ਕੁਦਰਤੀ ਸਰੋਤ ਡੀਜਨ- ਪੈਟਰੋਲ ਹੁਣ ਹੌਲੀ-ਹੌਲੀ ਖਾਤਮੇ ਦੇ ਵੱਲ - ਇਲੈਕਟ੍ਰੋਨਿਕ ਬੱਸਾਂ 'ਤੇ ਰਹੇਗਾ ਪੂਰਾ ਜੋਰ - ਵਿਜ
550 ਬੱਸਾਂ ਖਰੀਦਣ ਲਈ ਪਿਛਲੇ ਦਿਨਾਂ ਹੋਈ ਹਾਈ ਪਾਵਰ ਪਰਚੇਜ ਕਮੇਟੀ ਵਿਚ ਮੰਜੂਰੀ ਮਿਲੀ - ਵਿਜ
ਚੰਡੀਗਡ੍ਹ : ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮਾਰਗਾਂ 'ਤੇ ਆਟੋਮੈਟਿਕ ਸਿਸਟਮ ਲਗਾਉਣ 'ਤੇ ਅਧਿਐਨ ਵੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਰਾਹੀਂ ਇਹ ਪਤਾ ਚੱਲ ਜਾਵੇਗਾ ਕਿ ਅਮੁੱਕ ਗੱਡੀ ਸੜਕ 'ਤੇ ਚੱਲਣ ਲਾਇਕ ਹੈ ਜਾਂ ਨਹੀਂ ਹੈ। ਇਸ ਤੋਂ ਇਲਾਵਾ, ਹਰਿਆਣਾ ਰੋਡਵੇਜ ਨੂੰ ਬਿਹਤਰ ਬਨਾਉਣ ਲਈ ਪੂਰੇ ਹਰਿਆਣਾ ਦੀ ਕੰਡਮ ਬੱਸਾਂ ਦਾ ਸਰਵੇ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਸਰੋਤ ਡੀਜਲ-ਪੈਟਰੋਲ ਹੁਣ ਹੌਲੀ-ਹੌਲੀ ਖਾਤਮੇ ਦੇ ਵੱਲ ਹਨ ਅਤੇ ਇਸ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ 'ਤੇ ਵੀ ਸਾਡਾ ਜੋਰ ਹੈ ਇਸ ਲਈ ਸਾਡਾ ਇਲੈਕਟ੍ਰਿਕ ਬੱਸਾਂ 'ਤੇ ਵੀ ਪੂਰਾ ਜੋਰ ਰਹੇਗਾ।
ਸ੍ਰੀ ਵਿਜ ਜੈਯਪੁਰ ਵਿਚ ਪਿਛਲੇ ਦਿਨਾਂ ਪ੍ਰਬੰਧਿਤ ਉਰਜਾ ਮੰਤਰੀਆਂ ਦੀ ਮੀਟਿੰਗ ਵਿਚ ਸ਼ਿਰਕਤ ਕਰਨ ਦੇ ਬਾਅਦ ਵਾਪਸੀ ਦੇ ਸਮੇਂ ਅੱਜ ਨਾਂਗਲ ਚੌਧਰੀ ਵਿਚ ਠਹਿਰਾਵ ਦੌਰਾਨ ਮੀਡੀਆ ਪਰਸਨਸ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਦਸਿਆ ਕਿ ਜੈਪੁਰ ਵਿਚ ਉਰਜਾ ਮੰਤਰੀ ਦੀ ਮੀਟਿੰਗ ਵਿਚ ਸੋਲਰ ਉਰਜਾ ਨੂੰ ਪ੍ਰੋਤਸਾਹਨ ਦੇਣ 'ਤੇ ਚਰਚਾ ਅਤੇ ਵਿਚਾਰ-ਵਟਾਂਦਰਾਂ ਕੀਤਾ ਗਿਆ ਹੈ ਅੱਜ ਇਸ ਮੀਟਿੰਗ ਤੋਂ ਵਾਪਸ ਆ ਰਿਹਾ ਹਾਂ।
