖੇਤਰ ਵਿੱਚ ਖੇਤੀਬਾੜੀ ਨਵਾਚਾਰ ਦੇ ਲਈ ਪੇਸ਼ ਕੀਤਾ ਸਾਂਝਾ ਦ੍ਰਿਸ਼ਟੀਕੋਣ

ਹਰਿਆਣਾ ਨੂੰ ਮਿਲਿਆ ਬੱਚਿਆਂ ਦੇ ਆਧਾਰ ਨਾਮਜਦਗੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ ਦਾ ਪੁਰਸਕਾਰ

ਸਰਕਾਰੀ ਸਕੂਲਾਂ ਵਿੱਚ ਪੜਣ ਵਾਲੇ ਵਿਦਿਆਰਥੀਆਂ ਨੂੰ 15 ਅਪ੍ਰੈਲ ਤੱਕ ਮਿਲਣਗੀਆਂ ਕਿਤਾਬਾਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਯਮੁਨਾਨਗਰ ਵਿੱਚ 800 ਮੇਗਾਵਾਟ ਦਾ ਨਵਾਂ ਥਰਮਲ ਪਾਵਰ ਪਲਾਂਟ ਸਥਾਪਿਤ ਕੀਤਾ ਜਾਵੇਗਾ : ਅਨਿਲ ਵਿਜ

ਹਰਿਆਣਾ ਰਾਜ ਕੋਲਡ ਸਟੋਰੇਜ ਏਸੋਸਇਏਸ਼ਨ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

15 ਜੂਨ ਤੱਕ ਸਾਰੀ ਖਰਾਬ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਵੇ ਪੂਰਾ : ਮੁੱਖ ਮੰਤਰੀ

ਜਲਭਰਾਵ ਵਾਲੇ ਖੇਤਰਾਂ ਦੇ ਪਾਣੀ ਦੀ ਵਰਤੋ ਮੱਛੀ ਪਾਲਣ ਅਤੇ ਝੀਂਗਾ ਉਤਪਾਦਨ ਲਈ ਕਰਨ : ਖੇਤੀਬਾੜੀ ਮੰਤਰੀ