ਥੀਮ ਸਟੇਟ ਉੜੀਸਾ ਦੇ ਪੈਵੇਲਿਅਨ ਦਾ ਕੀਤਾ ਦੌਰਾ, ਹਰਿਆਣਾ ਪੈਵੇਲਿਅਨ ਵਿਚ ਦੋਵਾਂ ਨੇ ਬਨਵਾਈ ਹਰਿਆਣਾ ਪੱਗੜੀਆਂ
ਚੰਡੀਗੜ੍ਹ : ਫਰੀਦਾਬਾਦ ਵਿਚ ਪ੍ਰਬੰਧਿਤ 38ਵੇਂ ਸੂਰਜਕੁੰਡ ਕ੍ਰਾਫਟ ਮੇਲੇ ਵਿਚ ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਵੀ ਮੌਜੂਦ ਰਹੇ। ਮੁੱਖ ਮਹਿਮਾਨ ਤੇ ਹੋਰ ਵਿਸ਼ੇਸ਼ ਮਹਿਮਾਨਾਂ ਨੇ ਮੇਲੇ ਵਿਚ ਵਿਧੀਵਤ ਰੂਪ ਨਾਲ ਰੀਬਨ ਕੱਟ ਕੇ ਉਦਘਾਟਨ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਇੱਕ-ਇੱਕ ਕਰ ਕੇ ਮੇਲੇ ਦੇ ਸਟਾਲ ਦਾ ਅਵਲੋਕਨ ਕੀਤਾ।
ਸਾਰੀ ਮਹਿਮਾਨਾਂ ਨੇ ਸੱਭ ਤੋਂ ਪਹਿਲਾਂ ਥੀਮ ਸਟੇਟ ਉੜੀਸਾ ਦੇ ਪੈਵੇਲਿਅਨ ਦਾ ਦੌਰਾ ਕੀਤਾ। ਇਸ ਦੌਰਾਨ ਇੱਥੇ ਪ੍ਰਦਰਸ਼ਿਤ ਕੀਤੇ ਗਏ ਪੂਰੀ ਦੇ ਭਗਵਾਨ ਜਗਨਨਾਥ ਰੱਥ ਦੇ ਸਵਰੂਪ ਦਰਸ਼ਨ ਦੇ ਕੀਤੇ। ਉਨ੍ਹਾਂ ਇੱਥੇ ਸ਼ੀਸ਼ ਨਵਾਇਆ ਅਤੇ ਹੱਥ ਜੋੜ ਕੇ ਦੇਸ਼ ਤੇ ਸੂਬੇ ਦੀ ਸੁੱਖ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਭਗਵਾਨ ਜਗਨਨਾਥ, ਬਲਰਾਮ ਅਤੇ ਸੁਭਦਰਾ ਦੀ ਮੂਰਤੀ ਦੇ ਅੱਗੇ ਨਮਨ ਕੀਤਾ। ਉਨ੍ਹਾਂ ਨੇ ਪੈਵੇਲਿਅਨ ਦੀ ਸ੧ਾਵਟ ਤੇ ਇੱਥੇ ਪ੍ਰਦਰਸ਼ਿਤ ਉੜੀਸਾ ਦੇ ਸਟਾਲ ਦਾ ਵੀ ਅਵਲੋਕਨ ਕੀਤਾ।
ਕੇਂਦਰੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਹਰਿਆਣਾ ਪੈਵੇਲਿਅਨ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਹਰਿਆਣਵੀਂ ਪੱਗੜੀ ਬੰਧਵਾਈ ਅਤੇ ਪੈਵੇਲਿਅਨ ਦੀ ਸਾਜ-ਸਜਾਵਟ ਦੀ ਵੀ ਸ਼ਲਾਘਾ ਕੀਤੀ। ਇਸ ਦੇ ਬਾਅਦ ਉਨ੍ਹਾਂ ਨੇ ਹਰਿਆਣਾ ਆਪਣਾ ਘਰ ਪੈਵੇਲਿਅਨ ਦਾ ਅਵਲੋਕਨ ਕੀਤਾ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਪੈਵੇਲਿਅਨ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਇੱਥੇ ਪ੍ਰਦਰਸ਼ਨੀਆਂ ਦਾ ਅਵਲੋਕਨ ਕੀਤਾ ਅਤੇ ਮੱਧ ਪ੍ਰਦੇਸ਼ ਵਿਚ ਕੁਨੋ ਨੈਸ਼ਨਲ ਪਾਰਕ ਵਿੱਚ ਲਿਆਈ ਗਏ ਚੀਚਿਆਂ ਦੀ ਝਾਂਕੀ ਦੀ ਸ਼ਲਾਘਾ ਕੀਤੀ।
ਕੇਂਦਰੀ ਮੰਤਰੀ ਨੇ ਸੂਰਜਕੁੰਡ ਮੇਲੇ ਨੂੰ ਦੇਖ ਕੇ ਇੱਥੇ ਦੇ ਇੰਤਜਾਮ ਅਤੇ ਵਿਵਸਥਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਸਰਕਾਰ ਨੈ ਬੇਹੱਦ ਸੁੰਦਰ ਵਿਵਸਥਾ ਕੀਤੀ ਹੈ। ਇਹ ਮੇਲਾ ਕਲਾ ਅਤੇ ਸਭਿਆਚਾਰ ਦਾ ਵਿਲੱਖਣ ਸੰਗਮ ਹੈ। ਇਸ ਤਰ੍ਹਾਂ ਦੇ ਪ੍ਰਬੰਧ ਆਉਣ ਵਾਲੀ ਨੌਜੁਆਨ ਪੀੜੀ ਨੂੰ ਸਾਡੇ ਸਭਿਆਚਾਰ ਨਾਲ ਰੁਬਰੂ ਹੋਣ ਦਾ ਮੌਕਾ ਦਿੰਦੇ ਹਨ।