ਤਪਾ ਮੰਡੀ : ਸ਼੍ਰੀ ਪਰਸ਼ੂਰਾਮ ਬ੍ਰਾਹਮਣ ਸਭਾ ਤਪਾ ਵੱਲੋਂ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਸ਼੍ਰੀ ਪਰਸ਼ੂਰਾਮ ਜੀ ਦੀ ਜੈਯੰਤੀ ਰਾਜਾ ਬ੍ਰਾਹਮਣ ਧਰਮਸ਼ਾਲਾ ਨੇੜੇ ਬਾਬਾ ਮੱਠ ਵਿਖੇ ਸ਼ਰਧਾ ਤੇ ਧੂਮ ਧਾਮ ਨਾਲ ਮਨਈ ਗਈ। ਇਸ ਮੌਕੇ ਸ੍ਰੀ ਅਖੰਡ ਰਾਮਾਇਣ ਪਾਠਾਂ ਦੇ ਭੋਗ ਪਾਏ ਗਏ। ਧਾਰਮਿਕ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ, ਜਿੰਨਾ ਦਾ ਬ੍ਰਾਹਮਣ ਸਭਾ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ। ਧਾਰਮਿਕ ਸਮਾਗਮ ਮੌਕੇ ਸੰਤ ਰਾਜਗਿਰੀ ਜੀ ਮਹਾਰਾਜ ਨੇ ਸੰਗਤ ਨੂੰ ਪ੍ਰਵਚਨ ਕਰਦਿਆ ਕਿਹਾ ਕਿ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ, ਭਗਵਾਨ ਪਰਸ਼ੂਰਾਮ ਦੇ ਇਸ ਅਵਤਾਰ ਨੂੰ ਬਹੁਤ ਹੀ ਗੁੱਸੇ ਵਾਲਾ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਮੁਤਾਬਕ, ਇਸ ਦਿਨ ਸੱਚੇ ਮਨ ਨਾਲ ਭਗਵਾਨ ਪਰ ਦੀ ਪੂਜਾ ਕਰਨ ਨਾਲ ਗਿਆਨ, ਹਿੰਮਤ ਅਤੇ ਬਹਾਦਰੀ ਆਦਿ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਜੀਵਨ ਵਿਚ ਖੁਸ਼ੀ ਵੀ ਵਧਦੀ ਹੈ।ਸਮੂਹ ਸੰਗਤ ਨੇ ਭਗਵਾਨ ਪਰਸ਼ੂਰਾਮ ਜੀ ਦੇ ਜੈਕਾਰਿਆਂ 'ਚ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਤੇ ਭਗਵਾਨ ਪਰਸ਼ੂਰਾਮ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਧਾਰਮਿਕ ਤਸਵੀਰ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਸੰਤ ਬਾਬਾ ਭਗਵਾਨ ਦਾਸ, ਸੰਤ ਰਾਜਗਿਰੀ ਜੀ ਮਹਾਰਾਜ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਡਾਕਟਰ ਸੋਨਿਕਾ ਬਾਂਸਲ, ਡਾ. ਬਾਲ ਚੰਦ ਬਾਂਸਲ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ, ਬਲਜੀਤ ਸਿੰਘ ਬਾਸੀ, ਰਿੰਕਾ ਅਰੋੜਾ, ਮੁਨੀਸ਼ ਗਰਗ,ਸਿਕੰਦਰ ਸਿੰਘ, ਕੁਲਵਿੰਦਰ ਚੱਠਾ,ਪੰਡਿਤ ਸੋਮ ਨਾਥ ਸ਼ਰਮਾ, ਮੇਲਾ ਕਾਲੀਆਂ, ਵਿਜੇ ਸ਼ਰਮਾ, ਚਰਨਜੀਤ ਸ਼ਰਮਾ,ਨਿੱਕਾ ਪੰਡਿਤ, ਡਿੰਪੀ ਸ਼ਰਮਾ,ਅਜੇ ਕੁਮਾਰ ਗੋਗੀ ਪੰਡਿਤ, ਪੰਡਿਤ ਰਾਮ ਸਰੂਪ, ਮਹੰਤ ਗੋਪਾਲ ਦਾਸ,ਮਹੰਤ ਅਵਧ ਕਿਸ਼ੋਰ, ਮਹੰਤ ਬੁੱਕਣ ਦਾਸ,ਮਹੰਤ ਰਘੁਵੀਰ ਦਾਸ,ਮਹੰਤ ਸੋਮ ਦਾਸ, ਮਹੰਤ ਬੀਰਬਲ ਦਾਸ ਆਦਿ ਸਮੂਹ ਮੰਡੀ ਨਿਵਾਸੀਆਂ ਨੇ ਆਪਣੀ ਹਾਜ਼ਰੀ ਲਵਾਈ ਤੇ ਭਗਵਾਨ ਪਰਸ਼ੂਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ।