Wednesday, February 05, 2025

Haryana

ਬਜਟ ਵਿਚ ਹਰਿਆਣਾ ਦੇ ਰੇਲ ਇੰਫ੍ਰਾ ਨੂੰ ਮਜਬੂਤ ਬਨਾਉਣ ਲਈ ਕੇਂਦਰ ਤੋਂ ਮਿਲੇ 3416 ਕਰੋੜ ਰੁਪਏ

February 04, 2025 12:03 PM
SehajTimes

ਰੇਲ ਮੰਤਰੀ ਨੇ ਦਸਿਆ ਕਿ ਇਹ ਰਕਮ 2009 ਤੋਂ 14 ਤੱਕ ਮਿਲੇ 315 ਕਰੋੜ ਰੁਪਏ ਤੋਂ 11 ਗੁਣਾ ਵੱਧ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰੇਲ ਇੰਫ੍ਰਾਸਟਕਚਰ ਨੂੰ ਮਜਬੂਤ ਬਨਾਉਣ ਲਈ ਵੱਡੇ ਬਜਟ ਅਲਾਟ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਦਾ ਧੰਨਵਾਦ ਕੀਤਾ

2014 ਤੋਂ ਹੁਣ ਤੱਕ ਹਰਿਆਣਾ ਵਿਚ 823 ਕਿਲੋਮੀਟਰ ਰੇਲਵੇ ਟ੍ਰੈਕ ਦਾ ਕੰਮ ਹੋਇਆ ਪੂਰਾ, 15875 ਕਰੋੜ ਰੁਪਏ ਦੇ 1195 ਕਿਲੋਮੀਟਰ ਲੰਬਾਈ ਵਾਲੇ 14 ਨਵੇਂ ਪ੍ਰੋਜੈਕਟਸ ਦਾ ਕੰਮ ਪ੍ਰਗਤੀ 'ਤੇ

ਚੰਡੀਗੜ੍ਹ : ਵਿੱਤ ਸਾਲ 2025-26 ਲਈ ਦੇਸ਼ ਦੇ ਆਮ ਬਜਟ ਵਿਚ ਹਰਿਆਣਾ ਰੇਲਵੇ ਪਰਿਯੋਜਨਾਵਾਂ ਲਈ 3416 ਕਰੋੜ ਰੁਪਏ ਦੀ ਰਕਮ ਅਲਾਟ ਹੋਈ ਹੈ, ਜੋ ਕਿ ਸਾਲ 2009 ਤੋਂ 2014 ਤੱਕ ਮਿਲੇ 315 ਕਰੋੜ ਰੁਪਏ ਤੋਂ 11 ਗੁਣਾ ਵੱਧ ਹੈ। ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਇਸ ਸਬੰਧ ਦੀ ਜਾਣਕਾਰੀ ਅੱਜ ਨਵੀਂ ਦਿੱਲੀ ਵਿਚ ਦਿੱਤੀ। ਉਨ੍ਹਾਂ ਨੇ ਕੇਂਦਰੀ ਬਜਟ ਵਿਚ ਹਰਿਆਣਾ ਨੂੰ ਮਿਲੇ ਹਿੱਸੇਦਾਰੀ ਦੀ ਜਾਣਕਾਰੀ ਦਿੰਦੇ ਹੋਏ ਕਿ ਇਸ ਰਕਮ ਨਾਲ ਸੂਬੇ ਵਿਚ ਰੇਲ ਇੰਫ੍ਰਾਸਟਕਚਰ ਨੂੰ ਬੂਸਟ ਮਿਲੇਗਾ। ਸਾਲ 2014 ਤੋਂ ਹੁਣ ਤੱਕ ਹਰਿਆਣਾ ਵਿਚ 823 ਕਿਲੋਮੀਟਰ ਰੇਲਵੇ ਟ੍ਰੈਕ ਵਿਛਾਏ ਗਏ ਤਾਂ ਜੋ ਸੰਯੁਕਤ ਅਰਬ ਅਮੀਰਾਤ ਦੇ ਸਮੂਚੇ ਰੇਲ ਨੈਟਵਰਕ ਦੇ ਸਮਾਨ ਹਨ।

