Friday, January 24, 2025

Haryana

ਮੱਛੀ ਪਾਲਕਾਂ ਦੀ ਸਹੂਲਤ ਲਈ ਸ਼ੁਰੂ ਹੋਵੇਗੀ ''ਮੋਬਾਇਲ ਲੈਬ'' : ਸ਼ਿਆਮ ਸਿੰਘ ਰਾਣਾ

January 22, 2025 08:12 PM
SehajTimes

ਚੰਡੀਗਡ੍ਹ : ਹਰਿਆਣਾ ਦੇ ਮੱਛੀ ਅਤੇ ਪਸ਼ੂਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਮੱਛੀ ਪਾਲਣ ਵਾਲੇ ਕਿਸਾਨਾਂ ਦੀ ਸਹੂਲਤ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਤਿੰਨ ਮੋਬਾਇਲ ਜਲ੍ਹ ਜਾਂਚ ਲੈਬ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਇਹ ਲੈਬ ਇਕ ਵੈਨ (ਗੱਡੀ) ਵਿਚ ਹੋਵੇਗੀ ਅਤੇ ਕਿਸਾਨਾਂ ਦੇ ਕੋਲ ਜਾ ਕੇ ਤਾਲਾਬ ਦੇ ਜਲ੍ਹ ਅਤੇ ਮਿੱਟੀ ਦੀ ਜਾਂਚ ਕਰੇਗੀ।

ਸ੍ਰੀ ਰਾਣਾ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬੇ ਵਿਚ ਕੁੱਝ ਸਥਾਨਾਂ 'ਤੇ ਖਾਰਾ ਪਾਣੀ ਹੋਣ ਦੇ ਕਾਰਨ ਉੱਥੇ ਖੇਤੀ ਕਰਨਾ ਮੁਸ਼ਕਲ ਹੈ ਜਿਸ ਨਾਲ ਕਿਸਾਨਾਂ ਦੇ ਸਾਹਮੇਣ ਉਨ੍ਹਾਂ ਦੀ ਭੂਮੀ ਤੋਂ ਪੈਦਾਵਾਰ ਲੈਣਾ ਅਸੰਭਵ ਹੋ ਗਿਆ ਹੈ। ਕਿਸਾਨਾਂ ਦੀ ਇਸੀ ਸਮਸਿਆ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਖਾਰਾ ਪਾਣੀ ਵਿਚ ਝੀਂਗਾ ਮੱਛੀ ਦੇ ਪਾਲਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਉਨ੍ਹਾਂ ਦੀ ਭੂਮੀ ਦਾ ਸਹੀ ਵਰਤੋ ਹੋ ਸਕੇਗੀ ਉੱਥੇ ਹੀ ਝੀਂਗਾ ਪਾਲਣ ਤੋਂ ਉਨ੍ਹਾਂ ਨੂੰ ਅੱਛੀ-ਖਾਸੀ ਆਮਦਨੀ ਵੀ ਹੋ ਸਕੇਗੀ।

ਉਨ੍ਹਾਂ ਨੇ ਦਸਿਆ ਕਿ ਮੱਛੀ ਪਾਲਣ ਲਈ ਕਿਸਾਨਾਂ ਨੂੰ ਆਰਥਕ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਸਾਲ 2024-25 ਦੌਰਾਨ ਸੂਬਾ ਸਰਕਾਰ ਵੱਲੋਂ ਪ੍ਰਯੋਜਿਤ ਸਕੀਮ ਤਹਿਤ ਇਕੱਲੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਮੱਛੀ ਪਾਲਣ ਤਹਿਤ 254.29 ਲੱਖ ਰੁਪਏ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ। ਸਾਲ 2024-25 ਦੌਰਾਨ ਲਗਭਗ 1750 ਝੀਂਗਾ/ਮੱਛੀ ਕਿਸਾਨਾਂ ਦਾ ਸਮੂਹ ਦੁਰਘਟਨਾ ਬੀਮਾ ਯੋਜਨਾ ਤਹਿਤ ਬੀਮਾ ਵੀ ਕੀਤਾ ਜਾ ਚੁੱਕਾ ਹੈ।

