ਸੁਨਾਮ : ਰੋਟਰੀ ਕਲੱਬ ਸੁਨਾਮ ਵੱਲੋਂ ਆਈ ਪੀ ਐਸ ਅਧਿਕਾਰੀ ਐਸ ਪੀ ਦਿਲਪ੍ਰੀਤ ਸਿੰਘ ਨਾਲ ਇੱਕ ਰੂਬਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੇ ਦੌਰਾਨ ਕਲੱਬ ਪ੍ਰਧਾਨ ਦੇਵਿੰਦਰਪਾਲ ਸਿੰਘ ਰਿੰਪੀ ਤੇ ਉਨਾਂ ਦੀ ਟੀਮ ਵੱਲੋਂ ਦਿਲਪ੍ਰੀਤ ਸਿੰਘ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ ਉਪਰੰਤ ਪ੍ਰਧਾਨ ਦੇਵਿੰਦਰ ਪਾਲ ਸਿੰਘ ਰਿੰਪੀ ਤੇ ਸਕੱਤਰ ਹਨੀਸ਼ ਸਿੰਗਲਾ ਨੇ ਸਾਂਝੇ ਰੂਪ ਵਿੱਚ ਕਲੱਬ ਵੱਲੋਂ ਕੀਤੇ ਜਾ ਰਹੇਂ ਸਮਾਜਿਕ ਕਾਰਜਾਂ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਦਿਲਪ੍ਰੀਤ ਸਿੰਘ ਐਸ.ਪੀ ਸੰਗਰੂਰ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ ਤੇ ਦਸਿਆ ਕਿਸ ਤਰਾਂ ਉਹ ਵੱਖ ਵੱਖ ਅਹੁਦਿਆਂ ਲਈ ਚੁਣੇ ਗਏ ਪਰ ਉਨਾਂ ਦਾ ਨਿਸ਼ਾਨਾ ਆਈ. ਪੀ ਐਸ ਬਣਨ ਦਾ ਸੀ। ਉਨਾਂ ਕਿਹਾ ਕਿ ਉਹ ਆਪਣੀ ਡਿਊਟੀ ਦੌਰਾਨ ਕੋਈ ਭੇਦਭਾਵ ਨਹੀਂ ਕਰਨਗੇ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੁਲਿਸ ਦਾ ਸਹਿਯੋਗ ਕਰਨ। ਇਸ ਮੌਕੇ ਘਣਸ਼ਿਆਮ ਕਾਂਸਲ, ਹਨੀਸ਼ ਸਿੰਗਲਾ, ਰਾਜਨ ਸਿੰਗਲਾ, ਸੰਦੀਪ ਜੈਨ, ਅਨਿਲ ਜੁਨੇਜਾ, ਸੁਰਜੀਤ ਸਿੰਘ ਗਹੀਰ, ਹਰੀਸ਼ ਗੱਖੜ, ਮਨਪ੍ਰੀਤ ਬਾਂਸਲ, ਵਿਜੇ ਮੋਹਨ, ਪੁਨੀਤ ਗਰਗ, ਰਾਜੇਸ਼ ਗੋਇਲ, ਮਨੋਹਰ ਅਰੋੜਾ, ਰਾਜੀਵ ਸਿੰਗਲਾ, ਵਰੁਣ ਗਰਗ, ਸ਼ਿਵ ਜਿੰਦਲ, ਕੰਵਰਜੀਤ ਸਿੰਘ ਲੱਕੀ ਧਾਲੀਵਾਲ, ਖੁਸ਼ਪ੍ਰੀਤ ਸਿੰਘ ਸੁਨਾਮ (ਆਸਟ੍ਰੇਲੀਆ) ਅਤੇ ਮਨਿੰਦਰ ਸਿੰਘ ਲਖਮੀਰ ਵਾਲਾ ਹਾਜ਼ਰ ਸਨ।