Wednesday, February 05, 2025

Haryana

ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਵਿਚ ਜੁਟੀ ਸਰਕਾਰ : ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ

February 03, 2025 02:16 PM
SehajTimes

ਕੈਬੀਨੇਟ ਮੰਤਰੀ ਨੇ ਸੂਬਾਵਾਸੀਆਂ ਨੂੰ ਦਿੱਤੀ ਬਸੰਤ ਪੰਚਮੀ ਦੀ ਸ਼ੁਭਕਾਮਨਾਵਾਂ

ਚੰਡੀਗੜ੍ਹ :  ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਸ੍ਰੀਮੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮਹਿਲਾਵਾਂ ਦੀ ਸੁਰੱਖਿਆ, ਸ਼ਸ਼ਕਤੀਕਰਣ ਤੇ ਸਵਾਵਲੰਬਨ ਲਈ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਅਤੇ ਮੁੱਖ ਮੰਤਰੀ ਸੁਰਗਵਾਸੀ ਚੌਧਰੀ ਬੰਸੀ ਲਾਲ ਨੇ ਕਰੀਬ ਦੋ ਦਿਹਾਕੇ ਪਹਿਲਾਂ ਉਨ੍ਹਾਂ ਦੇ ਪਿਤਾ ਦੇ ਦੈਹਾਂਤ ਦੇ ਬਾਅਦ ਸਿਰਫ 'ਤੇ ਪੱਗ ਰੱਖ ਕੇ ਮਹਿਲਾ ਸ਼ਸ਼ਕਤੀਕਰਣ ਦਾ ਸੰਦੇਸ਼ ਦਿੱਤਾ ਸੀ, ਉਹ ਅੱਜ ਕਾਰਗਰ ਸਾਬਤ ਹੋ ਰਿਹਾ ਹੈ। ਕੁੜੀਆਂ ਖੇਡਾਂ ਵਿਚ ਕੌਮਾਂਤਰੀ ਪੱਧਰ 'ਤੇ ਗੋਲਡ ਮੈਡਲ ਲੈ ਕੇ ਆਉਂਦੀ ਹੈ ਤਾਂ ਉਨ੍ਹਾਂ ਦਾ ਸਨਮਾਨ ਵੀ ਪੱਗ ਪਹਿਨ ਕੇ ਕਰਦੇ ਹਨ।

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਅੱਜ ਭਿਵਾਨੀ ਵਿਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਥਾਨਕ ਭੀਮ ਖੇਡ ਪਰਿਸਰ ਵਿਚ ਪ੍ਰਬੰਧਿਤ ਬਸੰਤ ਪੰਚਮੀ ਮਹੋਤਸਵ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੀ ਸੀ।

ਉਨ੍ਹਾਂ ਨੇ ਬਸੰਤ ਪੰਚਮੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਹਰਿਆਣਾ ਨਾਲ ਵਿਸ਼ੇਸ਼ ਪਿਆਰ ਤੇ ਲਗਾਵ ਹੈ। ਇਸ ਦਾ ਉਦਾਹਰਣ ਬੇਟੀ ਬਚਾਓ-ਬੇਟੀ ਪੜਾਓ ਕੌਮੀ ਮੁਹਿੰਮ ਹੈ ਜਿਸ ਦੀ ਸ਼ੁਰੂਆਤ ਪਾਣੀਪਤ ਦੀ ਇਤਿਹਾਸਕ ਧਰਤੀ ਤੋਂ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਦਾਦਾ ਸੁਰਗਵਾਸੀ ਚੌਧਰੀ ਬੰਸੀਲਾਲ ਦੇ ਸਪਨੇ ਨੂੰ ਸਾਕਾਰ ਕਰ ਰਹੀ ਹੈ। ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਲਈ ਉਨ੍ਹਾਂ ਦੇ ਦਾਦਾ ਦੀ ਦੂਰਗਾਮੀ ਸੋਚ ਸੀ। ਉਨ੍ਹਾਂ ਨੇ ਕਿਹਾ ਕਿ ਲਗਭਗ ਦੋ ਦਿਹਾਕੇ ਪਹਿਲਾਂ ਉਨ੍ਹਾਂ ਦੇ ਪਿਤਾ ਦਾ ਦੁਰਘਟਨਾ ਵਿਚ ਦੇਹਾਂਤ ਹੋਇਆ ਤਾਂ ਸਮਾਜਿਕ ਰੂੜੀਵਾਦੀ ਪ੍ਰਥਾ ਨੂੰ ਤੋੜਦੇ ਹੋਏ ਮੈਨੂੰ ਪੱਗ ਪਹਿਨਾ ਕੇ ਸਮੂਹਿਕ ਫੈਸਲਾ ਕੀਤਾ ਸੀ। ਅੱਜ ਮੌਜੂਦਾ ਸਮਾਜ ਵਿਚ ਚੌਧਰੀ ਬੰਸੀ ਲਾਲ ਦਾ ਫੈਸਲਾ ਸਾਰਥਕ ਸਾਬਤ ਹੋਇਆ।

