Friday, January 24, 2025

Haryana

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਨਸੀਸੀ ਕੈਡੇਟ ਤੇ ਏਐਨਓ ਦੇ ਮੇਸ ਭੱਤੇ ਨੂੰ ਵਧਾਉਣ ਦੇ ਲਈ ਦਿੱਤੀ ਮੰਜੂਰੀ

January 22, 2025 07:59 PM
SehajTimes

ਚੰਡੀਗਡ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਐਨਸੀਸੀ ਕੈਡੇਟਾਂ ਤੇ ਏਐਨਓ ਨੂੰ ਐਨਸੀਸੀ ਕੈਂਪਾਂ ਤੇ ਹੋਰ ਗਤੀਵਿਧੀਆਂ ਲਈ ਮੇਸ ਭੱਤੇ ਦੀ ਦਰਾਂ ਨੂੰ 150 ਰੁਪਏ ਤੋਂ ਵਧਾ ਕੇ 220 ਰੁਪਏ ਪ੍ਰਤੀ ਵਿਅਕਤੀ ਰੋਜਾਨਾ ਕਰਨ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ। ਇਹ ਭੱਤਾ 22 ਮਈ, 2024 ਤੋਂ ਪ੍ਰਭਾਵੀ ਹੋਵੇਗਾ।

ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਐਨਸੀਸੀ ਕੈਡੇਟਾਂ ਅਤੇ ਏਸੋਸਇਏਟੇਡ ਐਨਸੀਸੀ ਅਧਿਕਾਰੀਆਂ (ਏਐਨਜੀ) ਦੇ ਸਬੰਧ ਵਿਚ ਮੇਸ ਭੱਤੇ ਨੂੰ ਵਧਾਇਆ ਗਿਆ ਹੈ। ਮੇਸ ਸੇਲਿੰਗ/ਸਾਈਕਲਿੰਗ ਮੁਹਿੰਮਾਂ ਸਮੇਤ ਵੱਖ-ਵੱਖ ਐਨਸੀਸੀ ਕੈਂਪਾਂ ਵਿਚ ਹਿੱਸਾ ਲੈਂਦੇ ਹਨ। ਮੇਸ ਭੱਤੇ ਦੀ ਦਰਾਂ ਨੂੰ 150 ਰੁਪਏ ਤੋਂ ਵਧਾ ਕੇ 220 ਰੁਪਏ ਪ੍ਰਤੀ ਵਿਅਕਤੀ ਰੋਜਾਨਾ ਕਰਨ ਨਾਲ ਰਾਜ ਦੇ 25 ਫੀਸਦੀ ਹਿੱਸੇ ਲਈ ਪ੍ਰਤੀ ਸਾਲ 26.50 ਲੱਖ ਰੁਪਏ ਦੀ ਮਾਲੀ ਭਾਰ ਪਵੇਗਾ।

ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਐਨਸੀਸੀ ਗਰੁੱਪ ਹੈਡਕੁਆਟਰ ਰੋਹਤਕ ਵਿਚ ਏਐਨਓ 132 ਅਤੇ ਐਨਸੀਸੀ ਕੈਡੇਟ 9794 ਹਨ। ਇਸੀ ਤਰ੍ਹਾਂ, ਐਨਸੀਸੀ ਗਰੁੱਪ ਹੈਡਕੁਆਟਰ ਅੰਬਾਲਾ ਵਿਚ ਏਐਨਓ 120 ਅਤੇ ਐਨਸੀਸੀ ਕੈਡੇਟ 10732 ਹੈ।

ਮੁੱਖ ਮੰਤਰੀ ਨੇ ਬਹਾਦੁਰਗੜ੍ਹ ਦੇ ਵਿਕਾਸ ਕੰਮਾਂ ਲਈ 479.27 ਲੱਖ ਰੁਪਏ ਦੀ ਰਕਮ ਨੂੰ ਦਿੱਤੀ ਮੰਜੂਰੀ

