ਸੁਨਾਮ : ਸ੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਵੱਲੋਂ ਪ੍ਰਧਾਨ ਰੁਪਿੰਦਰ ਭਾਰਦਵਾਜ ਰਿਟਾਇਰਡ ਐਸ.ਪੀ.ਦੀ ਪ੍ਰਧਾਨਗੀ ਹੇਠ ਭਗਵਾਨ ਪਰਸ਼ੂਰਾਮ ਜੈਅੰਤੀ ਡੇਰਾ ਬਾਬਾ ਭਗਵੰਤ ਨਾਥ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਮੁੱਖ ਜਜਮਾਨ ਭਰਤ ਭਾਰਦਵਾਜ ਜੀ ਦੇ ਪਰਿਵਾਰ ਵੱਲੋਂ ਸ਼੍ਰੀ ਰਾਮਾਇਣ ਜੀ ਦੇ ਪਾਠ ਆਰੰਭ ਕਰਵਾਏ ਗਏ ਅਤੇ ਸ਼ਾਮ ਨੂੰ ਸ੍ਰੀ ਅਵਧ ਕਿਸ਼ੋਰ ਤਪੇ ਵਾਲਿਆਂ ਨੇ ਭਗਵਾਨ ਸ੍ਰੀ ਪਰਸ਼ੂਰਾਮ ਜੀ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਕਵੀਸ਼ਰੀ ਜਥਾ ਮਾਸਟਰ ਭੀਮ ਮੌੜਾਂ ਵਾਲਿਆਂ ਨੇ ਭਗਵਾਨ ਪਰਸ਼ੂਰਾਮ ਜੀ ਦੀਆਂ ਗਾਥਾਵਾਂ ਸੁਣਾਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਮੈਡਮ ਦਾਮਨ ਥਿੰਦ ਬਾਜਵਾ, ਰਜਿੰਦਰ ਦੀਪਾ, ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਸ਼ੇਖਰ ਸ਼ੁਕਲਾ ਨੇ ਦੱਸਿਆ ਕਿ ਭਗਵਾਨ ਸ੍ਰੀ ਪਰਸ਼ੂਰਾਮ ਜੀ ਭਗਵਾਨ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਹਨ ਇਹਨਾਂ ਦਾ ਜਨਮ ਤ੍ਰੇਤਾ ਯੁੱਗ ਵਿੱਚ ਹੋਇਆ ਸੀ। ਸੰਤ ਸਮਾਜ ਵੱਲੋਂ ਸਵਾਮੀ ਗੁਰੂ ਚੇਤੰਨਿਆ ਪੁਰੀ ਜੀ ਕਿਲਾ ਰਾਏਪੁਰ ਤੋਂ ਮਹੰਤ ਕਾਹਨ ਦਾਸ ਪ੍ਰਧਾਨ ਖੱਟ ਦਰਸ਼ਨ ਸਾਧੂ ਸਮਾਜ ਪੰਜਾਬ ਸੁਨਾਮ ਤੋਂ ਬਾਬਾ ਤੁਲਸੀ ਦਾਸ, ਮਹੰਤ ਸੰਤੋਖ ਦਾਸ, ਮਹੰਤ ਹਰਬੰਸ ਦਾਸ, ਮਹੰਤ ਸੁਖਦੇਵ ਮੁਨੀ, ਮਹੰਤ ਹੀਰਾ ਦਾਸ, ਮਹੰਤ ਯੋਗੇਸ਼ ਮੁਨੀ, ਮਹਾਂ ਮੰਡਲੇਸ਼ਵਰ ਡਾਕਟਰ ਚੰਦਰ ਮੁਨੀ, ਮਹਾਂ ਮੰਡਲੇਸ਼ਵਰ ਸੰਤ ਦਮੋਦਰ ਦਾਸ, ਮਹੰਤ ਪੂਰਨ ਦਾਸ ਨੇ ਆਈਆਂ ਸੰਗਤਾਂ ਨੂੰ ਪ੍ਰਵਚਨ ਸੁਣਾ ਕੇ ਸੱਚ ਦੀ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਪ੍ਰਸਤ ਮਾਸਟਰ ਭਰਤ ਹਰੀ ਸ਼ਰਮਾ, ਪ੍ਰਧਾਨ ਰੁਪਿੰਦਰ ਭਾਰਦਵਾਜ, ਸੈਕਟਰੀ ਭੂਸ਼ਣ ਕਾਂਤ ਸ਼ਰਮਾ, ਖਜ਼ਾਨਚੀ ਡਾਕਟਰ ਸੋਮਨਾਥ ਸ਼ਰਮਾ ਨੇ ਆਈਆਂ ਹੋਈਆਂ ਸੰਗਤਾਂ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਅਵਤਾਰ ਪੁਰਬ ਤੇ ਲੱਖ ਲੱਖ ਵਧਾਈ ਦਿੱਤੀ। ਸ੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਦੇ ਫਾਊਂਡਰ ਮੈਂਬਰਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਵਿੰਦਰ ਭਾਰਦਵਾਜ, ਭਰਤ ਭਾਰਦਵਾਜ, ਐਡਵੋਕੇਟ ਰਵਿੰਦਰ ਭਾਰਦਵਾਜ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ।