7 ਤੋਂ 23 ਫਰਵਰੀ ਤੱਕ ਸੂਰਜਕੁੰਡ ਮੇਲੇ ਦਾ ਹੋਵੇਗਾ ਪ੍ਰਬੰਧ, ਕੇਂਦਰੀ ਸੈਰ-ਸਪਾਟਾ ਅਤੇ ਸਭਿਆਚਾਰਕ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅੱਜ ਕਰਣਗੇ ਮੇਲੇ ਦੀ ਸ਼ੁਰੂਆਤ
ਭਾਰਤ ਦੇ ਹੈਂਡੀਕ੍ਰਾਫਟ, ਹੈਂਡਲੂਮਸ ਅਤੇ ਸਭਿਆਚਾਰਕ ਤਾਨੇ-ਬਾਨੇ ਨੂੰ ਖੁਸ਼ਹਾਲ ਕਰੇਗਾ ਸੂਰਜਕੁੰਡ ਹੈਂਡੀਕ੍ਰਾਫਟ ਮੇਲਾ - ਡਾ. ਅਰਵਿੰਦ ਸ਼ਰਮਾ
ਚੰਡੀਗੜ੍ਹ : ਰੰਗ, ਕਲਾ, ਕ੍ਰਾਫਟ, ਸਭਿਆਚਾਰਕ, ਸੰਗੀਤ ਅਤੇ ਸਭਿਆਚਾਰਕ ਧਰੋਹਰ ਦਾ ਅਨੋਖਾ ਸੰਗਮ 38ਵਾਂ ਕੌਮਾਂਤਰੀ ਹੈਂਡੀਕ੍ਰਾਫਟ ਮੇਲਾ ਸੂਰਕੁੰਡ ਸ਼ੁਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਮੇਲੇ ਦੇ ਉਦਘਾਟਨ ਮੌਕੇ 'ਤੇ ਮੁੱਖ ਮਹਿਮਾਨ ਕੇਂਦਰੀ ਸੈਰ-ਸਪਾਟਾ ਅਤੇ ਸਭਿਆਚਾਰਕ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਹੋਣਗੇ ਅਤੇ ਪ੍ਰੋਗ੍ਰਾਮ ਦੀ ਅਗਵਾਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕਰਣਗੇ।
ਹਰਿਆਣਾ ਦੇ ਸੈਰ-ਸਪਾਟਾ ਅਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਦਸਿਆ ਕਿ ਕੌਮਾਂਤਰੀ ਪੱਧਰ 'ਤੇ ਵੱਖ ਪਹਿਚਾਣ ਬਨਾਉਣ ਵਾਲੇ ਫਰੀਦਾਬਾਦ ਸੂਰਜਕੁੰਡ ਹੈਂਡੀਕ੍ਰਾਫਟ ਮੇਲੇ ਵਿਚ ਮੱਧ ਪ੍ਰਦੇਸ਼ ਅਤੇ ਉੜੀਸ ਥੀਮ ਸਟੇਟ ਵਜੋ ਭਾਗੀਦਾਰੀ ਕਰ ਰਹੇ ਹਨ। ਇਸ ਮੇਲੇ ਵਿਚ ਬਿੰਸਟੇਕਸ਼ਾਮਿਲ 7 ਦੇਸ਼ ਭਾਰਤ, ਬੰਗਲਾਦੇਸ਼, ਭੁਟਾਨ, ਮਯਾਂਮਾਰ, ਨੇਪਾਲ, ਥਾਈਲੈਂਡ ਅਤੇ ਸ੍ਰੀਲੰਕਾ ਭਾਗੀਦਾਰੀ ਕਰ ਰਹੇ ਹਨ। ਸੈਰ-ਸਪਾਟਾ ਮੰਤਰੀ ਨੇ ਦਸਿਆ ਕਿ ਸੂਰਜਕੁੰਡ ਮੇਲੇ ਵਿਚ ਵੱਡੀ ਗਿਣਤੀ ਵਿਚ ਵਿਦੇਸ਼ੀ ਦੇਸ਼ ਹਿੱਸਾ ਲਂੈਦੇ ਹਨ, ਇਸ ਵਾਰ ਵੀ ਇਸ ਮੇਲੇ ਵਿਚ 51 ਦੇਸ਼ ਹਿੱਸਾ ਲੈ ਰਹੇ ਹਨ। ਪਿਛਲੇ 10 ਸਾਲਾਂ ਵਿਚ ਇਸ ਮੇਲੇ ਦੀ ਛਝਾ ਅਤੇ ਖਿੱਚ ਦਾ ਕੇਂਦਰ ਵਧਿਆ ਹੈ।
