Wednesday, February 05, 2025

Haryana

ਮੁੱਖ ਮੰਤਰੀ ਨੇ ਮਹਾਕੁੰਭ ਲਈ ਮੀਡੀਆ ਪਰਸਨਸ ਦੀ ਬੱਸਾਂ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

February 05, 2025 01:28 PM
SehajTimes

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਮਹਾਕੁੰਭ ਪ੍ਰਯਾਗਰਾਜ ਦੇ ਲਈ ਮੀਡੀਆ ਪਰਸਨਸ ਦੀ 2 ਬੱਸਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਉਨ੍ਹਾਂ ਦੀ ਸੁਰੱਖਿਅਤ ਯਾਤਰਾ ਦੀ ਮਾਕਨਾ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਮੀਡੀਆ ਪਰਸਨਸ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਜਨਤਾ ਦੀ ਸਹੂਲਤ ਲਈ ਮਹਾਕੁੰਭ ਪ੍ਰਯਾਗਰਾਜ ਲਈ ਵਿਸ਼ੇਸ਼ ਬੱਸਾਂ ਚਲਾਈ ਜਾ ਰਹੀ ਹੈ।

ਊਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦੇ ਜਰਇਏ ਦੇਸ਼ ਦੇ ਮਹਤੱਵਪੂਰਣ ਤੀਰਥ ਸਥਾਨਾ ਦੇ ਦਰਸ਼ਨ ਕਰਾਏ ਜਾਂਦੇ ਹਨ। ਮਹਾਕੁੰਭ ਮੇਲੇ ਦੇ ਦਰਸ਼ਨ ਤੇ ਪਵਿੱਤ ਇਸ਼ਨਾਲ ਵਿਚ ਸ਼ਾਮਿਲ ਹੋਣ ਲਈ ਸੀਨੀਅਰ ਨਾਗਰਿਕਾਂ ਦੀ ਸਹੂਲਤ ਤਹਿਤ ਰਾਜ ਸਰਕਾਰ ਨੇ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦਾ ਵਿਸਤਾਰ ਕਰਦੇ ਹੋਏ ਮਹਾਕੁੰਭ ਨੂੰ ਇਸ ਯੋਜਨਾ ਵਿਚ ਸ਼ਾਮਿਲ ਕੀਤਾ ਹੈ। ਗਣਤੰਤਰ ਦਿਵਸ ਮੌਕੇ 'ਤੇ ਮਹਾਕੁੰਭ ਲਈ ਪਹਿਲੇ ਜੱਥੇ ਨੂੰ ਰਵਾਨਾ ਕੀਤਾ ਸੀ। ਇਸ ਯੋਜਨਾ ਤਹਿਤ ਪੂਰੇ ਸੂਬੇ ਤੋਂ ਹੁਣ ਤੱਕ ਵੱਡੀ ਗਿਣਤੀ ਵਿਚ ਯਾਤਰੀ ਅਯੋਧਿਆ ਸਮੇਤ ਹੋਰ ਤੀਰਥ ਸਥਾਨਾਂ ਦਾ ਦੌਰਾ ਕਰ ਚੁੱਕੇ ਹਨ।

ਵਰਨਣਯੋਗ ਹੈ ਕਿ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਤਹਿਤ ਸੂਬਾ ਸਰਕਾਰ ਵੱਲੋਂ 60 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਨੂੰ ਮੁਫਤ ਤੀਰਥ ਯਾਤਰਾ ਕਰਵਾਈ ਜਾਂਦੀ ਹੈ ਜਿਨ੍ਹਾਂ ਦੀ ਪਰਵਿਾਰਕ ਸਾਲਾਨਾ ਆਮਦਨ 1 ਲੱਖ 80 ਹਜਾਰ ਰੁਪਏ ਤੋਂ ਘੱਟ ਹੁੰਦੀ ਹੈ। ਸ਼ਰਧਾਂਲੂਆਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਸਰਲ ਪੋਰਟਲ 'ਤੇ ਰਜਿਸਟ੍ਰੇਸ਼ਣ ਕਰਵਾਉਣਾ ਜਰੂਰੀ ਹੈ। ਹਰਿਆਣਾ ਸਰਕਾਰ ਦਾ ਉਦੇਸ਼ ਹੈ ਕਿ ਗਰੀਬ ਪਰਿਵਾਰਾਂ ਨੂੰ ਵੀ ਦੇਵਸਥਾਨਾਂ ਦੇ ਦਰਸ਼ਨ ਦਾ ਲਾਭ ਮਿਲੇ, ਇਸ ਨਾਲ ਪਵਿੱਤ ਕਾਰਜ ਕੋਈ ਨਹੀਂ ਹੈ।