ਸਾਰੇ ਸਕੂਲ ਸੰਚਾਲਕਾਂ ਨੂੰ ਅਪੀਲ-ਸਕੂਲ ਵਾਹਨ ਨਾਲ ਸਬੰਧਿਤ ਨਿਯਮ ਅਨੁਸਾਰ ਕੰਮ ਕਰਨ - ਵਿਜ
ਮੀਡੀਆ ਨਾਲ ਗਲਬਾਤ ਦੌਰਾਨ ਉਨ੍ਹਾਂ ਤੋਂ ਪੁਛਿਆ ਗਿਆ ਕਿ ਸੁਰੱਖਿਅਤ ਸਕੂਲ ਵਾਹਨ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ, ਇਸ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਉਨ੍ਹਾਂ ਦੇ ਵੱਲੋਂ ਕੈਥਲ ਵਿਚ ਇੱਕ ਸਕੂਲ ਦੇ ਵਿਰੁੱਧ ਕਾਰਵਾਈ ਕਰਵਾਈ ਗਈ ਹੈ। ਇਸ ਲਈ ਉਹ ਸਾਰੇ ਸਕੂਲ ਸੰਚਾਲਕਾਂ ਨੂੰ ਅਪੀਲ ਕਰਦੇ ਹਨ ਕਿ ਸਕੂਲ ਵਾਹਨ ਨਾਲ ਸਬੰਧਿਤ ਨਿਯਮ ਅਨੁਸਾਰ ਕੰਮ ਕਰਨ ਨਹੀਂ ਤਾਂ ਜੋ ਮੇਰੇ ਸ਼ਿਕੰਜੇ ਵਿਚ ਆ ਗਿਆ ਮੈਂ ਉਸ ਨੂੰ ਨਹੀਂ ਛੱਡਾਂਗਾਂ।
ਓਵਰਲੋਡਿੰਗ ਦੇ ਮਾਮਲੇ ਨੂੰ ਲੈ ਕੇ ਸਾਰੇ ਚਿੰਤਤ ਹਨ - ਵਿਜ
ਖਨਨ ਖੇਤਰ ਵਿਚ ਓਵਰਲੋਡ ਦੀ ਸਮਸਿਆ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਬਿਲਕੁੱਲ ਇਹ ਸਹੀ ਹੈ ਕਿ ਓਵਰਲੋਡਿੰਗ ਨਾਲ ਸੜਕਾਂ ਵੀ ਟੁੱਟਦੀਆਂ ਹਨ, ਲੋਕਾਂ ਦੀ ਜਿੰਦਗੀ ਵੀ ਜਾਂਦੀ ਹੈ, ਚੋਰੀ ਵੀ ਹੁੰਦੀ ਹੈ ਅਤੇ ਭ੍ਰਿਸ਼ਟਾਚਾਰ ਵੀ ਹੁੰਦਾ ਹੈ। ਉਨ੍ਹਾਂ ਨੇ ਦਸਿਆ ਕਿ ਹੁਣੀ ਹਾਲ ਹੀ ਵਿਚ ਦਿੱਲੀ ਵਿਚ ਦੇਸ਼ ਦੇ ਸਾਰੇ ਟ੍ਰਾਂਸਪੋਰਟ ਮੰਤਰੀਆਂ ਦੀ ਇਕ ਮੀਟਿੰਗ ਸੀ, ਉਸ ਵਿਚ ਇਕ ਵਿਚਾਰ ਆਇਆ ਹੈ ਕਿ ਇੱਟ ਗੈਜੇਟ ਸਥਾਪਿਤ ਕੀਤਾ ਜਾਵੇਗਾ। ਜਿਸ ਦੇ ਉੱਪਰ ਵਜਨ ਆ ਜਾਵੇਗਾ ਕਿਉੱਕਿ ਇਸ ਤਰ੍ਹਾ ਦੀ ਓਵਰਲੋਡਿੰਗ ਦੇ ਮਾਮਲੇ ਨੂੰ ਲੈ ਕੇ ਸਾਰੇ ਚਿੰਤਤ ਹਨ।
