ਰਾਜ ਦੀਆਂ ਗਊਸ਼ਾਲਾਵਾਂ ਦੇ ਗਵਾਲਿਆਂ ਤੇ ਪ੍ਰਬੰਧਕਾਂ ਦਾ ਕੋਵਿਡ ਟੀਕਾਕਰਨ ਦੀ ਸਮਾਣਾ ਤੋਂ ਸ਼ੁਰੂਆਤ-ਸਚਿਨ ਸ਼ਰਮਾ
ਸਮਾਣਾ : ਸਮਾਣਾ ਦੀ ਗਊਸ਼ਾਲਾ ਵਿਚ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਮੌਕੇ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਵੀ ਮੌਕੇ ’ਤੇ ਮੌਜੂਦ ਸਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਕਮਿਸ਼ਨ ਵੱਲੋਂ ਗਊਧਨ ਦੀ ਭਲਾਈ ਲਈ ਤਾਂ ਕਾਰਜ ਕੀਤੇ ਜਾਂਦੇ ਹਨ ਪਰ ਹੁਣ ਕੋਰੋਨਾਵਾਇਰਸ ਤੋਂ ਬਚਾਉਣ ਲਈ ਗਊਧਨ ਦੀ ਸੰਭਾਲ ਕਰਨ ਵਾਲਿਆਂ ਦਾ ਬਚਾਅ ਕਰਨਾ ਵੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਾਜ ਦੀਆਂ ਗਊਸ਼ਾਲਾਵਾਂ ਵਿਚ ਗਵਾਲਿਆਂ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ ਜਾ ਰਿਹਾ ਹੈ ਜਿਸਦੀ ਸ਼ੁਰੂਆਤ ਸਮਾਣਾ ਦੀ ਗਊਸ਼ਾਲਾ ਤੋਂ ਕੀਤੀ ਗਈ ਹੈ।
ਇਥੇ ਦਸਣਯੋਗ ਹੈ ਕਿ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਪੀਲ ਕੀਤੀ ਸੀ ਕਿ ਗਊਸ਼ਾਲਾਵਾਂ ਦੇ ਗਵਾਲਿਆਂ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਕੋਵਿਡ ਤੋਂ ਬਚਾਅ ਲਈ ਟੀਕੇ ਲਗਾਏ ਜਾਣ।
ਸਮਾਣਾ ਦੀ ਗਊਸ਼ਾਲਾ ਵਿਚ ਮਿਸ਼ਨ ਫ਼ਤਿਹ ਤਹਿਤ ਲਗਾਏ ਟੀਕਾਕਰਨ ਕੈਂਪ ਵਿਚ ਕਰਨ ਗੌੜ, ਗਿਆਨ ਚੰਦ ਕਟਾਰੀਆ, ਰਵੀ ਆਰਿਆ, ਵਿਆਨ ਚੰਦ ਪੁਸ਼ਆਂ, ਦਰਸ਼ਨ ਵਧਵਾ, ਅਸ਼ੋਕ ਢੀਂਗਰਾ, ਮਹੇਸ਼ ਕੁਮਾਰ, ਪਰਵੀਨ ਅਨੇਜਾ, ਹੈਰੀ ਅਰੋੜਾ, ਅਸ਼ੋਕ ਖੇਤਰਪਾਲ, ਮਿੰਟੂ ਚਾਵਲਾ ਤੋਂ ਇਲਾਵਾ ਗਊ ਸੇਵਾ ਕਮੇਟੀ ਨਾਲ ਜੁੜੇ ਲੋਕ ਮੌਜੂਦ ਸਨ।