ਭਾਰਤੀ ਸਭਿਆਚਾਰ ਵਿਚ ਕੁੰਭ ਦਾ ਇੱਕ ਵਿਸ਼ੇਸ਼ ਮਹਤੱਵ : ਨਾਇਬ ਸਿੰਘ ਸੈਣੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੀ ਧਰਮ ਪਤਨੀ ਸ੍ਰੀਮਤੀ ਸੁਮਨ ਸੈਣੀ ਦੇ ਨਾਲ ਵੀਰਵਾਰ ਨੂੰ ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਵਿਚ ਅਰੈਲ ਪੱਕਾ ਘਾਟ 'ਤੇ ਪਵਿੱਤਰ ਤ੍ਰਿਵੇਣੀ ਸੰਗਮ ਵਿਚ ਆਸਥਾ ਦੀ ਡੁੱਬਕੀ ਲਗਾਈ। ਇਸ ਮੌਕੇ 'ਤੇ ਉਨ੍ਹਾਂ ਨੇ ਵਿਧਿਵਤ ਪੂ੧ਾ ਕੀਤੀ ਅਤੇ ਅਧਿਆਤਮ ਅਤੇ ਸਨਾਤਮ ਪਰੰਪਰਾਵਾਂ ਦੇ ਵਿਰਾਟ ਸਮਾਗਤ ਦਾ ਅਵਲੋਕਨ ਵੀ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਸਭਿਆਚਾਰ ਵਿਚ ਕੁੰਭ ਦਾ ਇੱਕ ਵਿਸ਼ੇਸ਼ ਮਹਤੱਵ ਸਥਾਨ ਮੰਨਿਆ ਗਿਆ ਹੈ। ਪ੍ਰਯਾਗਰਾਜ ਵਿਚ ਚੱਲ ਰਹੇ ਮਹਾਕੁੰਭ ਮੇਲੇ ਦੌਰਾਨ ਹਰ ਸਨਾਤਨੀ ਸੰਗਮ ਵਿਚ ਪਵਿੱਤਰ ਡੁੱਬਕੀ ਲਗਾਉਣਾ ਚਾਹੁੰਦਾ ਹੈ। ਸ਼ਾਸਤਰਾਂ ਅਨੁਸਾਰ ਕੁੰਭ ਵਿਚ ਡੁੱਬਕੀ ਲਗਾਉਣ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ, ਇਸ ਲਈ ਵੱਡੇ ਤੋਂ ਵੱਡੇ ਰਿਸ਼ੀ-ਮੁਨੀ ਅਤੇ ਸੰਤ-ਮਹਾਤਮਾ ਮਹਾਕੁੰਭ ਵਿਚ ਪਵਿੱਤਰ ਇਸ਼ਨਾਨ ਲਈ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣ ਲਈ ਆਉਂਦੇ ਹਨ।
ਉਨ੍ਹਾਂ ਨੇ ਤ੍ਰਿਵੇਣੀ ਸੰਗਮ ਦੀ ਵਿਸ਼ੇਸ਼ਤਾ ਨੂੰ ਬਿਆਂ ਕਰਦੇ ਹੋਏ ਕਿਹਾ ਕਿ ਮਾਂ ਗੰਗਾ, ਯਮੁਨਾ, ਸਰਸਵਤੀ ਦਾ ਸੰਗਮ ਹੈ, ਭਾਰਤ ਦੀ ਧਰਤੀ 'ਤੇ ਇਹ ਦ੍ਰਿਸ਼ ਵਧੀਆ ਹੈ। ਤੀਰਥਰਾਜ ਪ੍ਰਯਾਗ ਦਰਸ਼ਨ ਮਹਾਨ, ਦਿਵਅ ਅਤੇ ਵਿਲੱਖਣ ਹੈ ਮਹਾਕੁੰਭ ਦਾ ਇਸ਼ਨਾਲ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਬਜੁਰਗਾਂ ਨੂੰ ਵੀ ਮਹਾਕੁੰਭ ਵਿਚ ਪਵਿੱਤਰ ਇਸ਼ਨਾਲ ਦਾ ਮੌਕਾ ਪ੍ਰਦਾਨ ਕਰਨ ਲਈ ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦਾ ਵਿਸਤਾਰ ਕਰਦੇ ਹੋਏ ਮਹਾਕੁੰਭ ਨੁੰ ਵੀ ਇਸ ਵਿਚ ਸ਼ਾਮਿਲ ਕੀਤਾ ਹੈ। ਹਰ ਜਿਲ੍ਹੇ ਤੋਂ ਪ੍ਰਯਾਗਰਾਜ ਲਈ ਵਿਸ਼ੇਸ਼ ਬੱਸ ਚਲਾਈ ਜਾ ਰਹੀਆਂ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਪ੍ਰਯਾਗਰਾਜ ਦੇ ਮਹਾਕੁੰਭ ਮੇਲੇ ਵਿਚ ਸਥਾਪਿਤ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਦੇ ਆਸ਼ਰਮ ਅਤੇ ਕੈਲਾਸ਼ ਨੰਦ ਗਿਰੀ ਦੇ ਆਸ਼ਰਮ ਵਿਚ ਪਹੁੰਚ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ।
ਮੁੱਖ ਮੰਤਰੀ ਦੇ ਨਾਲ ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਬਡੌਲੀ ਤੇ ਹੋਰ ਮਾਣਯੋਗ ਮਹਿਮਾਨ ਮੌਜੂਦ ਸਨ।