Saturday, February 22, 2025
BREAKING NEWS

Malwa

ਫੂਡ ਪ੍ਰੋਸੈਸਿੰਗ ਵਿੱਚ ਸਾਂਝਾ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਮਿਲਦੀ ਹੈ 03 ਕਰੋੜ ਦੀ ਕੈਪੀਟਲ ਸਬਸਿਡੀ : ਤੁਲੀ

February 22, 2025 01:21 PM
SehajTimes
ਖਮਾਣੋ : ਫੂਡ ਪ੍ਰੋਸੈਸਿੰਗ ਵਿਭਾਗ, ਪੰਜਾਬ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਜਿਲ੍ਹਾ ਉਦਯੋਗ ਕੇਂਦਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਬੀ.ਡੀ.ਪੀ.ਓ ਦਫਤਰ ਖਮਾਣੋ ਵਿਖੇ ਅਗਾਂਹਵਧੂ ਕਿਸਾਨਾਂ, ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਦੇ ਉਦਮੀ ਅਤੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਪੀ. ਐਮ.ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ ਸਕੀਮ ਸਬੰਧੀ ਜਾਣਕਾਰੀ ਦੇਣ ਹਿੱਤ ਕੈਂਪ ਲਗਾਇਆ ਗਿਆ। ਇਸ ਵਿੱਚ 75 ਤੋਂ ਜਿਆਦਾ ਇਛੁੱਕ ਉਦਮੀਆਂ ਅਤੇ ਅਧਿਕਾਰੀਆਂ ਨੇ ਭਾਗ ਲਿਆ। 
 
ਕੈਂਪ ਵਿੱਚ ਸਕੀਮ ਦੇ ਸਟੇਟ ਲੀਡ ਪ੍ਰੋਜੈਕਟ ਮੈਨੇਜ਼ਰ ਸ਼੍ਰੀ ਰਜ਼ਨੀਵ ਤੁਲੀ ਨੇ ਸਕੀਮ ਦੀ ਵਿਸ਼ੇਸ਼ਤਾ ਅਤੇ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਦੀ ਲੋੜ ਨੂੰ ਦੱਸਦੇ ਹੋਏ ਜੋਰ ਦਿੱਤਾ ਕਿ ਇਹ ਸਕੀਮ ਕਿਸਾਨਾਂ ਦੀਆਂ ਜਿਨਸਾਂ ਤੋਂ ਆਮਦਨ ਨੂੰ ਵਧਾਉਣ ਲਈ ਬੜੀ ਲਾਹੇਬੰਦ ਹੈ। ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਫੂਡ ਪ੍ਰੋਸੈਸਿੰਗ ਦਾ ਛੋਟਾ ਯੂਨਿਟ ਲਗਾਉਣ ਜਾਂ ਮੌਜੂਦਾ ਯੂਨਿਟ ਨੂੰ ਅਪਗ੍ਰੇਡ ਕਰਨ ਲਈ ਯੂਨਿਟ ਦੀ ਲਾਗਤ ਦਾ 35 ਫੀਸਦੀ ਹਿੱਸਾ ਕ੍ਰੈਡਿਟ ਲਿੰਕਡ ਕੈਪੀਟਲ ਸਬਸਿਡੀ ਵੱਜੋਂ ਵੱਧ ਤੋਂ ਵੱਧ 10 ਲੱਖ ਰੁਪਏ ਵਿਅਕਤੀਗਤ ਇਕਾਈਆਂ ਨੂੰ ਜਾਂ ਵੱਧ ਤੋਂ ਵੱਧ 3 ਕਰੋੜ ਰੁਪਏ ਸਾਂਝਾ ਬੁਨਿਆਦਿ ਢਾਂਚਾ ਸਥਾਪਿਤ ਕਰਨ ਲਈ ਗਰੁੱਪ ਜਾਂ ਸਮੂਹਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ੍ 4 ਸਾਲਾਂ ਵਿੱਚ 2570 ਇਕਾਈਆਂ 220 ਕਰੋੜ ਦੀ ਸਬਸਿਡੀ ਦੀ ਮੰਨਜੂਰੀ ਦਿੱਤੀ ਜਾ ਚੁੱਕੀ ਹੈ ਜਿਸ ਵਿੱਚੋਂ 130 ਕਰੋੜ ਰੁਪਏ ਦੀ ਸਬਸਿਡੀ ਉਦਮੀਆਂ ਨੂੰ ਅਦਾ ਕੀਤੀ ਜਾ ਚੁੱਕੀ ਹੈ। ਇਹਨਾਂ ਇਕਾਈਆਂ ਵੱਲੋਂ ਲਗਭਗ 1000 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਕੀਤਾ ਜਾ ਰਿਹਾ ਹੈ।ਸਕੀਮ ਨੂੰ ਬੜਾਵਾ ਦੇਣ ਲਈ ਜਿਲ੍ਹਾ ਬਲਾਕ ਪੱਧਰ ਤੇ ਜਾਗਰੂਕਤਾ ਕੈਂਪ ਅਤੇ ਪ੍ਰਦਰਸ਼ਨੀਆਂ ਲਗਾ ਕੇ ਉਦਮੀਆਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
 
ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਜਿਲ੍ਹਾ ਪੱਧਰ ਤੇ 3 ਤੋਂ 4 ਸਰੋਤ ਵਿਅਕਤੀ ਤੈਨਾਤ ਕੀਤੇ ਗਏ ਹਨ ਜੋ ਕਿ ਉਦਮੀਆਂ ਨੂੰ ਲੋੜ ਮੁਤਾਬਿਕ ਅਰਜੀ ਫਾਰਮ ਭਰਨ ਦੀ ਅਤੇ ਬੈਂਕ ਨਾਲ ਰਾਬਤਾ ਰੱਖਣ ਲਈ ਮੱਦਦ ਬਿਨਾ ਕਿਸੇ ਖਰਚੇ ਤੇ ਦਿੱਤੀ ਜਾਂਦੀ ਹੈ। ਉਦਮੀਆਂ ਵੱਲੋਂ ਬਣਾਏ ਜਾ ਰਹੇ ਫੂਡ ਪੋਡਕਟਸ ਦੇ ਮੰਡੀਕਰਣ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਜੇਕਰ ਕੁੱਝ ਉਦਮੀ ਮਿਲਕੇ ਇੱਕ ਤਰ੍ਹਾਂ ਦਾ ਫੂਡ ਪ੍ਰੋਡਕਟ ਤਿਆਰ ਕਰਦੇ ਹਨ ਤਾਂ ਇਸ ਸੁਵਿਧਾ ਦੇ ਮੁਤਾਬਿਕ ਉਹਨਾਂ ਦੀ ਪੈਕਜਿੰਗ ਲਾਗਤ ਦੇ ਨਾਲ ਕੁਆਲਟੀ, ਵੇਅਰਹਾਊਸ ਆਦਿ ਦੇ ਖਰਚੇ ਦਾ 50 ਫੀਸਦੀ ਸਬਸਿਡੀ ਵੱਜੋਂ ਦਿੱਤਾ ਜਾਂਦਾ ਹੈ।
 
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸਾਂਝਾਂ ਫੂਡ ਪ੍ਰੋਸੈਸਿੰਗ ਬੁਨਿਆਦਿ ਢਾਂਚਾ ਸਥਾਪਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਫਲਾਂ, ਮਸਾਲੇ, ਤੇਲ ਦੇ ਬੀਜ਼ ਅਦਿ ਨੰ ਪ੍ਰੋਸੈੱਸ ਕਰਨ ਦੀਆਂ ਆਧੁਨਿਕ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਇਹ ਸੁਵਿਧਾ 3-4 ਮਹੀਨੇ ਵਿੱਚ ਚਾਲੂ ਹੋ ਜਾਵੇਗੀ, ਜਿਸਨੂੰ ਅਗਾਂਹਵਧੂ ਕਿਸਾਨ ਅਤੇ ਉਦਮੀ ਆਪਣੀ ਜਰੂਰਤ ਮੁਤਾਬਿਕ ਕਿਰਾਏ ਦੇ ਲੈ ਕੇ ਆਪਣੀਆਂ ਜਿਨਸ ਨੂੰ ਪ੍ਰੋਸੈੱਸ ਕਰ ਸਕਣਗੇ।
 