ਸੈਰ-ਸਪਾਟਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕੌਮੀ ਏਕਤਾ, ਸਭਿਆਚਾਰ ਅਤੇ ਕਲਾ ਨੂੰ ਖੁਸ਼ਹਾਲ ਬਨਾਉਣ 'ਤੇ ਜੋਰ ਦਿੰਦੇ ਹਨ। ਸੂਰਜਕੁੰਡ ਕ੍ਰਾਫਟ ਮੇਲਾ ਭਾਰਤ ਦੀ ਵਿਵਿਧਤਾ ਨੂੰ ਦਰਸ਼ਾਉਣ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਪਨੇ ਨੂੰ ਸਾਕਾਰ ਕਰਨ ਦਾ ਸ਼ਾਨਦਾਰ ਉਦਾਹਰਣ ਹੈ।
ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਇਹ ਮੇਲਾ ਪੂਰੀ ਦੁਨੀਆ ਦੇ ਕੌਮਾਂਤਰੀ ਸ਼ਿਲਪਕਾਰਾਂ ਅਤੇ ਕਲਾਕਾਰਾਂ ਨੂੰ ਕਲਾ, ਕ੍ਰਾਫਟ ਅਤੇ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸੂਰਜਕੁੰਡ ਮੇਲਾ ਇਸ ਲਈ ਵੀ ਅਨੇਖਾ ਹੈ ਕਿਉਂਕਿ ਇਹ ਭਾਰਤ ਦੇ ਹੈਂਡੀਕ੍ਰਾਫਟ, ਹੈਂਡਲੂਮ ਅਤੇ ਸਭਿਆਚਾਰਕ ਤਾਨੇ-ਬਾਨੇ ਦੀ ਖੁਸ਼ਹਾਲੀ ਅਤੇ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਸੱਤ ਫਰਵਰੀ ਤੋਂ 23 ਫਰਵਰੀ ਤੱਕ ਪ੍ਰਬੰਧਿਤ ਹੋਣ ਵਾਲੇ ਹੈਂਡੀਕ੍ਰਾਫਟ ਮੇਲੇ ਵਿਚ ਰਿਵਾਇਤੀ ਲੋਕ ਨਾਚ, ਸ਼ਾਸਤਰੀ, ਨੀਮ-ਸ਼ਾਸਤਰੀ ਨਾਚ, ਸਭਿਆਚਾਰਕ ਪ੍ਰਦਰਸ਼ਨ, ਸੰਗੀਤ ਪ੍ਰੋਗਰਾਮ ਅਤੇ ਸਾਰੀ ਸੂਬਿਆਂ ਤੇ ਭਾਦੀਗਾਰੀ ਵਿਦੇਸ਼ੀ ਦੇਸ਼ਾਂ ਦੇ ਕਲਾਕਾਰ ਆਪਣੀ ਪੇਸ਼ਗੀ ਦੇਣਗੇ।
ਮੈਟਰੋ ਸਟੇਸ਼ਨਾਂ 'ਤੇ ਮਿਲੇਗੀ ਮੇਲੇ ਦੀ ਟਿਕਟ
ਡਾ. ਅਰਵਿੰਦ ਸ਼ਰਮਾ ਨੇ ਦਸਿਆ ਕਿ ਮੇਲੇ ਵਿਚ ਸੈਨਾਨੀਆਂ ਨੂੰ ਸਹੂਲਤ ਦੇਣ ਦੇ ਉਦੇਸ਼ ਨਾਲ ਹੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਨਾਲ ਐਮਓਯੂ ਕੀਤਾ ਹੈ, ਜਿਸ ਵਿਚ ਦਿੱਲੀ ਮੈਟਰੋ ਮੇਲੇ ਦੀ ਟਿਕਟ ਅਤੇ ਪਾਰਕਿੰਗ ਦਾ ਕੰਮ ਦੇਖੇਗੀ, ਜਿਸ ਵਿਚ ਚੁਨਿੰਦਾ ਦਿੱਲੀ ਮੈਟਰੋ ਸਟੇਸ਼ਨਾਂ 'ਤੇ ਮੇਲੇ ਦੀ ਟਿਕਟਾਂ ਦੀ ਵਿਕਰੀ ਕਰੇਗੀ ਅਤੇ ਮੇਲਾ ਗੇਟ 'ਤੇ ਵਿਸ਼ੇਸ਼ ਟਿਕਟ ਕਾਊਂਟਰ ਲਗਾਏਗੀ। ਆਮ ਦਿਨਾਂ ਲਈ ਟਿਕਟ 120 ਰੁਪਏ, ਵੀੇਕਂਡ ਲਈ 180 ਰੁਪਏ ਰੱਖੀ ਗਈ ਹੈ। ਬੱਚਿਆਂ ਲਈ ਟਿਕਟ ਵਿਚ ਛੋਟ ਦਾ ਪ੍ਰਾਵਧਾਨ ਕੀਤਾ ਗਿਆ ਹੈ। ਬਜੁਰਗ ਤੇ ਦਿਵਆਂਗਾਂ ਲਈ ਈ-ਰਿਕਸ਼ਾ ਦਾ ਪ੍ਰਬੰਧ ਮੇਲੇ ਵਿਚ ਕੀਤਾ ਗਿਆ।
ਕਈ ਮੈਟਰੋ ਸਟੇਸ਼ਨਾਂ ਤੋਂ ਸ਼ਟਲ ਬੱਸ ਸੇਵਾ ਸ਼ੁਰੂ
ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦਸਿਆ ਕਿ ਆਮਜਨਤਾ ਦੀ ਭਾਗੀਦਾਰੀ ਵਧਾਉਣ ਲਈ ਗੁਰੂਗ੍ਰਾਮ , ਵਲੱਭਗੜ੍ਹ, ਆਈਐਸਬੀਟੀ ਕਸ਼ਮੀਰੀ ਗੇਟ, ਕਨਾਟ ਪਲੇਸ ਤੇ ਤੁਗਲਕਾਬਾਦ ਮੈਟਰੋ ਸਟੇਸ਼ਨਾਂ ਤੋਂ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਮੇਲਾ ਵਿਚ 15 ਸੂਬਿਆਂ ਦੇ ਰਿਵਾਇਤੀ ਖਾਣ-ਪੀਣ ਦੇ ਸਟਾਲ ਰਹਿਣਗੇ, ਇਸ ਤੋਂ ਇਲਾਵਾ ਨਿਜੀ ਖੇਤਰ ਦੇ ਖਾਣ-ਪੀਣ ਨਾਲ ਜੁੜੇ ਬ੍ਰਾਂਡ ਵੀ ਆਪਣੀ ਸੇਵਾਵਾਂ ਦੇਣਗੇ।
4 ਸਟੇਜ 'ਤੇ ਦਿਖੇਗੀ ਸਭਿਆਚਾਰਕ ਪੇਸ਼ਗੀਆਂ
ਮੇਲੇ ਵਿਚ ਚਾਰ ਸਥਾਨਾਂ 'ਤੇੇ ਸਭਿਆਚਾਰਕ ਪੇਸ਼ਗੀਆਂ ਰੋਜਾਨਾ ਦੇਖਣ ਨੂੰ ਮਿਲਣਗੀਆਂ। ਚੌਪਾਲ-1 ਤੇ ਚੌਪਾਲ-2 ਮੰਚ ਪਹਿਲਾਂ ਤੋਂ ਹੀ ਲਗਦੇ ਹਨ, ਇਸ ਵਾਰ ਮਹਾਸਟੇਜ ਅਤੇ ਨਾਟਅਸ਼ਾਲਾ ਨਾਂਮ ਦੀ ਦੋ ਹੋਰ ਸਭਿਆਚਾਰਕ ਮੰਚ ਵੀ ਤਿਆਰ ਕੀਤੇ ਗਏ ਹਨ। ਮੇਲੇ ਵਿਚ ਇੱਕ ਹਜਾਰ ਤੋਂ ਵੱਧ ਕਲਾਕਾਰ ਆਪਣਾ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਣਗੇ। ਮੇਲਾ ਵਿਚ ਸਟਾਲ ਦੇ ਬਾਹਰ ਕਾਰੀਗਰ ਦਾ ਨਾਂਅ ਤੇ ਸਟਾਲ ਨੰਬਰ ਵਰਗੀ ਜਾਣਕਾਰੀ ਕਿਯੂਆਰ ਕੋਡ ਦੇ ਨਾਲ ਦਿੱਤੀ ਗਈ ਹੈ, ਜੋ ਮੇਲੇ ਦੇ ਡਿਜੀਟਲਕਰਣ ਨੂੰ ਦਰਸ਼ਾਉਂਦਾ ਹੈ। ਮੰਤਰੀ ਨੇ ਦਸਿਆ ਕਿ ਗ੍ਰਾਮੀਣ ਖੇਡਾਂ ਦੰਗਲ, ਕਬੱਡੀ ਅਤੇ ਖੋ-ਖੋ ਦਾ ਪ੍ਰਬੰਧ ਵੀ ਹੋਵੇਗਾ।