ਟ੍ਰਾਂਸਪੋਰਟ ਕਾਰਪੋਰੇਸ਼ਨ ਕੋਈ ਨਾ ਕੋਈ ਸਿਸਟਮ ਖੁਦ ਬਣਾ ਲੈ ਨਹੀਂ ਤਾਂ ਜੇਕਰ ਸਰਕਾਰ ਬਣਾਏਗੀ ਤਾਂ ਸਖਤੀ ਨਾਲ ਲਾਗੂ ਕਰੇਗੀ - ਵਿਜ
ਸ੍ਰੀ ਵਿਜ ਨੇ ਦਸਿਆ ਕਿ ਪਿਛਲੇ ਦਿਨਾਂ ਇਹ ਮੀਟਿੰਗ ਕੇਂਦਰੀ ਸੜਕ ਅਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਲਈ ਸੀ ਅਤੇ ਨਿਤਿਨ ਗਡਕਰੀ ਜੀ ਦੀ ਆਪਣੇ ਸਬਜੈਕਟ ਵਿਚ ਪੂਰੀ ਮਾਸਟਰੀ ਹੈ। ਇਸ ਮੀਟਿੰਗ ਦੌਰਾਨ ਓਵਰਲੋਡਿੰਗ ਦਾ ਇਹ ਮਾਮਲਾ ਆਇਆ ਸੀ ਅਤੇ ਉਸ ਦੇ ਅੰਦਰ ਆਲ ਇੰਡੀਆ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਸ਼ਾਮਿਲ ਹੋਏ ਸਨ। ਉਸ ਦੌਰਾਨ ਮੀਟਿੰਗ ਵਿਚ ਮੈਂ ਖੁਦ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਤੁਹਾਡੀ ਇੰਨੀ ਵੱਡੀ ਏਸੋਸਇਏਸ਼ਨ ਹੈ ਤਾਂ ਤੁਸੀ ਆਪਣੀ ਲਈ ਖੁਦ ਨਿਯਮ ਨਿਰਧਾਰਿਤ ਕਰਨ ਕਿ ਅਸੀਂ ਓਵਰਲੋਡਿੰਗ ਗੱਡੀ ਨਹੀਂ ਚਲਾਵਾਂਗੇ। ਇਸ ਲਈ ਟ੍ਰਾਂਸਪੋਰਟ ਕਾਰਪੋਰੇਸ਼ਨ ਕੋਈ ਨਾ ਕੋਈ ਸਿਸਟਮ ਖੁਦ ਬਣਾ ਲੈ ਨਹੀਂ ਤਾਂ ਜੇਕਰ ਸਰਕਾਰ ਬਣਾਏਗੀ ਤਾਂ ਸਖਤੀ ਨਾਲ ਲਾਗੂ ਕਰੇਗੀ।
550 ਬੱਸਾਂ ਖਰੀਦਣ ਲਈ ਪਿਛਲੇ ਦਿਨਾਂ ਹੋਈ ਹਾਈ ਪਾਰਵ ਪਰਚੇਜ ਕਮੇਟੀ ਵਿਚ ਮੰਜੂਰੀ ਮਿਲੀ - ਵਿਜ
ਹਰਿਆਣਾ ਰੋਡਵੇਜ ਦੇ ਬੇੜੇ ਵਿਚ ਬੱਸਾਂ ਦੀ ਖਰੀਦ ਨੂੰ ਲੈ ਕੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਹੁਣ ਹਾਲ ਹੀ ਵਿਚ 550 ਬੱਸਾਂ ਖਰੀਦਣ ਲਈ ਪਿਛਲੇ ਦਿਨਾਂ ਹੋਈ ਹਾਈ ਪਾਵਰ ਪਰਚੇਜ ਕਮੇਟੀ ਵਿਚ ਮੰਜੂਰੀ ਮਿਲੀ ਹੈ। ਇਸ ਤੋਂ ਇਲਾਵਾ, ਪੂਰੇ ਹਰਿਆਣਾ ਦੀ ਕੰਡਮ ਬੱਸਾਂ ਦਾ ਸਰਵੇ ਵੀ ਕਰਵਾਇਆ ਜਾ ਰਿਹਾ ਹੈ। ਉੱਥੇ ਹੀ, ਦੂਜੇ ਪਾਸੇ ਹਰਿਆਣਾ ਦੇ ਮੁੱਖ ਮਾਰਗਾਂ 'ਤੇ ਆਟੋਮੈਟਿਕ ਸਿਸਟਮ ਲਗਾਉਣ 'ਤੇ ਅਧਿਐਨ ਕੀਤਾ ਜਾ ਰਿਹਾ ਹੈ ਜਿਸ ਦੇ ਰਾਹੀਂ ਇਹ ਪਤਾ ਚੱਲ ਜਾਵੇਗਾ ਕਿ ਅਮੁੱਕ ਗੱਡੀ ਸੜਕ 'ਤੇ ਚੱਲਣ ਦੇ ਲਾਇਕ ਹੈ ਜਾਂ ਨਹੀਂ ਹੈ।
ਇਲੈਕਟ੍ਰਿਕ ਬੱਸਾਂ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਹੁਣ ਫਿਲਹਾਲ ਇਲੈਕਟ੍ਰਿਕ ਬੱਸਾਂ ਕੁੱਝ ਸ਼ਹਿਰਾਂ ਵਿਚ ਹੀ ਹਨ ਪਰ ਅਸੀਂ ਇਲੈਕਟ੍ਰਿਕ ਬੱਸਾਂ ਨੂੰ ਪ੍ਰੋਤਸਾਹਨ ਦੇਣਾ ਚਾਹੁੰਦੇ ਹਨ ਕਿਉਂਕਿ ਕੁਦਰਤੀ ਸਰੋਤ ਡੀਜਲ-ਪੈਟਰੋਲ ਹੁਣ ਹੌਲੀ-ਹੌਲੀ ਖਾਤਮੇ ਵੱਲ ਹਨ ਅਤੇ ਇਸ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ 'ਤੇ ਸਾਡਾ ਜੋਰ ਹੈ ਇਸਲਈ ਸਾਡਾ ਇਲੈਕਟ੍ਰਿਕ ਬੱਸਾਂ 'ਤੇ ਹੀ ਪੂਰਾ ਜੋਰ ਰਹੇਗਾ।
ਹਰਿਆਣਾ ਦੀ ਵੱਖ-ਵੱਖ ਸੜਕਾਂ ਤੋਂ ਬਿਨ੍ਹਾਂ ਪਰਮਿਟ ਦੇ ਬਹੁਦ ਸਾਰੀ ਸਲਪਰ ਬੱਸਾਂ ਦਿੱਲੀ ਆਉਂਦੀਆਂ ਜਾਂਦੀਆਂ ਹਨ, ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਰ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਵਿਚ ਮੈ ਸਾਰੇ ਆਰਟੀਓ ਦੀ ਮੀਟਿੰਗ ਬੁਲਾਈ ਹੈ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਪਰਮਿਟ ਅਤੇ ਬਿਨ੍ਹਾਂ ਨੰਬਰ ਦੀ ਗੱਡੀ ਹਰਿਆਣਾ ਦੀ ਸੜਕਾਂ 'ਤੇ ਨਹੀਂ ਚੱਲਣ ਦਿੱਤੀ ਜਾਵੇਗੀ। ਇਸ ਬਾਰੇ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।