ਕੈਂਪ ਦੌਰਾਨ ਇਹ ਸਪੱਸ਼ਟ ਕੀਤਾ ਗਿਆ ਕਿ ਸਵੈ-ਸਹਾਇਤਾ ਸਮੂਹ ਦੇ ਮੈਂਬਰ ਜੋ ਕਿ ਸੀਡ ਕੈਪੀਟਲ ਦਾ ਲਾਭ ਵੀ ਪ੍ਰਾਪਤ ਕਰ ਚੁੱਕੇ ਹਨ ਵੀ ਕ੍ਰੇਡਿਟ ਲਿੰਕਡ ਕੈਪੀਟਲ ਸਬਸਿਡੀ ਦਾ ਲਾਭ ਲੈ ਸਕਦੇ ਹਨ। ਕੈਂਪ ਖਤਮ ਹੋਣ ਉਪਰੰਤ, 8 ਕਿਸਾਨਾਂ ਛੋਟੇ ਉਦਮੀਆਂ ਵੱਲੋਂ ਗੁੜ, ਦੁੱਧ ਦੇ ਉਤਪਾਦ ਆਦਿ ਲਈ ਆਨ ਲਾਈਨ ਅਰਜ਼ੀ ਫਾਰਮ ਭਰਨ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਨੂੰ ਦੌਰਾ ਕਰਨ ਵਾਲੀ ਟੀਮ ਨਾਲ ਸੰਪਰਕ ਕੀਤਾ। ਜਿਲ੍ਹਾ ਉਦਯੋਗ ਕੇਂਦਰ ਤੋਂ ਗਗਨਦੀਪ ਸਿੰਘ ਨੇ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।

Have something to say? Post your comment

 

More in Malwa

ਗੁਰਦੁਆਰਾ ਈਸ਼ਰਸਰ ਸਾਹਿਬ ਸੰਪ੍ਰਦਾਇ ਰਾੜਾ ਪੁਲ ਕਲਿਆਣ ਵਿਖੇ ਸਲਾਨਾ ਧਾਰਮਿਕ ਦੀਵਾਨ 24 ਤੋਂ 28 ਫਰਵਰੀ ਤੱਕ : ਬਾਬਾ ਵਿਸਾਖਾ ਸਿੰਘ ਜੀ

ਲਗਭਗ 2.5 ਲੱਖ ਮੈਂਬਰਾਂ ਦੇ ਨਾਲ, ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਜ਼ਿਲ੍ਹੇ ਵਿੱਚ ਸਫਲਤਾਪੂਰਵਕ ਤਰੀਕੇ ਨਾਲ ਮੈਂਬਰਸ਼ਿਪ ਮੁਹਿੰਮ ਨੂੰ ਨੇਪਰੇ ਚਾੜ੍ਹਿਆ : ਰਾਜੂ ਖੰਨਾ, ਝਿੰਜਰ  ਰਾਠੀ

ਪੰਥ ਦੇ ਵਡੇਰੇ ਹਿੱਤਾਂ ਲਈ ਐਡਵੋਕੇਟ ਧਾਮੀ ਆਪਣਾ ਅਸਤੀਫਾ ਵਾਪਸ ਲੈਣ : ਪ੍ਰੋ. ਬਡੂੰਗਰ

ਅਮਨ ਅਰੋੜਾ ਨੇ ਕਾਂਸਲ ਪਰਿਵਾਰ ਨਾਲ ਦੁੱਖ ਜਤਾਇਆ 

ਸੁਨਾਮ ਵਿਖੇ ਕਲੱਬ ਨੇ ਲੋੜਵੰਦ ਧੀਆਂ ਦੇ ਕਰਵਾਏ ਵਿਆਹ  

ਵਿਗਿਆਨ ਮੁਕਾਬਲੇ 'ਚ ਧਰੁਵ ਬਿੰਦਲ ਰਿਹਾ ਅੱਵਲ 

ਸੁਨਾਮ ਵਿਖੇ ਵਿਸ਼ਵ ਮਾਂ ਬੋਲੀ ਦਿਹਾੜੇ ਮੌਕੇ ਸਮਾਗਮ ਆਯੋਜਿਤ 

ਬ੍ਰਾਹਮਣ ਸਭਾ ਵੱਲੋਂ ਭੀਮ ਸ਼ਰਮਾ ਸਨਮਾਨਿਤ 

ਮਾਨ ਸਰਕਾਰ ਵਿਧਾਨ ਸਭਾ ਵਿੱਚ ਰੱਦ ਕਰੇ ਨਵਾਂ ਖੇਤੀ ਖਰੜਾ : ਕਾਲਾਝਾੜ 

ਸਾਈਬਰ ਠੱਗੀ ਦੇ 27 ਮਾਮਲਿਆਂ ਵਿੱਚ 50 ਲੱਖ ਰੁਪਏ ਕਰਵਾਏ ਵਾਪਸ : ਜ਼ਿਲ੍ਹਾ ਪੁਲਿਸ ਮੁਖੀ