ਸਿਟੀਜਨ ਚਾਰਟਰ ਨੂੰ ਗੰਭੀਰਤਾ ਨਾਲ ਲਾਗੂ ਕਰਨ ਅਧਿਕਾਰੀ : ਨਾਇਬ ਸਿੰਘ ਸੈਣੀ
ਆੜਤੀਆ ਕਮੀਸ਼ਨ 46 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 55 ਰੁਪਏ ਪ੍ਰਤੀ ਕੁਇੰਟਲ ਕੀਤਾ, ਸਰਕਾਰ ਨੇ 309 ਕਰੋੜ ਰੁਪਏ ਕੀਤੇ ਜਾਰੀ
ਚੰਡੀਗੜ੍ਹ : ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਹੁਣ ਗਰੀਬ ਪਰਿਵਾਰ ਦੇ ਬਜੁਰਗਾਂ ਨੂੰ ਸਰਕਾਰੀ ਖਰਚ 'ਤੇ ਪ੍ਰਯਾਗਰਾਜ ਸਥਿਤ ਮਹਾਕੁੰਭ ਤੀਰਥ ਦੇ ਦਰਸ਼ਨ ਕਰਵਾਏ ਜਾਣਗੇ। ਯੋਜਨਾ ਤਹਿਤ ਸਰਕਾਰ ਵੱਲੋਂ ਹਰੇਕ ਜਿਲ੍ਹੇ ਤੋਂ ਯੋਗ ਸੀਨੀਅਰ ਨਾਗਰਿਕਾਂ ਨੂੰ ਮਹਾਕੁੰਭ ਤੀਰਥ ਦਰਸ਼ਨ ਲਈ ਭੇਜਿਆ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦਾ ਸਰਕਾਰ ਦੇ 100 ਦਿਨ ਦੀ ਉਪਲਬਧਤੀਆਂ ਨੂੰ ਲੈ ਕੇ ਅੱਜ ਇੱਥੇ ਬੁਲਾਈ ਗਈ ਪ੍ਰਸਾਸ਼ਨਿਕ ਸਕੱਤਰਾਂ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਇਹ ਐਲਾਨ ਕੀਤਾ। ਵਰਨਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਬਜੁਰਗਾਂ ਨੂੰ ਅਯੋਧਿਆ ਵਿਚ ਰਾਮਲੱਲਾ ਦੇ ਦਰਸ਼ਨ ਕਰਵਾਏ ਗਏ। ਇਸ ਯੋਜਨਾ ਵਿਚ ਸ੍ਰੀ ਮਾਤਾ ਵੈਸ਼ਣੋ ਦੇਵੀ ਅਤੇ ਸ਼ਿਰਡੀ ਸਾਈਂ ਤੀਰਥ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਹੁਣ ਯੋਜਨਾ ਦਾ ਦਾਇਰਾ ਵਧਾਉਂਦੇ ਹੋਏ ਬਜੁਰਗਾਂ ਨੂੰ ਅਯੋਧਿਆ, ਮਾਤਾ ਵੈਸ਼ਣੋ ਦੇਵੀ ਅਤੇ ਸ਼ਿਰਡੀ ਤੋਂ ਇਲਾਵਾ ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਤੀਰਥ ਦੇ ਵੀ ਦਰਸ਼ਨ ਵੀ ਕਰਵਾਏ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਮੌਜੂਦ ਸਰਕਾਰ ਦੇ 100 ਦਿਨ ਦੇ ਕਾਰਜਕਾਲ ਵਿਚ ਖੇਤੀ, ਸਿਖਿਆ, ਸਿਹਤ, ਸਮੇਤ ਸਾਰੇ ਖੇਤਰਾਂ ਦੇ ਵਿਕਾਸ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ। ਮੁੱਖ ਮੰਤਰੀ ਨੇ ਪਹਿਲੇ 100 ਦਿਨਾਂ ਅਤੇ ਅਗਲੇ ਪੰਜ ਸਾਲਾਂ ਦੇ ਜਨਹਿਤ ਦੇ ਏਜੰਡੇ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਲਈ ਅਧਿਕਾਰੀਆਂ ਤੋਂ ਵਿਸਥਾਰ ਨਾਲ ਚਰਚਾ ਕੀਤੀ।
ਸਿਟੀਜਨ ਚਾਰਟਰ ਨੂੰ ਗੰਭੀਰਤਾ ਨਾਲ ਲਾਗੂ ਕਰਨ ਅਧਿਕਾਰੀ - ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗਾਂ ਵਿਚ ਸਿਟੀਜਨ ਚਾਰਟਰ 'ਤੇ ਵਿਸ਼ੇਸ਼ ਫੋਕਸ ਕਰਦੇ ਹੋਏ ਇਸ ਨੂੰ ਗੰਭੀਰਤਾ ਨਾਲ ਲਾਗੂ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀ ਸੀਐਮ ਅਨਾਊਂਸਮੈਂਟ ਪੋਰਟਲ ਨੂੰ ਲਗਾਤਾਰ ਅੱਪਡੇਟ ਕਰਨਾ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਜਨ ਸੰਵਾਦ ਰਾਹੀਂ ਆਏ ਸਾਰੇ ਕੰਮ ਜਾਂ ਬਿਨੈ ਨੂੰ ਅਧਿਕਾਰੀ ਗੰਭੀਰਤਾ ਨਾਲ ਲੈ ਕੇ ਉਨ੍ਹਾਂ ਦਾ ਹੱਲ ਯਕੀਨੀ ਕਰਨ।
