ਸੁਨਾਮ : ਸ਼ਹੀਦ ਭਗਤ ਸਿੰਘ ਸਪੋਰਟਸ ਐਡ ਵੈਲਫੇਅਰ ਕਲੱਬ ਛਾਜਲਾ ਵੱਲੋਂ ਪਹਿਲਾ ਕਬੱਡੀ ਕੱਪ ਬੀਬੀ ਰਾਜਦੀਪ ਕੌਰ ਅਮਰੀਕਾ ਦੇ ਵਿਸ਼ੇਸ਼ ਸਹਿਯੋਗ ਸਦਕਾ ਕਰਵਾਇਆ ਗਿਆ ਜਿਸ ਦੌਰਾਨ ਕਬੱਡੀ ਓਪਨ, ਕਬੱਡੀ 65 ਕਿਲੋ ਅਤੇ ਕਬੱਡੀ 55 ਕਿਲੋ ਅਤੇ ਰੱਸਾਕਸ਼ੀ ਮੁਕਾਬਲੇ ਕਰਵਾਏ ਗਏ। ਇਸ ਕਬੱਡੀ ਕੱਪ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਜਗਮੇਲ ਸਿੰਘ ਛਾਜਲਾ, ਕਲੱਬ ਪ੍ਰਧਾਨ ਕੁਲਵਿੰਦਰ ਸਿੰਘ, ਮੀਤ ਪ੍ਰਧਾਨ ਹਰਜਿੰਦਰ ਸਿੰਘ, ਖਜਾਨਚੀ ਰਾਜਿੰਦਰ ਸਿੰਘ ਅਤੇ ਕਲੱਬ ਚੇਅਰਮੈਨ ਰਾਜੂ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਕਬੱਡੀ ਓਪਨ ਮੁਕਾਬਲੇ 'ਚ ਢੰਡੋਲੀ ਦੀ ਟੀਮ ਨੇ ਬੱਲਰਾਂ ਦੀ ਟੀਮ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ 65 ਕਿਲੋ ਚ ਚੀਮਾ ਨੇ ਪਹਿਲਾ, ਧਮਤਾਨ ਸਾਹਿਬ ਦੀ ਟੀਮ ਨੇ ਦੂਜਾ ਅਤੇ 55 ਕਿਲੋ ਚ ਹਰੀਕੇ ਨੇੇ ਪਹਿਲਾ ਅਤੇ ਰੂਪਾਵਾਲੀ ਨੇ ਦੂਜਾ ਸਥਾਨ ਹਾਸਲ ਕੀਤਾ। ਰੱਸਾਕਸੀ ਚ ਤੋਲਾਵਾਲ ਦੀ ਟੀਮ ਨੇ ਗੁੜਥੜੀ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਕਬੱਡੀ ਚ ਉਚੇਚੇ ਤੌਰ ਤੇ ਪੁੱਜੇ ਡੀ.ਆਈ.ਜੀ. ਪਟਿਆਲਾ ਰੇਜ ਮਨਦੀਪ ਸਿੰਘ ਸਿੱਧੂ, ਡੀ.ਐਸ.ਪੀ. ਦਿੜਬਾ ਪ੍ਰਿਥਵੀ ਸਿੰਘ ਚਹਿਲ ਅਤੇ ਗੁਰਮੀਤ ਸਿੰਘ ਐਸ.ਐਚ.ਓ. ਛਾਜਲੀ, ਗੁਰਜੀਤ ਸਿੰਘ ਚਹਿਲ ਪ੍ਰਧਾਨ ਪ੍ਰੈਸ ਕਲੱਬ ਧਰਮਗੜ੍ਹ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਕਬੱਡੀ ਕੱਪ ਦੀ ਕੁਮੈਂਟਰੀ ਉਘੇ ਕਬੱਡੀ ਕੁਮੈਂਟੇਟਰ ਧਰਮਾ ਹਰਿਆਊ ਨੇ ਕੀਤੀ। ਇਸ ਮੌਕੇ ਮਾਸਟਰ ਰਣਜੀਤ ਸਿੰਘ ਛਾਜਲਾ, ਛੱਜੂ ਸਿੰਘ ਅਮਰੀਕਾ, ਸਰਬਜੀਤ ਸਿੰਘ ਅਮਰੀਕਾ, ਕਲੱਬ ਸਰਪ੍ਰਸਤ ਗੁਰਪਿਆਰ ਸਿੰਘ, ਮੁੱਖ ਸਲਾਹਕਾਰ ਬਲਵਿੰਦਰ ਸਿੰਘ, ਸਲਾਹਕਾਰ ਪਲਵਿੰਦਰ ਸਿੰਘ, ਪ੍ਰੈਸ ਸਕੱਤਰ ਸੋਨੀ ਸਰਪੰਚ, ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਜਗਪਾਲ ਸਿੰਘ, ਗੁਰਵਿੰਦਰ ਸਿੰਘ, ਮੇਜਰ ਸਿੰਘ ਅਤੇ ਜਗਤਾਰ ਸਿੰਘ ਨੰਬਰਦਾਰ ਆਦਿ ਮੌਜੂਦ ਸਨ।