ਹਰਿਆਣਾਂ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਦਾ ਸੂਬੇ ਵਿਚ ਰੇਲ ਇੰਫ੍ਰਾਸਟਕਚਰ ਨੂੰ ਮਜਬੂਤ ਬਨਾਉਣ ਲਈ ਬਜਟ ਵਿਚ ਵੱਡੀ ਰਕਮ ਅਲਾਟ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਇਸ ਬਜਟ ਨਾਲ ਰੇਲ ਇੰਫ੍ਰਾਸਟਕਚਰ ਮਜਬੂਤ ਹੋਵੇਗਾ ਜੋ ਕਿ ਵਿਕਸਿਤ ਭਾਂਰਤ ਦੇ ਸੰਕਲਪ ਦੀ ਬੁਨਿਆਦ ਨੂੰ ਮਜਬੂਤ ਕਰੇਗਾ। ਰੇਲ ਇੰਫ੍ਰਾਸਟਕਚਰ ਨਾਲ ਰਾਜ ਦੇ ਲੋਕਾਂ ਦਾ ਜਨਜੀਵਨ ਸਰਲ ਬਣੇਗਾ।

ਸ੍ਰੀ ਅਸ਼ਵਿਨੀ ਵੈਸ਼ਣਵ ਨੇ ਦਸਿਆ ਕਿ ਹਰਿਆਣਾ ਦੇ 34 ਰੇਲਵੇ ਸਟੇਸ਼ਨਾਂ ਨੂੰ 1149 ਕਰੋੜ ਰੁਪਏ ਦੀ ਰਕਮ ਨਾਲ ਅੰਮ੍ਰਿਤ ਸਟੇਸ਼ਨ ਵਜੋ ਵਿਕਸਿਤ ਕੀਤਾ ਜਾ ਰਿਹਾ ਹੈ। ਇੰਨ੍ਹਾਂ ਸਟੇਸ਼ਨ ਵਿਚ ਲੰਰਹਲਹ ਕੈਂਟ, ਅੰਬਾਲਾ ਸਿਟੀ, ਬਹਾਦੁਰਗੜ੍ਹ, ਵਲੱਭਗੜ੍ਹ, ਭਿਵਾਨੀ ਜੰਕਸ਼ਨ, ਚਰਖੀ ਦਾਦਰੀ, ਫਰੀਦਾਬਾਦ, ਫਤਿਹਾਬਾਦ ਨਿਯੂ ਜੰਕਸ਼ਨ, ਗੋਹਾਨਾ, ਹਾਂਸੀ, ਹਿਸਾਰ, ਹੋਡਲ, ਜੀਂਦ ਜੰਕਸ਼ਨ, ਕਾਲਾਂਵਾਲੀ, ਕਾਲਕਾ, ਕਰਨਾਲ, ਕੋਸਲੀ, ਕੁਰੂਕਸ਼ੇਤਰ ਜੰਕਸ਼ਨ, ਲੋਹਾਰੂ, ਮਹੇਂਦਰਗੜ੍ਹ, ਮੰਡੀ ਆਦਮਪੁਰ, ਮੰਡੀ ਡਬਵਾਲੀ, ਨਾਰਨੌਲ, ਨਰਵਾਨਾ ਜੰਕਸ਼ਨ, ਪਲਵਲ, ਪਾਣੀਪਤ ਜੰਕਸ਼ਨ, ਪਟੌਦੀ ਰੋਡ, ਰਿਵਾੜੀ, ਰੋਹਤਕ, ਸਿਰਸਾ, ਸੋਨੀਪਤ, ਯਮੁਨਾਨਗਰ ਤੇ ਜਗਾਧਰੀ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਫਰੀਦਾਬਾਦ ਵਿਚ 262 ਕਰੋੜ ਰੁਪਏ ਅਤੇ ਗੁਰੂਗ੍ਰਾਮ ਰੇਲਵੇ ਸਟੇਸ਼ਨ ਨੂੰ ਵਿਕਸਿਤ ਕਰਨ ਦੀ ਯੋਜਨਾਵਾਂ 'ਤੇ ਕੰਮ ਪ੍ਰਗਤੀ 'ਤੇ ਹੈ।

