Saturday, January 25, 2025

Haryana

ਮੈਟਰੋਪੋਲੀਟਨ ਸ਼ਹਿਰਾਂ ਦੀ ਤਰਜ 'ਤੇ ਹੁਣ ਅੰਬਾਲਾ ਵਿਚ ਲੋਕਲ ਰੂਟ 'ਤੇ ਸੰਚਾਲਿਤ ਹੋਵੇਗੀ ਇਲੈਕਟ੍ਰਿਕ ਬੱਸ : ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ

January 24, 2025 06:20 PM
SehajTimes

ਆਧੁਨਿਕ ਇਲੈਕਟ੍ਰਿਕ ਬੱਸਾਂ ਪ੍ਰਦੂਸ਼ਣ ਰਹਿਤ ਅਤੇ ਏਅਰਕੰਡੀਸ਼ਨ ਹੋਣਗੀਆਂ, ਜਿਨ੍ਹਾਂ ਵਿਚ ਯਾਤਰੀਆਂਨੂੰ ਸਹੂਲਤਜਨਕ ਤੇ ਸਰਲ ਯਾਤਰਾ ਦਾ ਤਜਰਬਾ ਮਿਲੇਗਾ - ਮੰਤਰੀ ਅਨਿਲ ਵਿਜ

ਚੰਡੀਗੜ੍ਹ : ਮੈਟਰੋਪੋਲੀਟਨ ਸ਼ਹਿਰਾਂ ਦੀ ਤਰਜ 'ਤੇ ਹੁਣ ਹਰਿਆਣਾ ਦੇ ਅੰਬਾਲਾ ਵਿਚ ਸਥਾਨਕ ਪੱਧਰ 'ਤੇ ਇਲੈਕਟ੍ਰਿਕ ਬੱਸਾਂ ਨੂੰ ਸੰਚਾਲਿਤ ਕੀਤਾ ਜਾਵੇਗਾ। ਇੰਨ੍ਹਾਂ ਬੱਸਾਂ ਦੀ ਸ਼ੁਰੂਆਤ ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਣਗੇ।

ਅੰਬਾਲਾ ਕੈਂਟ ਤੇ ਅੰਬਾਲਾ ਸ਼ਹਿਰ ਦੇ ਵਿਚ ਚੱਲਣ ਵਾਲੀ ਲੋਕਲ ਬੱਸ ਸੇਵਾ ਵਿਚ ਪੰਜ ਇਲੈਕਟ੍ਰਿਕ ਬੱਸਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਮੌਜੂਦਾ ਵਿਚ ਅੰਬਾਲਾ ਵਿਚ ਲੋਕਲ ਬੱਸ ਸੇਵਾ ਤਹਿਤ 15 ਮਿਨੀ ਬੱਸਾਂ ਨੂੰ ਟ੍ਰਾਂਸਪੋਰਟ ਵਿਭਾਗ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚ ਹੁਣ ਪੰਜ ਇਲੈਕਟ੍ਰਿਕ ਬੱਸਾਂ ਵੀ ਸ਼ਾਮਿਲ ਹੋਣਗੀਆਂ। ਪਹਿਲਾਂ ਦੇ ਲੋਕਲ ਰੂਟਾਂ 'ਤੇ ਹੀ ਨਵੀਂ ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਇਹ ਆਧੁਨਿਕ ਇਲੈਕਟ੍ਰਿਕ ਬੱਸਾਂ ਪ੍ਰਦੂਸ਼ਣ ਰਹਿਤ ਅਤੇ ਏਅਰਕੰਡੀਸ਼ਨ ਹੋਣਗੀਆਂ। ਇਲੈਕਟ੍ਰਿਕ ਬੱਸਾਂ ਸ਼ੁਰੂ ਹੋਣ ਨਾਲ ਅੰਬਾਲਾ ਦੇ ਨਿਵਾਸੀਆਂ ਨੂੰ ਸਹੂਲਤਜਨਕ ਤੇ ਸਰਲ ਯਾਤਰਾ ਦਾ ਤਜਰਬਾ ਮਿਲੇਗਾ।

ਸ੍ਰੀ ਵਿਜ ਨੇ ਦਸਿਆ ਕਿ ਜੀਰੋ ਏਮਿਸ਼ਨ ਪਬਲਿਕ ਟ੍ਰਾਂਸਪੋਰਟ ਪ੍ਰਣਾਲੀ ਦੇ ਉਦੇਸ਼ ਨਾਲ ਰਾਜ ਟ੍ਰਾਂਸਪੋਰਟ ਹਰਿਆਣਾ ਨੇ ਭਾਰਤ ਸਰਕਾਰ ਦੇ ਕੌਮੀ ਇਲੈਕਟ੍ਰਿਕ ਮੋਬਿਲਿਟੀ ਮਿਸ਼ਨ ਯੋਜਨਾ 2020 (ਐਨਈਐਮਐਮਪੀ) ਤਹਿਤ ਕੌਮੀ ਇਲੈਕਟ੍ਰਿਕ ਮੋਬਿਲਿਟੀ ਮਿਸ਼ਨ (ਐਨਐਮਈਐਮ) ਨੂੰ ਪ੍ਰਾਪਤ ਕਰਨ ਲਈ ਹਰਿਆਣਾ ਰਾਜ ਵਿਚ ਸੰਚਾਲਨ ਲਈ ਵਾਤਾਵਰਣ ਅਨੁਕੂਲ ਇਲੈਕਟ੍ਰਿਕ ਬੱਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਇੰਨ੍ਹਾਂ ਸ਼ਹਿਰਾਂ ਵਿਚ ਵੀ ਹੋਵੇਗੀ ਇਲੈਕਟ੍ਰਿਕ ਬੱਸ - ਵਿਜ

ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਸਰਕਾਰ ਨੇ 10 ਨਗਰ ਨਿਗਮਾਂ ਨਾਂਅ:ਪੰਚਕੂਲਾ, ਅੰਬਾਲਾ, ਯਮੁਨਾਨਗਰ, ਕਰਨਾਲ, ਪਾਣੀਪਤ, ਸੋਨੀਪਤ, ਰੋਹਤਕ, ਹਿਸਾਰ, ਜੀਐਮਸੀਬੀਐਲ ਅਤੇ ਐਫਐਮਡੀਏ ਲਈ 50-50 ਈ-ਬੱਸਾਂ ਖਰੀਦਣ ਦਾ ਫੈਸਲਾ ਕੀਤਾ, ਇਸ ਤਰ੍ਹਾਂ ਕੁੱਲ 500 ਬੱਸਾਂ ਖਰੀਦੀਆਂ ਜਾਣਗੀਆਂ।

ਇਲੈਕਟ੍ਰਿਕ ਬੱਸਾਂ ਜੀਰੋ ਅਵਾਜ ਪ੍ਰਦੂਸ਼ਣ ਤੇ ਪ੍ਰਦੂਸ਼ਣ ਰਹਿਤ ਹੋਣਗੀਆਂ - ਵਿਜ

ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਇਲੈਕਟ੍ਰਿਕ ਬੱਸਾਂ ਦੀ ਮੁਰੰਮਤ ਅਤੇ ਰੱਖਰਖਾਵ ਦੇ ਨਾਲ-ਨਾਲ ਚਾਰਜਿੰਗ ਇੰਫ੍ਰਾਸਟਕਚਰ, ਹੋਰ ਸਮੱਗਰੀ, ਪਲਾਂਟ, ਸਪੇਅਰ/ਸਰਵਿਸ ਕਿੱਟ ਵੀ ਹੋਵੇਗੀ। ਇਲੈਕਟ੍ਰਿਕ ਬੱਸਾਂ ਦਾ ਸੰਚਾਲਿਤ ਹੋਣਾ ਰਾਜ ਸਰਕਾਰ ਲਈ ਇੱਕ ਵੱਡੀ ਉਪਲਬਧੀ ਹੈ, ਕਿਉਂਕਿ ਇਹ ਪੂਰੇ ਦੇਸ਼ ਵਿਚ ਕਿਸੇ ਵੀ ਸੂਬੇ ਦੀ ਇੱਕ ਅਨੋਖੀ ਪਰਿਯੋਜਨਾ ਹੈ। ਸਿਟੀ ਬੱਸ ਸੇਵਾ ਨਾਲ ਨਾ ਸਿਰਫ ਇੰਨ੍ਹਾਂ ਸ਼ਹਿਰਾਂ ਦੇ ਨਾਗਰਿਕਾਂ ਨੂੰ ਲਾਭ ਮਿਲੇਗਾ, ਸਗੋ ਇਲੈਕਟ੍ਰਿਕ ਬੱਸਾਂ ਹੋਣ ਕਾਰਨ ਜੀਰੋ ਪ੍ਰਦੂਸ਼ਣ ਅਤੇ ਜੀਰੋ ਨੋਇਸ ਪ੍ਰਦੂਸ਼ ਹੋਵੇਗਾ। ਸਾਰੇ 09 ਸ਼ਹਿਰਾਂ ਵਿਚ ਵੱਖ ਸਿਟੀ ਬੱਸ ਸੇਵਾ ਡਿਪੁ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ 375 ਬੱਸਾਂ ਦਾ ਆਡਰ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ।

ਕਈ ਖੂਬੀਆਂ ਇਲੈਕਟ੍ਰਿਕ ਬੱਸਾਂ ਵਿੱਚ

ਇਲੈਕਟ੍ਰਿਕ ਬੱਸਾਂ ਵਿਚ ਸਵਾਰੀਆਂ ਲਈ 45 ਸੀਟਾਂ ਹੋਣ ਦੇ ਨਾਲ-ਨਾਲ 18 ਸਵਾਰੀਆਂ ਖੜੀਆਂ ਵੀ ਹੋ ਸਕਣਗੀਆਂ। ਇੰਨ੍ਹਾਂ ਬੱਸਾਂ ਵਿਚ ਸਵਾਰੀਆਂ ਦੀ ਜਾਣਕਾਰੀ ਲਈ ਸਟਾਪ ਆਦਿ ਤਹਿਤ ਡਿਸਪਲੇ ਬੋਰਡ, 4 ਸੀਸੀਟੀਵੀ ਕੈਮਰੇ, ਪੈਨਿਕ ਬਟਨ, ਐਲਾਨ ਸਪੀਕਰ, ਇਨ ਬਿਲਟ ਟ੍ਰੈਕਿੰਗ ਸਿਸਟਮ ਆਦਿ ਦੀ ਸਹੂਲਤਾਂ ਹੌਣਗੀਆਂ।

ਅੰਬਾਲਾ ਵਿਚ ਲੋਕਲ ਬੱਸ ਸੇਵਾ ਅੰਬਾਲਾ ਕੈਂਟ ਤੇ ਅੰਬਾਲਾ ਸ਼ਹਿਰ ਦੇ ਵਿਚ ਕਈ ਰੂਟਾਂ 'ਤੇ ਇਸ ਸਮੇਂ ਚੱਲ ਰਹੀਆਂ ਹਨ ਜਿੱਥੇ ਹੁਣ ਇਲੈਕਟ੍ਰਿਕ ਬੱਸਾਂ ਵੀ ਚੱਲਣਗੀਆਂ।

Have something to say? Post your comment

 

More in Haryana

ਮੁੱਖ ਸੱਕਤਰ ਨੇ ਕੀਤੀ 100 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੇ 25 ਪ੍ਰੋਜੈਕਟਾਂ ਦੀ ਸਮੀਖਿਆ

ਸ਼ਹੀਦਾਂ ਦੀ ਯਾਦ ਵਿਚ 30 ਜਨਵਰੀ ਨੂੰ ਹਰਿਆਣਾ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਰੱਖਿਆ ਜਾਵੇਗਾ ਦੋ ਮਿੰਟ ਦਾ ਮੌਨ

ਕਲਾਸ 9ਵੀਂ ਦੀ ਸਾਲਾਨਾ ਪ੍ਰੀਖਿਆਵਾਂ 18 ਫਰਵਰੀ ਤੋਂ ਅਤੇ 11ਵੀਂ ਦੀ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ

ਭਾਰਤ ਸਕਾਊਟਸ ਅਤੇ ਗਾਰਡਸ ਦੇ ਡਾਇਮੰਡ ਜੁਬਲੀ ਜੰਬੂਰੀ ਦਾ ਪ੍ਰਬੰਧ 28 ਤੋਂ

ਮੱਛੀ ਪਾਲਕਾਂ ਦੀ ਸਹੂਲਤ ਲਈ ਸ਼ੁਰੂ ਹੋਵੇਗੀ ''ਮੋਬਾਇਲ ਲੈਬ'' : ਸ਼ਿਆਮ ਸਿੰਘ ਰਾਣਾ

ਹਰਿਆਣਾ ਦੇ ਮੁੱਖ ਮਾਰਗਾਂ 'ਤੇ ਆਟੋਮੇਟਿਕ ਸਿਸਟਮ ਲਗਾਉਣ 'ਤੇ ਕੀਤਾ ਜਾ ਰਿਹਾ ਹੈ ਅਧਿਐਨ : ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਨਸੀਸੀ ਕੈਡੇਟ ਤੇ ਏਐਨਓ ਦੇ ਮੇਸ ਭੱਤੇ ਨੂੰ ਵਧਾਉਣ ਦੇ ਲਈ ਦਿੱਤੀ ਮੰਜੂਰੀ

ਹੁਣ ਸ਼ੂਗਰ ਫਰੀ ਪ੍ਰੋਡਕਟ ਵੀ ਬਣਾਏਗਾ ਵੀਟਾ

ਡਾਕਿਯੂਮੈਂਟਰੀ ਵਿਚ ਦੂਜਾ ਅਤੇ ਰੀਲ ਨਿਰਮਾਣ ਵਿਚ ਅਵੱਲ ਰਹੇ ਜੇ.ਸੀ. ਬੋਸ ਯੂਨੀਵਰਸਿਟੀ ਦੇ ਮੀਡੀਆ ਵਿਦਿਆਰਥੀ

ਹਰਿਆਣਾ ਦੇ ਹਰੇਕ ਪਿੰਡ ਵਿਚ ਇਕ ਸੋਲਰ ਪਾਵਰ ਹਾਊਸ ਬਨਾਉਣ ਦਾ ਸੁਝਾਅ, ਸੋਲਰ ਪਾਵਰ ਹਾਉਸ ਬਨਣ ਨਾਲ ਪਿੰਡ ਦੇ ਸਾਰੇ ਟਿਯੂਬਵੈਲ ਦੀ ਸਪਲਾਈ ਹੋਵੇਗੀ : ਅਨਿਲ ਵਿਜ