ਸੜਕ ਨੈਟਵਰਕ ਅਤੇ ਕਨੈਕਟੀਵਿਟੀ ਵਿਚ ਸੁਧਾਰ ਹੋਣ ਨਾਲ ਜਨਤਾ ਨੂੰ ਮਿਲੇਗਾ ਲਾਭ
ਚੰਡੀਗੜ੍ਹ : ਹਰਿਆਣਾ ਦੇ 4 ਿਿਜਲ੍ਹਆਂ ਭਿਵਾਨੀ, ਫਤਿਹਾਬਾਦ, ਕਰਨਾਲ ਅਤੇ ਯਮੁਨਾਨਗਰ ਵਿਚ ਲਗਭਗ 54.22 ਕਰੋੜ ਰੁਪਏ ਦੀ ਲਾਗਤ ਨਾਲ 886 ਕਿਲੋਮੀਟਰ ਲੰਬਾਈ ਦੀ 373 ਸੜਕਾਂ ਦਾ ਨਵੀਨੀਕਰਣ ਕੀਤਾ ਜਾਵੇਗਾ। ਇਸ ਦੇ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਸੜਕ ਨੈਟਵਰਕ ਅਤੇ ਕਨੈਕਟੀਵਿਟੀ ਵਿਚ ਸੁਧਾਰ ਹੋਣ ਨਾਲ ਜਨਤਾ ਨੂੰ ਬਹੁਤ ਲਾਭ ਮਿਲੇਗਾ ਤੇ ਆਵਾਜਾਈ ਵਿਚ ਸਹੂਲਤ ਮਿਲੇਗੀ।
ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ ਨੇ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਭਿਵਾਨੀ ਵਿਚ 11 ਸੜਕਾਂ ਦੀ ਸਪੈਸ਼ਲ ਰਿਪੇਅਰ ਕੀਤੀ ਜਾਵੇਗੀ, ਜਿਨ੍ਹਾਂ ਦੀ ਕੁੱਲ ਲੰਬਾਈ 47.7 ਕਿਲੋਮੀਟਰ ਹੈ। ਨਾਲ ਹੀ, 18.6 ਕਿਲੋਮੀਟਰ ਲੰਬਾਈ ਦੀ 4 ਸੜਕਾਂ ਦਾ ਮਜਬੂਤੀਕਰਣ ਕੀਤਾ ਜਾਵੇਗਾ। ਇੰਨ੍ਹਾਂ 'ਤੇ ਕ੍ਰਮਵਾਰ 8.17 ਕਰੋੜ ਰੁਪਏ ਅਤੇ 3.95 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਭਿਵਾਨੀ ਵਿਚ ਸਾਲਾਨਾ ਰਿਪੇਅਰ ਸ਼੍ਰੇਣੀ ਤਹਿਤ 265 ਕਿਲੋਮੀਟਰ ਲੰਬਾਈ ਦੀ 94 ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿਸ 'ਤੇ 2.19 ਕਰੋੜ ਰੁਪਏ ਦੀ ਲਾਗਤ ਆਵੇਗੀ।
ਇਸ ਤਰ੍ਹਾ, ਜਿਲ੍ਹਾ ਫਤਿਹਾਬਾਦ ਵਿਚ ਸਾਲਾਨਾ ਰਿਪੇਅਰ ਸ਼ੇ੍ਰਣੀ ਦੇ ਤਹਿਤ 252 ਕਿਲੋਮੀਟਰ ਲੰਬਾਈ ਦੀ 109 ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿਸ 'ਤੇ ਲਗਭਗ 2 ਕਰੋੜ ਰੁਪਏ ਦੀ ਲਾਗਤ ਆਵੇਗੀ। ਨਾਲ ਹੀ, ਲਗਭਗ 12.65 ਕਰੋੜ ਰੁਪਏ ਦੀ ਲਾਗਤ ਨਾਲ 24.3 ਕਿਲੋਮੀਟਰ ਲੰਬਾਈ ਦੀ 7 ਸੜਕਾਂ ਦਾ ਸੁਧਾਰੀਕਰਣ ਕੀਤਾ ਜਾਵੇਗਾ।
ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਕਰਨਾਲ ਵਿਚ 14 ਸੜਕਾਂ ਦੀ ਸਪੈ ਸ਼ਲ ਰਿਪੇਅਰ ਕੀਤੀ ਜਾਵੇਗੀ ਜਿਨ੍ਹਾਂ ਦੀ ਕੁੱਲ ਲੰਬਾਈ 31.36 ਕਿਲੋਮੀਟਰ ਹੈ। ਨਾਲ ਹੀ, 21.32 ਕਿਲੋਮੀਟਰ ਲੰਬਾਈ ਨੂੰ 9 ਸੜਕਾਂ ਦਾ ਮਜਬੂਤੀਕਰਣ ਕੀਤਾ ਜਾਵੇਗਾ। ਇੰਨ੍ਹਾਂ 'ਤੇ ਕ੍ਰਮਵਾਰ 6.51 ਕਰੋੜ ਰੁਪਏ ਅਤੇ 6.44 ਕਰੋੜ ਰੁਪਏ ਦੀ ਲਾਗਤ ਆਵੇਗੀ।
ਇਸ ਤੋਂ ਇਲਾਵਾ, ਜਿਲ੍ਹਾ ਯਮੁਨਾਨਗਰ ਵਿਚ ਸਾਲਾਨਾ ਰਿਪੇਅਰ ਸ਼ੇ੍ਰਣੀ ਦੇ ਤਹਿਤ 185.49 ਕਿਲੋਮੀਟਰ ਲੰਬਾਈ ਦੀ 112 ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿਸ 'ਤੇ 1.72 ਕਰੋੜ ਰੁਪਏ ਦੀ ਲਾਗਤ ਆਵੇਗੀ। ਨਾਲ ਹੀ, 4.28 ਕਰੋੜ ਰੁਪਏ ਦੀ ਲਾਗਤ ਨਾਲ 6 ਸੜਕਾਂ ਦੀ ਸਪੈਸ਼ਲ ਰਿਪੇਅਰ ਕੀਤੀ ਜਾਵੇਗੀ, ਜਿਨ੍ਹਾਂ ਦੀ ਕੁੱਲ ਲੰਬਾਈ 12.83 ਕਿਲੋਮੀਟਰ ਹੈ। ਉੱਥੇ ਹੀ ਲਗਭਗ 6.26 ਕਰੋੜ ਰੁਪਏ ਦੀ ਲਾਗਤ ਨਾਲ 14.39 ਕਿਲੋਮੀਟਰ ਲੰਬਾਈ ਦੀ 7 ਸੜਕਾਂ ਦਾ ਨਵੀਨੀਕਰਣ ਕੀਤਾ ਜਾਵੇਗਾ।