ਕੇਂਦਰੀ ਰੇਲ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਮੌਜੂਦਾ ਵਿਚ 14 ਨਵੇਂ ਰੇਲਵੇ ਟ੍ਰੈਕ 'ਤੇ ਕੰਮ ਜਾਰੀ ਹੈ। ਨਵੇਂ 1195 ਕਿਲੋਮੀਟਰ ਟੈ੍ਰਕ ਵਿਛਾਉਣ 15,875 ਕਰੋੜ ਰੁਪਏ ਖਰਚ ਹੋਣਗੇ। ਇੰਨ੍ਹਾਂ ਵਿਚ ਚੰਡੀਗੜ੍ਹ-ਉੱਥੇ ਹੀ ਪਲਵਲ ਤੋਂ ਨਿਯੂ ਪ੍ਰਥਲਾ, ਰਿਵਾੜੀ ਤੋਂ ਖਾਟੂਵਾਸ, ਭਿਾਵਨੀ ਤੋਂ ਡੋਭ-ਭਾਲੀ, ਚੁਰੂ ਸਦਲਪੁਰ ਤੋਂ ਲੂਨੀ-ਸਮਦਾਰੀ-ਭਿਲੜੀ, ਮਾਨਹੇਰੂ ਤੋਂ ਬਵਾਨੀਖੇੜਾ, ਖਾਟੂਵਾਸ ਤੋਂ ਨਾਰਨੌਲ, ਪਾਣੀਪਤ ਤੋਂ ਰੋਹਤਕ, ਫਿਰੋਜਪੁਰ ਤੋਂ ਭਟਿੰਡਾ, ਜਾਖਲ ਤੋਂ ਹਿਸਾਰ ਤੇ ਅਸਥਲ ਬੋਹਰ ਤੋਂ ਰਿਵਾੜੀ ਦੇ ਦੋਹਰੀਕਰਣ ਦਾ ਕੰਮ ਅਤੇ ਮੇਰਠ ਤੋਂ ਪਾਣੀਪਤ, ਦਿੱਲੀ-ਸੋਹਨਾ-ਨੂੰਹ-ਫਿਰੋਜਪੁਰ ਝਿਰਕਾ-ਅਲਵਰ ਰੇਲਵੇ ਟ੍ਰੈਕ, ਯਮੁਨਾਨਗਰ ਤੋਂ ਚੰਡੀਗੜ੍ਹ ਵਾਇਆ ਸਾਢੌਰਾ-ਨਰਾਇਣ ਅਤੇ ਹਿਸਾਰ ਤੋਂ ਸਿਰਸਾ ਵਾਇਆ ਅਗਰੋਹਾ-ਫਤਿਹਾਬਾਦ ਰੇਲਵੇੇ ਪਰਿਯੋਜਨਾਵਾਂ ਸ਼ਾਮਿਲ ਹਨ।

ਉਨ੍ਹਾਂ ਨੇ ਦਸਿਆ ਕਿ ਸਾਲ 2014 ਤੋਂ 2025 ਤੱਕ ਰਾਜ ਵਿਚ ਰੇਲਵੇ ਇੰਫ੍ਰਾਸਟਕਚਰ ਨੁੰ ਤੇਜੀ ਮਿਲੀ ਹੈ। ਇਸ ਦੌਰਾਨ 121 ਟ੍ਰੈਕ ਦੇ ਬਿਜਲੀਕਰਣ ਦਾ ਕਾਰਜ ਪੂਰਾ ਹੋਇਆ ਅਤੇ ਇਸ ਸਮੇਂ ਦੌਰਾਨ 534 ਰੇਲਵੇ ਫਲਾਈ ਓਵਰ ਤੇ ਅੰਡਰਬ੍ਰਿਜ ਦੇ ਨਿਰਮਾਣ ਦਾ ਕੰਮ ਵੀ ਹੋਇਆ ਹੈ। ਉੱਥੇ ਰੇਲਵੇ ਦੇ ਆਧੁਨਿਕੀਕਰਣ ਦੇ ਲਈ ਕਵੱਚ ਪਰਿਯੋਜਨਾਵਾਂ ਦੇ ਤਹਿਤ 398 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਹੈ। ਇਸ ਸਮੇਂ ਵਿਚ ਹਰਿਆਣਾ ਨੂੰ ਪੰਚ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਦੀ ਕਨੇਕਟੀਵਿਟੀ ਮਿਲੀ ਹੈ। ਮੌਜੂਦਾ ਵਿਚ ਸੂਬੇ ਦੇ 144 ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਦੀ ਸਹੂਲਤ ਦਿੱਤੀ ਗਈ ਹੈ।