ਮੱਛੀ ਪਾਲਣ ਮੰਤਰੀ ਨੇ ਅੱਗੇ ਜਾਣਕਾਰੀ ਦਿੱਤੀ ਕਿ ਮੱਛੀ ਪਾਲਣ ਵਿਭਾਗ ਵੱਲੋਂ ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੇਟਫਾਰਮ ਪੋਰਟਲ 'ਤੇ ਲਗਭਗ 5567 ਮੱਛੀ/ਝੀਂਗਾ ਪਾਲਣ ਕਿਸਾਨਾਂ ਦਾ ਡਾਟਾ ਅਪਲੋਡ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਵੈਨ ਵਿਚ ਬਣਾਈ ਗਈ ਤਿੰਨ ਮੋਬਾਇਲ ਜਲ੍ਹ ਜਾਂਚ ਲੈਬਾਂ ਰਾਹੀਂ ਕਿਸਾਨਾਂ ਦੇ ਤਾਲਾਬ ਦੀ ਮਿੱਟੀ ਅਤੇ ਜਲ੍ਹ ਦੀ ਜਾਂਚ ਉਨ੍ਹਾਂ ਦੇ ਤਾਲਾਬ 'ਤੇ ਜਾ ਕੇ ਹੀ ਕੀਤੀ ਜਾਵੇਗੀ। ਇੰਨ੍ਹਾਂ ਵੈਨ ਨੂੰ ਖਰੀਦਣ ਦੀ ਮੰਜੂਰੀ ਮੁੱਖ ਮੰਤਰੀ ਤੋਂ ਪ੍ਰਾਪਤ ਹੋ ਚੁੱਕੀ ਹੈ , ਜਲਦੀ ਹੀ ਇੰਨ੍ਹਾਂ ਨੂੰ ਖਰੀਦ ਕਰ ਜਲ੍ਹ ਅਤੇ ਮਿੱਟੀ ਦੀ ਜਾਂਚ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

Have something to say? Post your comment

 

More in Haryana

ਕਲਾਸ 9ਵੀਂ ਦੀ ਸਾਲਾਨਾ ਪ੍ਰੀਖਿਆਵਾਂ 18 ਫਰਵਰੀ ਤੋਂ ਅਤੇ 11ਵੀਂ ਦੀ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ

ਭਾਰਤ ਸਕਾਊਟਸ ਅਤੇ ਗਾਰਡਸ ਦੇ ਡਾਇਮੰਡ ਜੁਬਲੀ ਜੰਬੂਰੀ ਦਾ ਪ੍ਰਬੰਧ 28 ਤੋਂ

ਹਰਿਆਣਾ ਦੇ ਮੁੱਖ ਮਾਰਗਾਂ 'ਤੇ ਆਟੋਮੇਟਿਕ ਸਿਸਟਮ ਲਗਾਉਣ 'ਤੇ ਕੀਤਾ ਜਾ ਰਿਹਾ ਹੈ ਅਧਿਐਨ : ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਨਸੀਸੀ ਕੈਡੇਟ ਤੇ ਏਐਨਓ ਦੇ ਮੇਸ ਭੱਤੇ ਨੂੰ ਵਧਾਉਣ ਦੇ ਲਈ ਦਿੱਤੀ ਮੰਜੂਰੀ

ਹੁਣ ਸ਼ੂਗਰ ਫਰੀ ਪ੍ਰੋਡਕਟ ਵੀ ਬਣਾਏਗਾ ਵੀਟਾ

ਡਾਕਿਯੂਮੈਂਟਰੀ ਵਿਚ ਦੂਜਾ ਅਤੇ ਰੀਲ ਨਿਰਮਾਣ ਵਿਚ ਅਵੱਲ ਰਹੇ ਜੇ.ਸੀ. ਬੋਸ ਯੂਨੀਵਰਸਿਟੀ ਦੇ ਮੀਡੀਆ ਵਿਦਿਆਰਥੀ

ਹਰਿਆਣਾ ਦੇ ਹਰੇਕ ਪਿੰਡ ਵਿਚ ਇਕ ਸੋਲਰ ਪਾਵਰ ਹਾਊਸ ਬਨਾਉਣ ਦਾ ਸੁਝਾਅ, ਸੋਲਰ ਪਾਵਰ ਹਾਉਸ ਬਨਣ ਨਾਲ ਪਿੰਡ ਦੇ ਸਾਰੇ ਟਿਯੂਬਵੈਲ ਦੀ ਸਪਲਾਈ ਹੋਵੇਗੀ : ਅਨਿਲ ਵਿਜ

ਸੜਕ ਸੁਰੱਖਿਆ ਦੇ ਪ੍ਰਤੀ ਜਾਗਰੁਕ ਰਹੇ ਨਾਗਰਿਕ : ਸਿਹਤ ਮੰਤਰੀ ਆਰਤੀ ਰਾਓ

ਆਗਾਮੀ ਬਜਟ ਵਿੱਚ ਖੇਤੀਬਾੜੀ 'ਤੇ ਰਵੇਗਾ ਖ਼ਾਸ ਫ਼ੋਕਸ : ਖੇਤੀਬਾੜੀ ਮੰਤਰੀ

ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਲਿਆ ਖਪਤਕਾਰ ਹਿੱਤ ਵਿਚ ਵੱਡਾ ਕਦਮ, ਆਰ.ਕੇ. ਖੰਨਾ ਬਣੇ ਨਵੇਂ ਬਿਜਲੀ ਲੋਕਪਾਲ