ਪ੍ਰਧਾਨ ਮੰਤਰੀ ਸੂਰਿਆ ਘਰ ਉਰਜਾ ਯੋਜਨਾ ਨੂੰ ਹਰਿਆਣਾ ਵਿਚ ਤੇਜੀ ਨਾਲ ਲਾਗੂ ਕਰ ਰਹੇ : ਅਨਿਲ ਵਿਜ
ਹਰਿਆਣਾ ਬਿਜਲੀ ਨਿਗਮਾਂ ਨੂੰ ਰੂਫਟਾਪ ਸੋਲਰ ਦੇ ਖੇਤਰ ਵਿਚ ਵਿਲੱਖਣ ਕੰਮ ਕਰਨ ਤੇ ਨਿਰਧਾਰਿਤ ਟੀਚਿਆਂ ਤੋਂ ਵੱਧ ਸਮਰੱਥਾ ਸਥਾਪਿਤ ਕਰਨ ਲਈ ਪ੍ਰੋਤਸਾਹਨ ਰਕਮ ਦੇ ਕੇ ਕੀਤਾ ਗਿਆ ਸਨਮਾਨਿਤ
ਹਰਿਆਣਾ ਭਵਿੱਖ ਵਿਚ ਵੀ ਇਸੀ ਉਤਸਾਹ ਨਾਲ ਨਵੀਨੀਕਰਣ ਉਰਜਾ ਨੂੰ ਪ੍ਰੋਤਸਾਹਨ ਦੇਣ ਲਈ ਕਰਦਾ ਰਹੇਗਾ ਕੰਮ : ਅਨਿਲ ਵਿਜ
ਚੰਡੀਗੜ੍ਹ : ਹਰਿਆਣਾ ਦੇ ਉਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸੌਰ ਉਰਜਾ ਨੂੰ ਪ੍ਰੋਤਸਾਹਨ ਦੇਣ ਅਤੇ ਕਿਸਾਨਾਂ ਨੂੰ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਹੈ ਕਿ ਸੂਬੇ ਦੇ ਹਰੇਕ ਪਿੰਡ ਵਿਚ ਇਕ ਸੋਲਰ ਪਾਵਰ ਹਾਊਸ ਬਣਾਇਆ ਜਾਵੇ, ਤਾਂ ਜੋ ਉੱਥੇ ਜੋ ਵੀ ਟਿਯੂਬਵੈਲ ਹਨ, ਉਨ੍ਹਾਂ ਦੀ ਸਪਲਾਈ ਉਸ ਸੋਲਰ ਪਾਵਰ ਹਾਊਸ ਤੋਂ ਕੀਤੀ ਜਾਵੇ ਅਤੇ ਕਿਸਾਨਾਂ ਦੇ ਸਾਰੇ ਟਿਯੂਬਵੈਲ ਸੰਚਾਲਿਤ ਹੋ ਸਕਣ। ਇਸ ਨਾਲ ਕਿਸਾਨਾਂ ਨੂੰ ਕੋਈ ਇਤਰਾਜ ਵੀ ਨਹੀਂ ਹੋਵੇਗਾ।
ਸ੍ਰੀ ਵਿਜ ਅੱਜ ਜੈਪੁਰ ਵਿਚ ਖੇਤਰੀ ਨਵੀਨ ਅਤੇ ਨਕੀਕਰਣੀ ਮੰਤਰਾਲੇ ਵੱਲੋਂ ਵੱਖ-ਵੱਖ ਸੂਬਿਆਂ ਦੇ ਉਰਜਾ/ ਬਿਜਲੀ/ਨਵੀਨ ਅਤੇ ਨਵੀਕਰਣੀ ਉਰਜਾ ਮੰਤਰੀਆਂ ਦੀ ਖੇਤਰੀ ਵਰਕਸ਼ਾਪ ਪ੍ਰੋਗਰਾਮ ਵਿਚ ਬੋਲ ਰਹੇ ਸਨ। ਇਸ ਪ੍ਰੋਗ੍ਰਾਮ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਭਜਨ ਲਾਲ, ਕੇਂਦਰੀ ਨਵੀਨ ਅਤੇ ਨਵੀਕਰਣੀ ਉਰਜਾ ਮੰਤਰੀ ਸ੍ਰੀ ਪ੍ਰਹਿਲਾਦ ਜੋਸ਼ੀ ਸਮੇਤ ਹੋਰ ਸੂਬਿਆਂ ਦੇ ਉਰਜਾ ਅਤੇ ਬਿਜਲੀ ਮੰਤਰੀ ਵੀ ਮੌਜੂਦ ਸਨ।