ਇਸ ਤੋਂ ਇਲਾਵਾ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲ ਨਗਰ ਵਿਕਾਸ ਯੋਜਨਾ ਤਹਿਤ ਬੂਸਟਿੰਗ ਸਟੇਸ਼ਨ, ਸੈਕਟਰ-29 ਤੋਂ ਸੈਕਟਰ-28, ਬਹਾਦੁਰਗੜ੍ਹ ਤੱਕ ਨਵਾਂ ਸੈਕਟਰ ਡਿਵਾਈਡਿੰਗ ਰੋਡ 7/4ਏ ਤੋਂ ਸੈਕਟਰ 35/36, ਬਹਾਦੁਰਗੜ੍ਹ ਤੱਤ ਰਾਈਜਿੰਗ ਵਿਛਾਉਣ ਲਈ 479.27 ਲੱਖ ਰੁਪਏ (ਅੰਦਾਜਾ ਲਾਗਤ) ਦੀ ਰਕਮ ਨੂੰ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ।

Have something to say? Post your comment

 

More in Haryana

ਕਲਾਸ 9ਵੀਂ ਦੀ ਸਾਲਾਨਾ ਪ੍ਰੀਖਿਆਵਾਂ 18 ਫਰਵਰੀ ਤੋਂ ਅਤੇ 11ਵੀਂ ਦੀ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ

ਭਾਰਤ ਸਕਾਊਟਸ ਅਤੇ ਗਾਰਡਸ ਦੇ ਡਾਇਮੰਡ ਜੁਬਲੀ ਜੰਬੂਰੀ ਦਾ ਪ੍ਰਬੰਧ 28 ਤੋਂ

ਮੱਛੀ ਪਾਲਕਾਂ ਦੀ ਸਹੂਲਤ ਲਈ ਸ਼ੁਰੂ ਹੋਵੇਗੀ ''ਮੋਬਾਇਲ ਲੈਬ'' : ਸ਼ਿਆਮ ਸਿੰਘ ਰਾਣਾ

ਹਰਿਆਣਾ ਦੇ ਮੁੱਖ ਮਾਰਗਾਂ 'ਤੇ ਆਟੋਮੇਟਿਕ ਸਿਸਟਮ ਲਗਾਉਣ 'ਤੇ ਕੀਤਾ ਜਾ ਰਿਹਾ ਹੈ ਅਧਿਐਨ : ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ

ਹੁਣ ਸ਼ੂਗਰ ਫਰੀ ਪ੍ਰੋਡਕਟ ਵੀ ਬਣਾਏਗਾ ਵੀਟਾ

ਡਾਕਿਯੂਮੈਂਟਰੀ ਵਿਚ ਦੂਜਾ ਅਤੇ ਰੀਲ ਨਿਰਮਾਣ ਵਿਚ ਅਵੱਲ ਰਹੇ ਜੇ.ਸੀ. ਬੋਸ ਯੂਨੀਵਰਸਿਟੀ ਦੇ ਮੀਡੀਆ ਵਿਦਿਆਰਥੀ

ਹਰਿਆਣਾ ਦੇ ਹਰੇਕ ਪਿੰਡ ਵਿਚ ਇਕ ਸੋਲਰ ਪਾਵਰ ਹਾਊਸ ਬਨਾਉਣ ਦਾ ਸੁਝਾਅ, ਸੋਲਰ ਪਾਵਰ ਹਾਉਸ ਬਨਣ ਨਾਲ ਪਿੰਡ ਦੇ ਸਾਰੇ ਟਿਯੂਬਵੈਲ ਦੀ ਸਪਲਾਈ ਹੋਵੇਗੀ : ਅਨਿਲ ਵਿਜ

ਸੜਕ ਸੁਰੱਖਿਆ ਦੇ ਪ੍ਰਤੀ ਜਾਗਰੁਕ ਰਹੇ ਨਾਗਰਿਕ : ਸਿਹਤ ਮੰਤਰੀ ਆਰਤੀ ਰਾਓ

ਆਗਾਮੀ ਬਜਟ ਵਿੱਚ ਖੇਤੀਬਾੜੀ 'ਤੇ ਰਵੇਗਾ ਖ਼ਾਸ ਫ਼ੋਕਸ : ਖੇਤੀਬਾੜੀ ਮੰਤਰੀ

ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਲਿਆ ਖਪਤਕਾਰ ਹਿੱਤ ਵਿਚ ਵੱਡਾ ਕਦਮ, ਆਰ.ਕੇ. ਖੰਨਾ ਬਣੇ ਨਵੇਂ ਬਿਜਲੀ ਲੋਕਪਾਲ