ਸੰਦੌੜ : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹਨਾਂ ਸਬਦਾਂ ਦਾ ਪ੍ਰਗਟਵਾਂ ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਰਜਿ: 118 ਦੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਕੀਤਾ।ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਤਵਾਦੀਆਂ ਵਿਰੁੱਧ ਸਖ਼ਤ ਸਟੈਂਡ ਲੈਣ ਦਾ ਸੱਦਾ ਦਿੱਤਾ। ਰਾਸ਼ਨ ਡਿੱਪੂ ਹੋਲਡਰ ਫੈਡਰੇਸ਼ਨ ਰਜਿ118 ਦੇ ਆਗੂ ਵੱਲੋਂ ਪਹਿਲਗਾਮ ਵਿਖੇ ਹੋਏ ਹਮਲੇ ਵਿੱਚ ਮਾਰੇ ਗਾਏ ਸੈਲਾਨੀਆਂ ਨੂੰ ਦੋ ਮਿੰਟ ਦਾ ਮੋਨ ਵਰਤ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ।ਉਹਨਾਂ ਕਿਹਾ ਕਿ ਇਹ ਹਮਲਾ ਨਾ ਸਿਰਫ਼ ਸੈਲਾਨੀਆਂ ਲਈ ਇੱਕ ਝਟਕਾ ਹੈ, ਸਗੋਂ ਕਸ਼ਮੀਰ ਦੀ ਆਰਥਿਕਤਾ ਅਤੇ ਸ਼ਾਂਤੀ ਉਤੇ ਵੀ ਇੱਕ ਵੱਡੀ ਚੋਟ ਹੈ। ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਸ਼ਮੀਰ ਵਿੱਚ ਸੈਲਾਨੀਆਂ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਜਾਣ। ਉਹਨਾਂ ਕਿਹਾ ਕਿ ਪਹਿਲਗਾਮ ਵਿੱਚ ਮਾਸੂਮ ਸੈਲਾਨੀਆਂ 'ਤੇ ਇਹ ਕਸਮੀਰੀਅਤ ਅਤੇ ਮਨੁੱਖਤਾ ਤੇ ਹਮਲਾ ਹੈ। ਉਹਨਾਂ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਵਿਛੜੀਆ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇਂ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।ਇਸ ਮੋਕੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ, ਜਿਲਾ ਸੰਗਰੂਰ ਦੇ ਪ੍ਰਧਾਨ ਸੁਰਜੀਤ ਸਿੰਘ ਮੰਗੀ, ਪ੍ਰਮਜੀਤ ਸਿੰਘ ਹਾਂਡਾ, ਸੂਬਾ ਪ੍ਰੈੱਸ ਸਕੱਤਰ ਮਹੁੰਮਦ ਸਲੀਮ ਪ੍ਰਵੀਨ ਕੁਮਾਰ, ਕਰਮਜੀਤ ਰੌਟਲਾ, ਸੁਦਾਗਰ ਆਲੀ, ਸੁਰਜ਼ਦੀਨ ਬਿੱਕਰ ਸਿੰਘ ਰਾਣਵਾਂ, ਨਜ਼ੀਰ ਖਾਂ ਬਿਜੌਕੀ, ਰੋਜ਼ੀ ਨਾਰੀਕੇ, ਚਰਨਜੀਤ ਹਥਨ, ਸਰਬਜੀਤ ਸਿੰਘ ਟੋਨੀ, ਭਰਪੂਰ ਸਿੰਘ, ਮਨੀਸ਼, ਅਵਤਾਰ ਸਿੰਘ, ਧਰਮਪਾਲ, ਬਿੰਦਰ ਸਿੰਘ, ਹਰੀਕ੍ਰਿਸ਼ਨ ਆਦਿ ਤੋਂ ਇਲਾਵਾ ਹੋਰ ਵੀ ਡਿੱਪੂ ਹੋਲਡਰ ਹਾਜ਼ਰ ਸਨ।