ਉਨ੍ਹਾਂ ਨੇ ਆਮਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੇਟੀ ਨੂੰ ਸਵਾਵਲੰਬੀ ਤੇ ਸ਼ਸ਼ਕਤ ਬਨਾਉਣ ਲਈ ਸਾਰਿਆਂ ਨੂੰ ਸਮੂਹਿਕ ਯਤਨ ਕਰਨੇ ਹੋਣਗੇ। ਬੇਟੀਆਂ ਕਿਸੇ ਵੀ ਖੇਤਰ ਵਿਚ ਬੇਟਿਆਂ ਤੋਂ ਘੱਟ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਦੋਂ ਆਪਣਾ ਸੰਬੋਧਨ ਸ਼ੁਰੂ ਕਰਦੇ ਹਨ ਤਾਂ ਭਾਰਤ ਮਾਤਾ ਦੀ ਜੈ ਦਾ ਨਾਰਾ ਲਗਾਉਂਦੇ ਹਨ। ਜਿੱਥੇ ਮਾਂ ਦੁਰਗਾ, ਸਰਸਵਤੀ, ਮਾਂ ਕਾਲੀ ਦੀ ਪੂਜਾ ਹੁੰਦੀ ਹੈ, ਉੱਥੇ ਨਾਰੀ ਸ਼ਕਤੀ ਕਮਜੋਰ ਨਹੀਂ ਹੋ ਸਕਦੀ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਊਹ ਜਿਮੇਵਾਰੀ ਤੇ ਇਮਾਨਦਾਰੀ ਨਾਲ ਮਹਿਲਾਵਾਂ ਦੇ ਹਿੱਤ ਵਿਚ ਕੰਮ ਕਰਨ ਤਾਂ ਜੋ ਵਿਭਾਗ ਦੀ ਯੋਜਨਾਵਾਂ ਦਾ ਲਾਭ ਮਿਲੇ ਕਸੇ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਤੇ ਬੱਚਿਆਂ 'ਤੇ ਸਰਕਾਰ ਦੀ ਯੋਜਨਾਵਾਂ ਦਾ ਅਸਰ ਦਿਖਨਾ ਚਾਹੀਦਾ ਹੈ।

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਦਸਿਆ ਕਿ ਬੱਚਿਆਂ ਦੇ ਪਾਲਣ-ਪੋਸ਼ਨ ਲਈ ਸੂਬਾ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ 324 ਕ੍ਰੈਚ ਜਨਤਾ ਨੂੰ ਸਮਰਪਿਤ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਚੌਧਰੀ ਬੰਸੀਲਾਲ ਨੈ ਭਿਵਾਨੀ ਦੇ ਭੀਮ ਸਟੇਡੀਅਮ ਦੇ ਇਸੀ ਮੰਚ ਤੋਂ ਉਨ੍ਹਾਂ ਨੁੰ ਪੱਗ ਪਹਿਨਾ ਕੇ ਬੇਟੀਆਂ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਸੀ। ਜੋ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀਲਾਲ ਦੀ ਮਹਿਲਾ ਸਮਾਨਤਾ ਨੂੰ ਲੈ ਕੇ ਉਸੀ ਸੋਚ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਬਜਟ ਵਿਚ ਟੈਕਸ ਸੀਮਾ 7 ਲੱਖ ਤੋਂ 12 ਲੱਖ ਤੱਕ ਵਧਾ ਕੇ ਆਮਨਜਤਾ ਨੂੰ ਵੱਡੀ ਰਾਹਤ ਦਿੱਤੀ ਹੈ।

ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਅਮਨੀਤ ਪੀ ਕੁਮਾਰ ਨੇ ਕੈਬੀਨੇਟ ਮੰਤਰੀ ਸ਼ਰੂਤੀ ਚੌਧਰੀ ਤੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾਵਾਂ ਤੇ ਬੱਚਿਆਂ ਦੇ ਹਿੱਤ ਵਿਚ ਲਾਗੂ ਕੀਤੀ ਗਈ ਯੋਜਨਾਵਾਂ ਦੀ ਜਾਣਕਾਰੀ ਦਿੱਤੀ।

Have something to say? Post your comment

 

More in Haryana

ਹਰਿਆਣਾ ਤੋ ਕੁੰਭ ਮੇਲੇ ਲਈ ਬੱਸ ਸੇਵਾ ਸ਼ੁਰੂ ਹੋਵੇਗੀ : ਅਨਿਲ ਵਿਜ

ਆਈਐਮਏ ਦੀ ਹਰਿਆਣਾ ਇਕਾਈ ਦੀ ਹਰਿਆਣਾ ਸਰਕਾਰ ਦੇ ਨਾਲ ਹੋਈ ਮੀਟਿੰਗ, ਪ੍ਰਤੀਨਿਧੀਆਂ ਨੇ ਪ੍ਰਗਟਾਇਆ ਮੁੱਖ ਮੰਤਰੀ ਅਤੇ ਸਰਕਾਰ ਦਾ ਧੰਨਵਾਦ

ਬਜਟ ਵਿਚ ਹਰਿਆਣਾ ਦੇ ਰੇਲ ਇੰਫ੍ਰਾ ਨੂੰ ਮਜਬੂਤ ਬਨਾਉਣ ਲਈ ਕੇਂਦਰ ਤੋਂ ਮਿਲੇ 3416 ਕਰੋੜ ਰੁਪਏ

ਨਵੇਂ ਜਿਲ੍ਹੇ, ਤਹਿਸੀਲ, ਸਬ-ਤਹਿਸੀਲ ਦੇ ਮੁੜ ਗਠਨ ਦੇ ਸਬੰਧ ਵਿਚ 4 ਫਰਵਰੀ ਨੂੰ ਹੋਵੇਗੀ ਮੀਟਿੰਗ

ਹਰਿਆਣਾ ਸਰਕਾਰ ਨੇ ਦਿੱਲੀ, 2025 ਦੇ ਆਮ ਚੋਣ (ਚੋਣ ਦੇ ਦਿਨ) ਪੇਡ ਛੁੱਟੀ ਦਾ ਐਲਾਨ ਕੀਤਾ

ਦਿੱਲੀ ਦੇ ਲੋਕਾਂ ਵਿਚ ਮੋਦੀ ਜੀ ਨੂੰ ਲੈ ਕੇ ਉਤਸਾਹ, ਅੱਠ ਨੂੰ ਜਰੂਰ ਖਿਲੇਗਾ ਕਮਲ : ਨਾਇਬ ਸਿੰਘ ਸੈਣੀ

ਕੇਜਰੀਵਾਲ ਨੇ ਕੀਤਾ ਦਿੱਲੀ ਦੇ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ : ਨਾਇਬ ਸਿੰਘ ਸੈਣੀ

ਮੰਦਭਾਗੀ ਬਿਆਨ ਲਈ ਅਰਵਿੰਦ ਕੇਜਰੀਵਾਲ ਹਰਿਆਣਾ ਅਤੇ ਦਿੱਲੀ ਤੋਂ ਮੰਗਣ ਮਾਫ਼ੀ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਦੇਸ਼ ਦੇ ਵਿਕਾਸ ਵਿਚ ਉਦਯੋਗਾਂ ਦਾ ਅਹਿਮ ਯੋਗਦਾਨ : ਉਦਯੋਗ, ਵਾਤਾਵਰਣ ਅਤੇ ਵਨ ਮੰਤਰੀ ਰਾਓ ਨਰਬੀਰ ਸਿੰਘ

324 ਕ੍ਰੈਚ ਕੇਂਦਰਾਂ ਦਾ ਉਦਘਾਟਨ ਕਰਨ 'ਤੇ ਮੰਤਰੀ ਸ਼ਰੂਤੀ ਚੌਧਰੀ ਨੇ ਪ੍ਰਗਟਾਇਆ ਸੀਐਮ ਦਾ ਧੰਨਵਾਦ