ਚੰਡੀਗੜ੍ਹ : ਉਤਰਾਖੰਡ ਦੇ ਦੇਹਰਾਦੂਨ ਵਿੱਚ ਚੱਲ ਰਹੇ 38ਵੇਂ ਰਾਸ਼ਟਰੀ ਖੇਡਾਂ ਵਿਚ ਹਰਿਆਣਾ ਦੇ ਖਿਡਾਰੀਆਂ ਨੇ ਜਿਮਨਾਸਟਿਕ ਮੁਕਾਬਲੇ ਵਿਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ 7 ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਇੰਨ੍ਹਾਂ ਵਿਚ 2 ਸਿਲਵਰ, 5 ਬ੍ਰਾਂਜ ਮੈਡਲ ਸ਼ਾਮਿਲ ਹਨ। ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਹਰਿਆਣਾ ਦੀ ਬਿਹਤਰੀਨ ਖੇਡ ਨੀਤੀ ਦਾ ਖਿਡਾਰੀਆਂ ਨੂੰ ਖੂਬ ਲਾਭ ਮਿਲ ਰਿਹਾ ਹੈ। ਸਾਡੇ ਖਿਡਾਰੀ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ਿਅਨ, ਕਾਮਨਵੈਲਥ ਤੇ ਕੌਮੀ ਖੇਡਾਂ ਵਿਚ ਮੈਡਲ ਜਿੱਤ ਕੇ ਦੇਸ਼ ਤੇ ਸੂਬੇ ਦਾ ਨਾਂਅ ਰੋਸ਼ਨ ਕਰ ਰਹੇ ਸਨ। ਹਰਿਆਣਾ ਖੇਡਾਂ ਦਾ ਹੱਬ ਬਣ ਚੁੱਕਾ ਹੈ। ਹਰਿਆਣਾਂ ਦੀ ਖੇਡ ਨੀਤੀ ਦਾ ਦੇਸ਼ ਦੇ ਦੂਜੇ ਸੂਬੇ ਵੀ ਅਨੁਸਰਣ ਕਰ ਰਹੇ ਹਨ ਅਤੇ ਖੇਡਾਂ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ।
ਰਾਸ਼ਟਰੀ ਖੇਡਾਂ ਵਿਚ ਹਰਿਆਣਾ ਦੇ ਜਿਮਨਾਸਟਕਾਂ ਦੇ ਵਧੀਆ ਪ੍ਰਦਰਸ਼ਨ ਦੀ ਖੇਡ ਮੰਤਰੀ ਨੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਉਪਲਬਧੀ ਨਾ ਸਿਰਫ ਖਿਡਾਰੀਆਂ ਦੀ ਮਿਹਨਤ ਦਾ ਨਤੀਜਾ ਹੈ, ਸਗੋ ਰਾਜ ਸਰਕਾਰ ਵੱਲੋਂ ਖੇਡਾਂ ਨੂੰ ਦਿੱਤੇ ਜਾ ਰਹੇ ਪ੍ਰੋਤਸਾਹਨ ਦਾ ਵੀ ਨਤੀਜਾ ਹੈ।
ਖੇਡ ਮੰਤਰੀ ਨੇ ਕਿਹਾ ਕਿ ਸਾਡੇ ਜਿਮਨਾਸਟਿਕਸ ਇਸੀ ਤਰ੍ਹਾ ਨਾਲ ਸੂਬੇ ਦਾ ਮਾਨ ਵਧਾਉਂਦੇ ਰਹਿਣ ਅਤੇ ਹਰਿਆਣਾ ਸਰਕਾਰ ਉਨ੍ਹਾਂ ਦੇ ਲਈ ਸਰਵੋਤਮ ਸਹੂਲਤਾਂ ਅਤੇ ਸਿਖਲਾਈ ਦੇਣ ਲਈ ਪ੍ਰਤੀਬੱਧ ਹਨ, ਤਾਂ ਜੋ ਉਹ ਭਵਿੱਖ ਵਿਚ ਵੀ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਸੂਬੇ ਦਾ ਮਾਣ ਵਧਾਉਂਦੇ ਰਹੇ। ਹਰਿਆਣਾ ਸਰਕਾਰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਖਿਡਾਰੀਆਂ ਨੂੰ ਹਰਸੰਭਵ ਸਹਾਇਤਾ ਦੇਣ ਲਈ ਲਗਾਤਾਰ ਯਤਨਸ਼ੀਲ ਹੈ, ਤਾਂ ਜੋ ਹਰਿਆਣਾ ਦੇਸ਼ ਦੇ ਖਡੇ ਨਕਸ਼ੇ 'ਤੇ ਆਪਣੀ ਮੋਹਰੀ ਭੁਮਿਕਾ ਬਣਾਏ ਰੱਖੇ।
ਇਹ ਹਨ ਮੈਡਲ ਜੇਤੂ ਖਿਡਾਰੀ
ਹਰਿਆਣਾ ਦੇ ਯੋਗੇਸ਼ਵਰ ਸਿੰਘ, ਸਾਗਰ, ਜਤਿੰਦਰ, ਸਾਰਾਂਸ਼ ਦੇਵ ਅਤੇ ਸਾਹਿਲ ਯਾਦਵ ਦੀ ਟੀਮ ਨੇ ਆਰਟੀਸਟਿਕ ਜਿਮਨਾਸਟਿਕ (ਟੀਮ ਇਵੇਂਟ) ਵਿਚ ਬ੍ਰਾਂਜ ਮੈਡਲ ਜਿਤਿਆ। ਇਸੀ ਤਰ੍ਹਾਂ ਲਾਇਫ ਅਦਲਖਾ, ਧੂਵੀ ਚੌਧਰੀ, ਜਾਨਹਵੀ, ਵਰਸ਼ਾ ਦੀ ਟੀਮ ਨੇ ਰਿਦਮਿਕ ਜਿਮਨਾਸਟਿਕ ਵਿਚ ਬ੍ਰਾਂਜ ਮੈਡਲ ਜਿਤਿਆ। ਨਿਜੀ ਮੁਕਾਬਲੇ ਵਿਚ ਯੋਗੇਸ਼ਵਰ ਸਿੰਘ ਆਲ-ਅਰਾਊਂਡ ਦੂਜਾ ਵਧੀਆ ਜਿਮਨਾਸਟ ਦੇ ਖਿਤਾਬ ਦੇ ਨਾਲ ਸਿਲਵਰ ਮੈਡਲ ਜਿਤਿਆ। ਉਨ੍ਹਾਂ ਨੇ ਫਲੋਰ ਐਕਸਰਸਾਇਜ ਵਿਚ ਸਿਲਵਰ ਅਤੇ ਸਾਇਡ ਹਾਰਸ ਵਿਚ ਬ੍ਰਾਂਜ ਮੈਡਲ ਜਿਤਿਆ। ਇਸੀ ਤਰ੍ਹਾ ਨਾਲ ਲਾਇਫ ਅਦਲਖਾ ਹਿੂਪ ਇਵੇਂਟ ਵਿਚ ਬ੍ਰਾਂਜ ਮੈਡਲ ਜਿਤਿਆ।