ਇਸ ਮੌਕੇ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਅਤੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਕੇ. ਮਕਰੰਦ ਪਾਂਡੂਰੰਗ ਅਤੇ ਮੀਡੀਆ ਸਕੱਤਰ ਪ੍ਰਵੀਣ ਅੱਤਰੇ ਵੀ ਮੌਜੂਦ ਸਨ।

Have something to say? Post your comment

 

More in Haryana

ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਨਣ ਦੇ ਬਾਅਦ ਸੂਬੇ ਨੇ ਸੁਨਹਿਰੇ ਵਿਕਾਸ ਦੇ ਮਾਮਲੇ ਵਿਚ ਲਗਾਈ ਉੱਚੀ ਛਾਲ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਤੋ ਕੁੰਭ ਮੇਲੇ ਲਈ ਬੱਸ ਸੇਵਾ ਸ਼ੁਰੂ ਹੋਵੇਗੀ : ਅਨਿਲ ਵਿਜ

ਆਈਐਮਏ ਦੀ ਹਰਿਆਣਾ ਇਕਾਈ ਦੀ ਹਰਿਆਣਾ ਸਰਕਾਰ ਦੇ ਨਾਲ ਹੋਈ ਮੀਟਿੰਗ, ਪ੍ਰਤੀਨਿਧੀਆਂ ਨੇ ਪ੍ਰਗਟਾਇਆ ਮੁੱਖ ਮੰਤਰੀ ਅਤੇ ਸਰਕਾਰ ਦਾ ਧੰਨਵਾਦ

ਬਜਟ ਵਿਚ ਹਰਿਆਣਾ ਦੇ ਰੇਲ ਇੰਫ੍ਰਾ ਨੂੰ ਮਜਬੂਤ ਬਨਾਉਣ ਲਈ ਕੇਂਦਰ ਤੋਂ ਮਿਲੇ 3416 ਕਰੋੜ ਰੁਪਏ

ਨਵੇਂ ਜਿਲ੍ਹੇ, ਤਹਿਸੀਲ, ਸਬ-ਤਹਿਸੀਲ ਦੇ ਮੁੜ ਗਠਨ ਦੇ ਸਬੰਧ ਵਿਚ 4 ਫਰਵਰੀ ਨੂੰ ਹੋਵੇਗੀ ਮੀਟਿੰਗ

ਹਰਿਆਣਾ ਸਰਕਾਰ ਨੇ ਦਿੱਲੀ, 2025 ਦੇ ਆਮ ਚੋਣ (ਚੋਣ ਦੇ ਦਿਨ) ਪੇਡ ਛੁੱਟੀ ਦਾ ਐਲਾਨ ਕੀਤਾ

ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਵਿਚ ਜੁਟੀ ਸਰਕਾਰ : ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼ਰੂਤੀ ਚੌਧਰੀ

ਦਿੱਲੀ ਦੇ ਲੋਕਾਂ ਵਿਚ ਮੋਦੀ ਜੀ ਨੂੰ ਲੈ ਕੇ ਉਤਸਾਹ, ਅੱਠ ਨੂੰ ਜਰੂਰ ਖਿਲੇਗਾ ਕਮਲ : ਨਾਇਬ ਸਿੰਘ ਸੈਣੀ

ਕੇਜਰੀਵਾਲ ਨੇ ਕੀਤਾ ਦਿੱਲੀ ਦੇ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਮਜਬੂਰ : ਨਾਇਬ ਸਿੰਘ ਸੈਣੀ

ਮੰਦਭਾਗੀ ਬਿਆਨ ਲਈ ਅਰਵਿੰਦ ਕੇਜਰੀਵਾਲ ਹਰਿਆਣਾ ਅਤੇ ਦਿੱਲੀ ਤੋਂ ਮੰਗਣ ਮਾਫ਼ੀ : ਮੁੱਖ ਮੰਤਰੀ ਨਾਇਬ ਸਿੰਘ ਸੈਣੀ