ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ ਸਮੇਤ ਵੱਖ-ਵੱਖ ਸੂਬਿਆਂ ਦੇ ਵਿਧਾਨਸਭਾ ਸਪੀਕਰ ਵੀ ਕਰਣਗੇ ਸ਼ਿਰਕਤ
ਚੰਡੀਗੜ੍ਹ : ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਦੇ ਅਣਥੱਕ ਯਤਨ ਨਾਲ ਹਰਿਆਣਾ ਵਿਧਾਨਸਭਾ ਵੱਲੋਂ ਵਿਧਾਨਸਭਾ ਦੇ ਮੈਂਬਰਾਂ ਲਈ ਪ੍ਰਬੰਧਿਤ ਦੋ ਦਿਨਾਂ ਦੇ ਓਰਿਅਨਟੇਸ਼ਨ ਪ੍ਰੋਗਰਾਮ ਦੀ ਅੱਜ (14 ਫਰਵਰੀ, 2025) ਤੋਂ ਸ਼ੁਰੂਆਤ ਹੋਵੇਗੀ। ਪ੍ਰੋਗਰਾਮ ਦਾ ਉਦਘਾਟਨ ਲੋਕਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਵੱਲੋਂ ਕੀਤੀ ਜਾਵੇਗੀ। ਰਾਜਸਭਾ ਦੇ ਡਿਪਟੀ ਚੇਅਰਮੈਨ ਸ੍ਰੀ ਹਰਿਵੰਸ਼ 15 ਫਰਵਰੀ, 2025 ਨੁੰ ਇਸ ਪ੍ਰੋਗਰਾਮ ਦਾ ਸਮਾਪਨ ਕਰਣਗੇ।
ਲੋਕਸਭਾ ਦੇ ਮਸੰਦੀ ਲੋਕਤੰਤਰ ਖੋਜ ਅਤੇ ਸਿਖਲਾਈ ਸੰਸਥਾਨ (ਪ੍ਰਾਇਡ) ਦੇ ਸਹਿਯੋਗ ਨਾਲ ਹਰਿਆਣਾ ਵਿਧਾਨਸਭਾ ਵੱਲੋਂ 14 ਅਤੇ 15 ਫਰਵਰੀ, 2025 ਨੂੰ ਪਪ੍ਰਬੰਧਿਤ ਇਸ ਦੋ ਦਿਨਾਂ ਓਰਿਅਨਟੇਸ਼ਨ ਪ੍ਰੋਗਰਾਮ ਵਿਚ ਹਰਿਆਣਾ ਦੇ ਸਾਰੇ ਕੈਬੀਨੇਟ ਮੰਤਰੀ, ਰਾਜ ਮੰਤਰੀ ਤੇ ਸਾਂਸਦ ਵੀ ਮੌਜੂਦ ਰਹਿਣਗੇ। ਇਸ ਤੋਂ ਇਲਾਵਾ, ਕਈ ਹੋਰ ਮਾਣਯੋਗ ਵਿਅਕਤੀ ਪ੍ਰੋਗਰਾਮ ਦੀ ਸ਼ੋਭਾ ਵਧਾਉਣਗੇ।
ਪ੍ਰੋਗਰਾਮ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਕੇਂਦਰੀ ਆਵਾਸਨ ਅਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰੀ ਸ੍ਰੀ ਮਨੋਹਰ ਲਾਲ, ਸਾਬਕਾ ਮੁੱਖ ਮੰਤਰੀ ਸ੍ਰੀ ਭੁਪੇਂਦਰ ਸਿੰਘ ਹੁਡਾ, ਪੰਜਾਬ ਵਿਧਾਨਸਭਾ ਦੇ ਸਪੀਕਰ ਸਰਦਾਰ ਕੁਲਵੰਤ ਸਿੰਘ ਸੰਧਵਾਂ, ਹਰਿਆਣਾ ਵਿਧਾਨਸਭਾ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ, ਉੱਤਰ ਪ੍ਰਦੇਸ਼ ਵਿਧਾਨਸਭਾ ਦੇ ਸਪੀਕਰ ਸ੍ਰੀ ਸਤੀਸ਼ ਮਹਾਨਾ, ਹਿਮਾਚਲ ਪ੍ਰਦੇਸ਼ ਵਿਧਾਨਸਭਾ ਦੇ ਸਪੀਕਰ ਸ੍ਰੀ ਕੁਲਦੀਪ ਸਿੰਘ ਪਟਾਨਿਆ ਅਤੇ ਗੁਜਰਾਤ ਵਿਧਾਨਸਭਾ ਦੇ ਸਪੀਕਰ ਸ੍ਰੀ ਸ਼ੰਕਰਭਾਈ ਚੌਧਰੀ ਵਿਸ਼ੇਸ਼ ਰੂਪ ਨਾਲ ਸ਼ਿਰਕਤ ਕਰਣਗੇ।
ਇਸ ਤੋਂ ਇਲਾਵਾ, ਲੋਕ ਸਭਾ ਮੈਂਬਰ ਤੇ ਵਕਫ (ਸੋਧ) ਬਿੱਲ, 2024 ਸਬੰਧੀ ਸੰਯੁਕਤ ਕਮੇਟੀ ਦੇ ਚੇਅਰਮੈਨ ਸ੍ਰੀ ਜਗਦੰਬਿਕਾ ਪਾਲ, ਲੋਕ ਸਭਾ ਮੈਂਬਰ ਤੇ ਏਸਟੀਮੇਟ ਕਮੇਟੀ ਦੇ ਚੇਅਰਮੈਨ ਡਾ. ਸੰਜੈ ਜਾਇਸਵਾਲ, ਲੋਕ ਸਭਾ ਦੇ ਸਾਬਕਾ ਮੈਂਬਰ ਡਾ. ਸਤਅਪਾਲ ਸਿੰਘ, ਲੋਕਸਭਾ ਮਹਾਸਕੱਤਰ ਸ੍ਰੀ ਉਤਪਲ ਕੁਮਾਰ ਸਿੰਘ ਅਤੇ ਸ੍ਰੀ ਪ੍ਰਦੀਪ ਕੁਮਾਰ ਡੁਬੇ, ਪ੍ਰਮੁੱਖ ਸਕੱਤਰ, ਉੱਤਰ ਪ੍ਰਦੇਸ਼ ਵਿਧਾਨ ਸਭਾ ਵੀ ਪ੍ਰੋਗਰਾਮ ਵਿਚ ਸ਼ਾਮਿਲ ਹੋਣਗੇ।