ਹਰ ਜਿਲ੍ਹੇ ਤੋਂ ਚੱਲੇਗੀ ਪ੍ਰਯਾਗਰਾਜ ਲਈ ਬੱਸ
ਚੰਡੀਗੜ੍ਹ : ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਮਹਾਕੁੰਭ ਪ੍ਰਯਾਗਰਾਜ ਲਈ ਵਿਸ਼ੇਸ਼ ਬੱਸ ਸੇਵਾ ਦਾ ਐਲਾਨ ਕੀਤਾ ਹੈ, ਜੋ ਹਰਿਆਣਾਂ ਦੇ ਸਾਰੇ ਜਿਲ੍ਹਿਆਂ ਤੋਂ ਚਲਾਈ ਜਾਵੇਗੀ। ਇਹ ਬੱਸ ਸੇਵਾ 5 ਫਰਵਰੀ ਤੋਂ ਸ਼ੁਰੂ ਹੋਵੇਗੀ। ਹਰ ਜਿਲ੍ਹਾ ਮੁੱਖ ਦਫਤਰ ਦੇ ਮੁੱਖ ਬੱਸ ਸਟੈਂਡ ਤੋਂ ਸਵੇਰੇ 10 ਤੋਂ 12 ਵਜੇ ਦੇ ਵਿਚ ਚੱਲ ਕੇ ਇਹ ਬੱਸਾਂ ਅਗਲੇ ਦਿਨ ਸਵੇਰੇ 5:00 ਵਜੇ ਤੋਂ 6:00 ਵਜੇ ਦੇ ਵਿਚ ਪ੍ਰਯਾਗਰਾਜ ਪਹੁੰਚਣਗੀਆਂ ਅਤੇ ਸ਼ਾਮ ਨੂੰ ਵੀ ਪ੍ਰਯਾਗਰਾਜ ਤੋਂ ਵਾਪਸੀ ਦੀ ਸਹੂਲਤ ਉਪਲਬਧ ਹੋਵੇਗੀ।
ਇਹ ਵਿਸ਼ੇਸ਼ ਬੱਸ ਸੇਵਾ ਮਹਾਕੁੰਭ ਦੇ ਧਾਰਮਿਕ ਅਤੇ ਸਭਿਆਚਾਰਕ ਮਹਤੱਵ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਈ ਗਈ ਹ, ਤਾਂ ਜੋ ਹਰ ਕੋਈ ਇਸ ਮਹਤੱਵਪੂਰਣ ਪ੍ਰਬੰਧ ਦਾ ਹਿੱਸਾ ਬਣ ਸਕੇ। ਵਿਸ਼ੇਸ਼ ਰੂਪ ਨਾਲ ਬਜੁਰਗਾਂ ਲਈ ਇਸ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ, ਤਾਂ ਜੋ ਉਹ ਆਸਾਨੀ ਨਾਲ ਧਾਰਮਿਕ ਯਾਤਰਾ ਦਾ ਲਾਭ ਚੁੱਕ ਸਕਣ। ਇਸ ਤੋਂ ਇਲਾਵਾ, ਇਹ ਸੇਵਾ ਸਾਰੇ ਸ਼ਰਧਾਲੂਆਂ ਲਈ ਉਪਲਬਧ ਰਹੇਗੀ, ਤਾਂ ਜੋ ਵੱਧ ਤੋਂ ਵੱਧ ਲੋਕ ਮਹਾਕੁੰਭ ਵਿਚ ਹਿੱਸਾ ਲੈ ਸਕਣ।
ਸ੍ਰੀ ਅਨਿਲ ਵਿਜ ਨੇ ਮਹਾਕੁੰਭ ਨੂੰ ਭਾਰਤ ਦੀ ਖੁਸ਼ਹਾਲ ਧਾਰਮਿਕ ਅਤੇ ਸਭਿਆਚਾਰਕ ਧਰੋਹਰ ਦਾ ਪ੍ਰਤੀਕ ਦਸਿਆ ਅਤੇ ਕਿਹਾ ਕਿ ਇਹ ਯਾਤਰਾ ਹਰਿਆਣਾ ਦੇ ਲੋਕਾਂ ਨੂੰ ਆਪਣੀ ਸਭਿਆਚਾਰਕ ਜੜ੍ਹਾਂ ਨਾਲ ਜੋੜਨ ਦਾ ਇੱਕ ਅਹਿਮ ਮੌਕਾ ਹੈ।