ਚੰਡੀਗੜ੍ਹ : ਹਰਿਆਣਾ ਸਿਨੇ ਫਾਊਂਡੇਸ਼ਨ ਅਤੇ ਵਿਸ਼ਵ ਸੰਵਾਦ ਕੇਂਦਰ ਹਰਿਆਣਾ ਵੱਲੋਂ ਪ੍ਰਬੰਧਿਤ ਰਾਜ ਪੱਧਰੀ ਡਾਕਿਯੂਮੈਂਟਰੀ ਅਤੇ ਰੀਲ ਨਿਰਮਾਣ ਮੁਕਾਬਲਾ -2024 ਦਾ ਪੁਰਸਕਾਰ ਵੰਡ ਅਤੇ ਪੋਸਟਰ ਘੁੰਡ ਚੁਕਾਈ ਸਮਾਰੋਹ ਦਾ ਪ੍ਰਬੰਧ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਵਿਚ ਸਪੰਨ ਹੋਇਆ। ਇਸ ਵਿਚ ਜੇ.ਸੀ. ਬੋਸ ਯੂਨੀਵਰਸਿਟੀ ਵਾਈਐਮਸੀਏ ਫਰੀਦਾਬਾਦ ਦੇ ਮੀਡੀਆ ਵਿਦਿਆਰਥੀਆਂ ਨੇ ਆਪਣੇ ਸਕਿਲ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਚਾਰ ਟਰਾਫੀਆਂ ਅਤੇ ਦੋ ਕੰਸੋਂਲੇਸ਼ਨ ਇਨਾਮ ਜਿੱਤ ਕੇ ਆਪਣੇ ਵਿਭਾਗ ਅਤੇ ਯੂਨੀਵਰਸਿਟੀ ਦਾ ਨਾਂਅ ਰੋਸ਼ਨ ਕੀਤਾ ਹੈ।
ਜੇ.ਸੀ. ਬੋਸ ਯੂਨੀਵਰਸਿਟੀ ਦੇ ਮੀਡੀਆ ਵਿਦਿਆਰਥੀਆਂ ਦੀ ਇਸ ਉਪਲਬਧਤੀ 'ਤੇ ਵਧਾਈ ਦਿੰਦੇ ਹੋਏ ਵਾਇਸ ਚਾਂਸਲਰ ਪ੍ਰੋਫੈਸਰ ਐਸ. ਕੇ. ਤੋਮਰ ਨੇ ਕਿਹਾ ਕਿ ਮੀਡੀਆ ਵਿਦਿਆਰਥੀਆਂ ਨੇ ਸੀਐਮਟੀ ਵਿਚ ਇੱਕ ਨਵਾਂ ਰਿਕਾਰਫ ਸਥਾਪਿਤ ਕੀਤਾ ਹੈ।