ਸੰਦੌੜ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖ਼ੇ 54ਵੀਂ ਸਾਲਾਨਾ ਅਥਲੇਟਿਕ ਮੀਟ ਕਾਰਵਾਈ ਗਈ । ਕਾਲਜ ਪ੍ਰਿੰਸੀਪਲ ਡਾ ਕਪਿਲ ਦੇਵ ਗੋਇਲ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ । ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ ਜਗਦੀਪ ਸਿੰਘ ਦੀ ਨਿਗਰਾਨੀ ਹੇਠ ਹੋਏ ਪ੍ਰੋਗਰਾਮ ਬਾਰੇ ਉਹਨਾਂ ਦੱਸਿਆ ਕਿ 100 ਅਤੇ 200 ਮੀਟਰ ਦੌੜ ਕੁੜੀਆਂ ਅਤੇ ਮੁੰਡਿਆਂ ਵਿੱਚੋ ਜਸਪ੍ਰੀਤ ਕੌਰ ਵਿਦਿਆਰਥੀ (ਬੀ ਏ ਭਾਗ ਭਾਗ ਦੂਜਾ) ਨੇ ਪਹਿਲਾ ਸਥਾਨ ਅਤੇ ਮੁੰਡਿਆਂ ਵਿੱਚੋ ਗੁਰਸ਼ਰਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਬੈਸਟ ਅਥਲੀਟ ਚੁਣੇ ਗਏ. ਨੇਜੇ ਵਿਚੋਂ ਪੁੱਛਮਿੰਦਰ ਸਿੰਘ (ਬੀ ਏ ਭਾਗ ਦੂਜਾ) ਸ਼ੋਟ ਪੁੱਟ ਵਿਚੋ ਖੁਸਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ । ਓਵਰਆਲ ਖੇਡਾਂ ਵਿੱਚੋ ਅਰਸ਼ਦੀਪ ਸਿੰਘ ਅਤੇ ਸਿਮਰਨਜੋਤ ਕੌਰ ਦੂਜੇ ਸਥਾਨ ਤੇ ਰਹੇ । ਸਟੇਜ ਸਕੱਤਰ ਦੀ ਭੂਮਿਕਾ ਡਾ ਕਰਮਜੀਤ ਸਿੰਘ ਅਤੇ ਡਾ ਬਚਿੱਤਰ ਸਿੰਘ ਵਲੋ ਨਿਭਾਈ ਗਈ । ਇਸ ਮੌਕੇ ਪਿੰਡ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ, ਫਰਵਾਲੀ ਸ. ਗੁਰਮੁੱਖ ਸਿੰਘ (ਸਰਪੰਚ ) ਜੱਸੂ ਫਰਵਾਲੀ ਨੇ ਉਚੇਚੇ ਤੌਰ ਤੇ ਸਿਰਕਤ ਕੀਤੀ । ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਮਹਿੰਦਰ ਸਿੰਘ, ਜਰਨਲ ਸਕੱਤਰ ਕਰਮਜੀਤ ਸਿੰਘ ਜਨਾਬ, ਲਾਭ ਸਿੰਘ (ਮੈਂਬਰ) ਅਤੇ ਕਾਲਜ ਦੇ ਡਾਇਰੈਕਟਰ ਪ੍ਰੋ ਰਾਜਿੰਦਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਸਵਾਗਤ ਕੀਤਾ । ਅੰਤ ਵਿਚ ਖੇਡਾਂ ਤੋਂ ਬਾਅਦ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ ਪ੍ਰਧਾਨ ਟਰੱਕ ਯੂਨੀਅਨ ਸੰਦੌੜ ਵੱਲੋਂ ਕੀਤੀ ਗਈ । ਇਸ ਸਮੇ ਪ੍ਰੋ ਸ਼ੇਰ ਸਿੰਘ, ਡਾ ਗੁਰਪ੍ਰੀਤ ਸਿੰਘ, ਪ੍ਰੋ ਸੁਖਵਿੰਦਰ ਸਿੰਘ, ਡਾ ਹਰਮਨ ਸਿੰਘ, ਡਾ ਹਰਿੰਦਰ ਸਿੰਘ ਧਾਲੀਵਾਲ, ਪ੍ਰੋ ਕੁਲਵਿੰਦਰ,ਪ੍ਰੋ ਹਰਮਨ ਸਿੰਘ,ਪ੍ਰੋ ਜਸਵਿੰਦਰ ਸਿੰਘ,ਪ੍ਰੋ ਕਮਲਜੀਤ ਕੌਰ, ਪ੍ਰੋ ਰਿਹਾਨਾਂ, ਪ੍ਰੋ ਸਹਿਦਾ, ਪ੍ਰੋ ਮਨਪ੍ਰੀਤ ਕੌਰ, ਪ੍ਰੋ ਸੁਦਿਤੀ,ਪ੍ਰੋ ਸੰਦੀਪ ਕੌਰ, ਪ੍ਰੋ ਅਮਨਪ੍ਰੀਤ ਸਿੰਘ, ਪ੍ਰੋ ਜਸ਼ਨਦੀਪ ਕੌਰ ਨੇ ਟਰੈਕ ਅਤੇ ਫ਼ੀਲਡ ਇਵੇੰਟ ਨੂੰ ਚੰਗੇ ਤਰੀਕੇ ਨਾਲ ਕਰਵਾਕੇ ਖੇਡ ਸਮਰੋਹ ਨੂੰ ਨੇਪਰੇ ਚਾੜ੍ਹਿਆ ।
.