ਸ੍ਰੀ ਅਨਿਲ ਵਿਜ ਨੇ ਦਸਿਆ ਕਿ ਇਹ ਸੁਝਾਅ ਉਨ੍ਹਾਂ ਦੇ ਵੱਲੋਂ ਕਿਸਾਨਾਂ ਦੀ ਜਰੂਰਤਾਂ ਜਿਵੇਂ ਜਿੱਥੇ ਪਾਣੀ ਡੁੰਘਾ ਹੈ ਅਤੇ 10 ਕਿਲੋ ਵਾਟ ਦੀ ਮੋਟਰ ਨਹੀਂ ਚੱਲਦੀ, ਉਸ ਨੂੰ ਮੱਦੇਨਜਰ ਰੱਖਦੇ ਹੋਏ ਦਿੱਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਇਸੀ ਤਰ੍ਹਾ ਨਾਲ ਕਿਸਾਨਾਂ ਲਈ ਕੁਸੂਮ ਯੋਜਨਾ ਵੀ ਚਾਲੂ ਕੀਤੀ ਗਈ ਹੈ ਅਤੇ ਹਰਿਆਣਾ ਨੇ ਆਪਣੇ ਟਾਰਗੇਟ ਨੂੰ ਹਿੱਟ ਕੀਤਾ ਹੈ, ਸਗੋ ਅਸੀਂ ਟਾਰਗੇਟ ਦੇ ਕੋਲ ਪਹੁੰਚ ਚੁੱਕੇ ਹਨ ਤਾਂ ਜੋ ਹਰਿਆਣਾ ਦਾ ਹਰ ਕਿਸਾਨ ਆਪਣੇ ਟਿਯੂਬਵੈਲ ਨੂੰ ਸੋਲਰ ਏਨਰਜੀ ਨਾਲ ਚਲਾਏ।
ਹਰਿਆਣਾ ਸਰਕਾਰ ਨੇ ਪੀਐਮ ਸੂਰਿਆ ਘਰ ਯੋਜਨਾ ਨੂੰ ਅੱਗੇ ਵਧਾਉਣ ਲਈ ਆਪਣੇ ਵੱਲੋਂ 50 ਹਜਾਰ ਰੁਪਏ ਵੱਧ ਦੇਣ ਦਾ ਫੈਸਲਾ ਕੀਤਾ ਹੈ - ਵਿਜ
ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੂਰਿਆ ਘਰ ਯੋਜਨਾ ਚਲਾਈ ਹੈ। ਇਸ ਦੇ ਤਹਿਤ ਹਰ ਘਰ ਦੇ ਉੱਪਰ ਸੋਲਰ ਪੈਨਲ ਨੂੰ ਲਗਾ ਕੇ ਲੋਕਾਂ ਨੂੰ ਸਸਤੀ ਬਿਜਲੀ ਮਹੁਇਆ ਕਰਾਈ ਜਾ ਸਕੇ। ਇਸ ਵਿਚ ਸਰਕਾਰ ਸਬਸਿਡੀ ਵੀ ਦੇ ਰਹੀ ਹੈ ਅਤੇ ਕੇਂਦਰ ਸਰਕਾਰ 60 ਹਜਾਰ ਰੁਪਏ ਦੇ ਰਹੀ ਹੈ ਅਤੇ ਹਰਿਆਣਾ ਸਰਕਾਰ ਨੇ ਪੀਐਮ ਸੂਰਿਆ ਘਰ ਯੋਜਨਾ ਨੂੰ ਅੱਗੇ ਵਧਾਉਣ ਲਈ ਆਪਣੇ ਵੱਲੋਂ 50 ਹਜਾਰ ਰੁਪਏ ਦੇਣ ਦਾ ਆਪਣੇ ਵੱਲੋਂ ਫੈਸਲਾ ਕੀਤਾ ਹੋਇਆ ਹੈ ਯਾਨੀ 1,10,000 ਰੁਪਏ ਸਬਸਿਡੀ ਵਜੋ ਦਿੱਤੇ ਜਾਂਦੇ ਹਨ।
ਸ੍ਰੀ ਵਿਜ ਨੇ ਕਿਹਾ ਕਿ ਲੋਕਾਂ ਨੂੰ ਮੁਫਤ ਦੀ ਰਿਉੜੀਆਂ ਵੰਡਣ ਦੀ ਥਾਂ ਲੋਕਾਂ ਨੂੰ ਸੰਬਲ ਬਨਾਉਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਕਿਸੇ ਦੇ ਅੱਗੇ ਹੱਥ ਫੈਲਾਉਣ ਦੀ ਜਰੂਰਤ ਨਾ ਪਵੇ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਲੋਕਾਂ ਨੂੰ ਆਤਮਨਿਰਭਰ ਬਨਾਉਣ ਦਾ ਕੰਮ ਕਰ ਰਹੇ ਹਨ। ਸ੍ਰੀ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਉਰਜਾ ਯੋਜਨਾ ਨੂੰ ਹਰਿਆਣਾ ਵਿਚ ਤੇਜੀ ਨਾਲ ਲਾਗੂ ਕਰ ਰਹੇ ਹਨ ਤਾਂ ਜੋ ਇਸ ਦਾ ਪੂਰਾ ਲਾਭ ਅਸੀਂ ਹਰ ਵਿਅਕਤੀ ਤੱਕ ਪਹੁੰਚਾ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਸੋਲਰ ਉਰਜਾ ਨੂੰ ਲਗਾ ਕੇ ਹਰ ਵਿਅਕਤੀ ਦੇਸ਼ ਦੇ ਨਿਰਮਾਣ ਵਿਚ ਬਹੁਤ ਵੱਧ ਸਹਿਯੋਗ ਦੇ ਸਕਦਾ ਹੈ।
ਵਾਤਾਵਰਣ ਨੂੰ ਬਚਾਉਣ ਦੀ ਜਿੰਨ੍ਹੀ ਕੌਮੀ-ਕੌਮਾਂਤਰੀ ਪੱਧਰ 'ਤੇ ਸਫਲਤਾ ਹੋਣੀ ਚਾਹੀਦੀ ਹੈ ਅਜੇ ਉਨ੍ਹੀ ਨਹੀਂ ਮਿਲੀ - ਵਿਜ
ਉਨ੍ਹਾਂ ਨੇ ਕਿਹਾ ਕਿ ਮਨੁੱਖ ਵੀ ਅਗਨੀ, ਜਲ੍ਹ, ਹਵਾ, ਧਰਤੀ ਅਤੇ ਆਕਾਸ਼ ਪੰਜ ਤੱਤਾਂ ਨਾਲ ਮਿਲ ਕੇ ਬਣਿਆ ਹੈ। ਇਸ ਵਿਚ ਜੋ ਅਗਨੀ ਤੱਤ ਹੈ ਉਹ ਸੂਰਿਆ ਹੈ। ਜਦੋਂ ਕਿ ਬਾਕੀ ਸਰੋਤਾਂ ਦਾ ਮਨੁੱਖ ਜਾਤੀ ਨੇ ਕਾਫੀ ਦੋਹਨ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਸਾਰੇ ਯਤਨਾਂ ਦੇ ਬਾਵਜੂਦ ਵਾਤਾਵਰਣ ਨੂੰ ਬਚਾਉਣ ਦਾ ਜੋ ਕੰਮ ਹੋਣਾ ਚਾਹੀਦਾ ਸੀ ਅਤੇ ਜਿੰਨ੍ਹੀ ਕੌਮੀ-ਕੌਮਾਂਤਰੀ ਪੱਧਰ 'ਤੇ ਸਫਲਤਾ ਹੋਣੀ ਚਾਹੀਦੀ ਉਨ੍ਹੀ ਨਹੀਂ ਮਿਲੀ ਹੈ। ਜਦੋਂ ਕਿ ਯੂਐਨਓ ਤਹਿਤ ਕਈ ਤਰ੍ਹਾ ਦੇ ਪਾਬੰਦੀ ਵੀ ਲਗਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਮਨੁੱਖ ਜੀਵਨ ਦੇ ਲਈ ਇਸ ਧਰਤੀ ਨੂੰ ਵਾਤਾਵਰਣ ਰਹਿਤ ਅਤੇ ਸਾਫ ਰੱਖਣਾ ਬਹੁਤ ਹੀ ਜਰੂਰੀ ਹੈ ਕਿਉਂਕਿ ਉਰਜਾ ਦੇ ਬਿਨ੍ਹਾ ਵੀ ਆਦਮੀ ਨਹੀਂ ਰਹਿ ਸਕਦਾ, ਕਾਰਖਾਨੇ ਨਹੀਂ ਚੱਲ ਸਕਦੇ, ਗੱਡੀਆਂ ਨਹੀਂ ਚੱਲ ਸਕਦੀਆਂ, ਇਹ ਉਨ੍ਹਾਂ ਹੀ ਜਰੂਰੀ ਹੈ। ਇਸ ਲਈ ਹੁਣ ਭਾਰਤ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਮਾਰਗਦਰਸ਼ਨ ਵਿਚ ਸੋਲਰ ਏਨਰਜੀ ਦੇ ਵੱਲ ਵੱਧਣਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਬਹੁਤ ਹੀ ਚੰਗੇ ਢੰਗ ਨਾਲ ਵਧਾਇਆ ਜਾ ਸਕਦਾ ਹੈ।
