ਚੰਡੀਗੜ੍ਹ : ਹਰਿਆਣਾ ਸਰਕਾਰ ਵੱਲੋਂ ਕੌਮੀ ਰਾਜਧਾਨੀ ਖੇਤਰ ਦਿੱਲੀ ਵਿਧਾਨਸਭਾ 2025 ਦੇ ਆਮ ਚੋਣ ਲਈ ਚੋਣ ਦੇ ਦਿਨ 5 ਫਰਵਰੀ, 2025 (ਬੁੱਧਵਾਰ) ਨੂੰ ਰਾਜ ਦੇ ਸਾਰੇ ਸਰਕਾਰੀ ਦਫਤਰਾਂ, ਵਿਦਿਅਕ ਅਦਾਰਿਆਂ, ਬੋਰਡ ਅਤੇ ਨਿਗਮ ਆਦਿ ਵਿਚ ਕੰਮ ਕਰ ਰਹੇ ਉਨ੍ਹਾਂ ਕਰਮਚਾਰੀਆਂ ਨੂੰ ਜੋ ਉਕਤ ਚੋਣ ਵਿਚ ਆਪਣਾ ਵੋਟ ਪਾਉਣ ਲਈ ਕੌਮੀ ਰਾਜਧਾਨੀ ਖੇਤਰ ਦਿੱਲੀ ਵਿਚ ਵੋਟਰ ਵਜੋ ਰਜਿਸਟਰਡ ਹਨ, ਲਈ ਪੇਡ ਛੁੱਟੀ/ਵਿਸ਼ੇਸ਼ ਅਚਨਚੇਤ ਛੁੱਟੀ (ਪੇਡ) ਦੀ ਨੋਟੀਫਿਕੇਸ਼ਨ ਰਾਹੀਂ ਐਲਾਨ ਕੀਤਾ ਗਿਆ ਹੈ।
ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ, ਹਰਿਆਣਾ ਵਿਚ ਸਥਿਤ ਵੱਖ-ਵੱਖ ਕਾਰਖਾਨਿਆਂ, ਦੁਕਾਨਾਂ ਅਤੇ ਨਿਜੀ ਪ੍ਰਤਿਸ਼ਠਾਨਾਂ ਦੇ ਕਰਮਚਾਰੀ, ਜੋ ਕੌਮੀ ਰਾਜਧਾਨੀ ਖੇਤਰ ਦਿੱਲੀ ਵਿਚ ਵੋਟਰ ਵਜੋ ਰਜਿਸਟਰਡ ਵੀ ਧਾਰਾ 135-ਬੀ ਤਹਿਤ ਪੇਡ ਲੀਵ ਦੇ ਹੱਕਦਾਰ ਹੋਣਗੇ।