Have something to say? Post your comment

 

More in Haryana

ਹਰਿਆਣਾ ਤੋ ਕੁੰਭ ਮੇਲੇ ਲਈ ਬੱਸ ਸੇਵਾ ਸ਼ੁਰੂ ਹੋਵੇਗੀ : ਅਨਿਲ ਵਿਜ

ਆਈਐਮਏ ਦੀ ਹਰਿਆਣਾ ਇਕਾਈ ਦੀ ਹਰਿਆਣਾ ਸਰਕਾਰ ਦੇ ਨਾਲ ਹੋਈ ਮੀਟਿੰਗ, ਪ੍ਰਤੀਨਿਧੀਆਂ ਨੇ ਪ੍ਰਗਟਾਇਆ ਮੁੱਖ ਮੰਤਰੀ ਅਤੇ ਸਰਕਾਰ ਦਾ ਧੰਨਵਾਦ

ਨਵੇਂ ਜਿਲ੍ਹੇ, ਤਹਿਸੀਲ, ਸਬ-ਤਹਿਸੀਲ ਦੇ ਮੁੜ ਗਠਨ ਦੇ ਸਬੰਧ ਵਿਚ 4 ਫਰਵਰੀ ਨੂੰ ਹੋਵੇਗੀ ਮੀਟਿੰਗ

ਹਰਿਆਣਾ ਸਰਕਾਰ ਨੇ ਦਿੱਲੀ, 2025 ਦੇ ਆਮ ਚੋਣ (ਚੋਣ ਦੇ ਦਿਨ) ਪੇਡ ਛੁੱਟੀ ਦਾ ਐਲਾਨ ਕੀਤਾ

ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਵਿਚ ਜੁਟੀ ਸਰਕਾਰ : ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ

ਦਿੱਲੀ ਦੇ ਲੋਕਾਂ ਵਿਚ ਮੋਦੀ ਜੀ ਨੂੰ ਲੈ ਕੇ ਉਤਸਾਹ, ਅੱਠ ਨੂੰ ਜਰੂਰ ਖਿਲੇਗਾ ਕਮਲ : ਨਾਇਬ ਸਿੰਘ ਸੈਣੀ

ਕੇਜਰੀਵਾਲ ਨੇ ਕੀਤਾ ਦਿੱਲੀ ਦੇ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ : ਨਾਇਬ ਸਿੰਘ ਸੈਣੀ

ਮੰਦਭਾਗੀ ਬਿਆਨ ਲਈ ਅਰਵਿੰਦ ਕੇਜਰੀਵਾਲ ਹਰਿਆਣਾ ਅਤੇ ਦਿੱਲੀ ਤੋਂ ਮੰਗਣ ਮਾਫ਼ੀ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਦੇਸ਼ ਦੇ ਵਿਕਾਸ ਵਿਚ ਉਦਯੋਗਾਂ ਦਾ ਅਹਿਮ ਯੋਗਦਾਨ : ਉਦਯੋਗ, ਵਾਤਾਵਰਣ ਅਤੇ ਵਨ ਮੰਤਰੀ ਰਾਓ ਨਰਬੀਰ ਸਿੰਘ

324 ਕ੍ਰੈਚ ਕੇਂਦਰਾਂ ਦਾ ਉਦਘਾਟਨ ਕਰਨ 'ਤੇ ਮੰਤਰੀ ਸ਼ਰੂਤੀ ਚੌਧਰੀ ਨੇ ਪ੍ਰਗਟਾਇਆ ਸੀਐਮ ਦਾ ਧੰਨਵਾਦ