ਸੰਦੋੜ : ਸ਼੍ਰੀ ਮਾਨ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸ੍ਰੀ ਮਾਨ ਸੰਤ ਬਾਬਾ ਕਿਸਨ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਈਸ਼ਰਸਰ ਸਾਹਿਬ ਸੰਪ੍ਰਦਾਇ ਰਾੜਾ ਕਲਿਆਣ ਪੁਲ ਵਿਖੇ ਸਲਾਨਾ ਧਾਰਮਿਕ ਦੀਵਾਨ
ਮਿਤੀ 24 ਤੋਂ 28 ਫਰਵਰੀ 2025 ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਰਾੜਾ ਸਾਹਿਬ ਦੇ ਮੋਜੂਦਾ ਮੁੱਖੀ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਵਾਲਿਆਂ ਵੱਲੋਂ ਸਜਾਏ ਜਾ ਰਹੇ ਹਨ, ਜਿਸ ਵਿੱਚ ਨਿਰਬਾਨ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਈਸ਼ਰਸਰ ਸਾਹਿਬ ਪੁਲ ਕਲਿਆਣ ਦੇ ਮੁੱਖ ਸੇਵਾਦਾਰ ਬਾਬਾ ਵਿਸਾਖਾ ਸਿੰਘ ਜੀ ਨੇ ਆਕਲੀ ਪੱਤ੍ਰਕਾ ਦੇ ਤਰਸੇਮ ਸਿੰਘ ਨਾਲ ਗੱਲਬਾਤ ਦੱਸਿਆ ਕਿ ਸਾਲਾਨਾ ਧਾਰਮਿਕ ਸਮਾਗਮ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਹੋ ਰਹੇ ਹਨ ਅਤੇ ਦੀਵਾਨਾਂ ਦੇ ਇਸ ਸਮਾਗਮ ਸਬੰਧੀ ਵੱਖ ਵੱਖ ਡਿਉਟੀਆਂ ਲਗਾ ਦਿੱਤੀਆਂ ਹਨ ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।ਇਹਨਾਂ ਧਾਰਮਿਕ ਸਮਾਗਮ ਦੀਵਾਨ ਦੇ ਅਖੀਰਲੇ ਦਿਨ 28 ਫਰਵਰੀ 2025 ਦਿਨ ਸ਼ੁੱਕਰਵਾਰ ਨੂੰ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਇਸੇ ਦਿਨ ਹੀ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ। ਦਾਨੀ ਸੱਜਣਾਂ ਨੇ ਗੁਰੂ ਜਸ ਸਰਵਣ ਕਰਨ ਦੇ ਨਾਲ ਨਾਲ ਮਨੁੱਖਤਾ ਦੀ ਭਲਾਈ ਵਾਸਤੇ ਵੀ ਖੂਨਦਾਨ ਕਰਕੇ ਵੀ ਦਾਨੇ ਬਨਣਾ ਹੈ।ਇਹ ਅਸਥਾਨ ਮਾਲੇਰਕੋਟਲੇ ਤੋਂ ਰਾਏਕੋਟ ਰੋਡ 'ਤੇ ਸਥਿੱਤ ਹੈ।ਹਰ ਪੰਚਮੀਂ ਵਾਲੇ ਦਿਨ ਦੀਵਾਨ ਵੀ ਸਜਾਏ ਜਾਂਦੇ ਹਨ।ਇਸ ਸਮੇਂ ਬਾਬਾ ਵਿਸਾਖਾ ਸਿੰਘ ਜੀ ਨਾਲ, ਭਾਈ ਬਲਵੰਤ ਸਿੰਘ ਮਹੋਲੀ, ਸਰਪੰਚ ਗੁਰਮੁੱਖ ਸਿੰਘ ਗਰੇਵਾਲ ਫਰਵਾਲੀ, ਭਾਈ ਹਰਦੇਵ ਸਿੰਘ ਪੱਪੂ ਕਲਿਆਣ, ਨਿਰਭੈ ਸਿੰਘ ਮਹੋਲੀ, ਏਕਮ ਸਿੰਘ ਮਹੋਲੀ , ਕੁਲਵੰਤ ਸਿੰਘ ਨੰਬਰਦਾਰ ਮਹੋਲੀ, ਭਗਵੰਤ ਸਿੰਘ ਰਛੀਨ,ਬਾਬਾ ਜਸਵੀਰ ਸਿੰਘ ਸੇਵਾ ਪੁਲ ਕਲਿਆਣ, ਨਾਇਬ ਸਿੰਘ ਕਲਿਆਣ, ਜਗਦੇਵ ਸਿੰਘ ਮਹੋਲੀ ਖੁਰਦ, ਸੈਕਟਰੀ ਜਗਸੀਰ ਸਿੰਘ ਕਲਿਆਣ, ਪ੍ਰੇਮ ਸਿੰਘ ਕਲਿਆਣ, ਦਰਸ਼ਨ ਸਿੰਘ ਕਲਿਆਣ , ਬਲਵਿੰਦਰ ਸਿੰਘ ਮਾਣਕੀ, ਭੋਲਾ ਸਿੰਘ ਬਾਠ ਕਲਿਆਣ, ਸੂਬੇਦਾਰ ਗੁਰਬਖਸ਼ ਸਿੰਘ ਕਲਿਆਣ, ਸ਼ਿੰਗਾਰਾ ਸਿੰਘ ਫੋਜੀ ਮਹੋਲੀ ਖੁਰਦ,ਜਰਮਲ ਸਿੰਘ ਢੀਂਡਸਾ ਨੰਬਰਦਾਰ ਕਲਿਆਣ, ਫਰਵਾਲੀ,ਸੇਵਾਦਾਰ ਬਾਬਾ ਰਾਮ ਸਿੰਘ ਆਦਿ ਹਾਜ਼ਰ ਸਨ।