ਹਰਿਆਣਾ ਬਿਜਲੀ ਨਿਗਮਾਂ ਨੂੰ ਰੂਫਟਾਪ ਸੋਲਰ ਦੇ ਖੇਤਰ ਵਿਚ ਵਿਲੱਖਣ ਕੰਮ ਕਰਨ ਤੇ ਨਿਰਧਾਰਿਤ ਟੀਚਿਆਂ ਤੋਂ ਵੱਧ ਸਮਰੱਥਾ ਸਥਾਪਿਤ ਕਰਨ ਲਈ ਪ੍ਰੋਤਸਾਹਨ ਰਕਮ ਦੇ ਕੇ ਸਨਮਾਨਿਤ ਕੀਤਾ - ਵਿਜ
ਉੱਤਰ ਖੇਤਰ ਲਈ ਪ੍ਰਬੰਧਿਤ ਇਸ ਵਰਕਸ਼ਾਪ ਦੇ ਕੇਂਦਰ ਬਿੰਦੂ ਵਿਚ ਪੀਐਮ ਸੂਰਿਆ ਘਰ: ਮੁਫਤ ਬਿਜਲੀ ਯੋਜਨਾ, ਨਵੀਨਕਰਣ ਉਰਜਾ ਦੇ ਵੱਧ ਤੋਂ ਵੱਧ ਇਸਤੇਮਾਲ, ਪੀਐਮ ਕੁਸੂਮ ਯੋਜਨਾ ਦੇ ਸਫਲ ਲਾਗੂ ਕਰਨ ਤੇ ਪਵਨ ਚੱਕੀ ਬਿਜਲੀ ਪਲਾਂਟਾ ਦੇ ਮੁੜ ਵਿਸਥਾਰ 'ਤੇ ਚਰਚਾ ਕੀਤੀ ਗਈ।
ਇਸ ਮੌਕੇ 'ਤੇ ਹਰਿਆਣਾ ਬਿਜਲੀ ਨਿਗਮਾਂ ਨੂੰ ਰੂਫਟਾਪ ਸੋਲਰ ਦੇ ਖੇਤਰ ਵਿਚ ਵਿਲੱਖਣ ਕੰਮ ਕਰਨ ਤੇ ਨਿਰਧਾਰਿਤ ਟੀਚਿਆਂ ਤੋਂ ਵੱਧ ਸਮਰੱਥਾ ਸਥਾਪਿਤ ਕਰਨ ਲਈ ਪ੍ਰੋਤਸਾਹਨ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਦੇ ਤਹਿਤ ਉੱਤਰ ਹਰਿਆਣਾ ਬਿਜਲੀ ਵਡ ਨਿਗਮ ਨੂੰ ਸਾਲ 2019-20, 2020-21 ਤੇ 2021-22 ਲਈ ਕ੍ਰਮਵਾਰ 9.77 ਕਰੋੜ, 10.52 ਕਰੋੜ ਤੇ 11.89 ਕਰੋੜ ਦੀ ਪ੍ਰੋਤਸਾਹਨ ਰਕਮ ਪ੍ਰਦਾਨ ਕੀਤੀ ਗਈ। ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਨੂੰ ਸਾਲ 2019-20, 2020-21, 2021-22, 2022-23 ਤੇ 2023-24 ਲਈ ਕ੍ਰਮਵਾਰ 11.16 ਕਰੋੜ, 8.01 ਕਰੋੜ, 13.92 ਕਰੋੜ, 9.58 ਕਰੋੜ ਤੇ 14.58 ਕਰੋੜ ਦੀ ਰਕਮ ਪ੍ਰਦਾਨ ਕੀਤੀ ਗਈ। ਸ੍ਰੀ ਵਿਜ ਨੇ ਕੇਂਦਰੀ ਮੰਤਰੀ ਨੁੰ ਭਰੋਸਾ ਦਿੱਤਾ ਕਿ ਹਰਿਆਣਾ ਭਵਿੱਖ ਵਿਚ ਵੀ ਇਸੀ ਉਤਸਾਹ ਨਾਲ ਨਵੀਨੀਕਰਣ ਉਰਜਾ ਨੂੰ ਪ੍ਰੋਤਸਾਹਨ ਦੇਣ ਦਾ ਕੰਮ ਕਰਦਾ ਰਹੇਗਾ।