ਸਾਰੇ ਅਧਿਕਾਰੀ ਆਪਣੇ-ਆਪਣੇ ਵਿਭਾਗਾਂ ਵਿਚ ਕਰਨ ਅਚਾਨਕ ਨਿਰੀਖਣ
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਪ੍ਰਸਾਸ਼ਨਿਕ ਸਕੱਤਰ ਆਪਣੇ-ਆਪਣੇ ਅਧੀਨ ਵਿਭਾਗਾਂ ਵਿਚ ਅਚਾਨਕ ਨਿਰੀਖਣ ਕਰਨ ਤਾਂ ਜੋ ਜਨਹਿਤ ਦੇ ਕੰਮਾਂ ਵਿਚ ਕਿਸੇ ਤਰ੍ਹਾ ਦਾ ਕੋਈ ਦੇਰੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਵਿਭਾਗਾਂ ਵਿਚ ਪਰਸਨਲ ਹਿਅਰਿੰਗ ਨਾਲ ਸਬੰਧਿਤ ਪੈਂਡਿੰਗ ਮਾਮਲਿਆਂ ਦਾ ਜਲਦੀ ਤੋਂ ਜਲਦੀ ਨਿਪਟਾਨ ਕਰਨਾ ਯਕੀਨੀ ਕਰਨ। ਨਾਲ ਹੀ, ਅਧਿਕਾਰੀ ਆਪਣੇ-ਆਪਣੇ ਵਿਭਾਗ ਦੀ 5 ਸਾਲ ਦੀ ਛੋਟੇ, ਮੱਧਮ ਅਤੇ ਲੰਬੇ ਸਮੇਂ ਦੀ ਯੋਜਨਾਵਾਂ ਦਾ ਟਾਇਮਲਾਇਨ ਤੈਅ ਕਰਦੇ ਹੋਏ ਇਕ ਵਿਸਥਾਰ ਕੰਮ ਯੋਜਨਾ ਤਿਆਰ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀ ਈ-ਆਫਿਸ ਕਾਰਜਪ੍ਰਣਾਲੀ ਨੂੰ ਪੂਰੀ ਤਰ੍ਹਾ ਨਾਲ ਅਪਣਾਉਂਦੇ ਉਸ ਨੂੰ ਸੀਐਮ ਡੈਸ਼ ਬੋਰਡ ਦਾ ਰੱਖਰਖਾਵ ਕਰਨ ਲਈ ਵੀ ਸਹੀ ਪ੍ਰਬੰਧ ਕਰਨਾ ਯਕੀਨੀ ਕਰਨ।
ਆੜਤੀਆ ਕਮੀਸ਼ਨ 46 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 55 ਰੁਪਏ ਪ੍ਰਤੀ ਕੁਇੰਟਲ ਕੀਤਾ, ਸਰਕਾਰ ਨੇ 309 ਕਰੋੜ ਰੁਪਏ ਕੀਤੇ ਜਾਰੀ
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਸੂਬਾ ਸਰਕਾਰ ਵੱਲੋਂ ਆੜਤੀਆਂ ਕਮੀਸ਼ਨ 46 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 55 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਸੀ, ਜਿਸ ਦੇ ਤਹਿਤ ਹੁਣ ਤੱਕ 309 ਕਰੋੜ ਤੋਂ ਵੱਧ ਦੀ ਰਕਮ ਆੜਤੀਆਂ ਨੂੰ ਜਾਰੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਮੀਟਿੰਗ ਵਿਚ ਹੋਰ ਵਿਭਾਗਾਂ ਦੀ ਜਨਭਲਾਈਕਾਰੀ ਫੈਸਲਿਆਂ ਅਤੇ ਯੋਜਨਾਵਾਂ ਦੀ ਵੀ ਜਾਣਕਾਰੀ ਦਿੱਤੀ ਗਈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਰੇ ਅਧਿਕਾਰੀ ਸੰਕਲਪ ਪੱਤਰ ਅਨੁਸਾਰ ਆਪਣੇ ਸਬੰਧਿਤ ਵਿਭਾਗ ਵਿਚ ਜਨਹਿਤ ਦੀ ਯੋਜਨਾਵਾਂ ਦੀ ਰਚਨਾ ਕਰਦੇ ਹੋਏ ਜਲਦੀ ਤੋਂ ਜਲਦੀ ਇਸ ਨੂੰ ਲਾਗੂ ਕਰਨਾ ਯਕੀਨੀ ਕਰਨ।
ਮੀਟਿੰਗ ਵਿਚ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ ਐਮ ਪਾਂਡੂਰੰਗ ਨੇ ਸਰਕਾਰ ਦੇ 100 ਦਿਨਾਂ ਨਾਲ ਸਬੰਧਿਤ ਉਪਲਬਧਤੀਆਂ ਦੀ ਵਿਸਥਾਰ ਰਿਪੋਰਟ ਪੀਪੀਟੀ ਰਾਹੀਂ ਪੇਸ਼ ਕੀਤੀ।
ਇਸ ਮੌਕੇ 'ਤੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ ਸਮੇਤ ਵੱਖ-ਵੱਖ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।