Saturday, April 19, 2025

International

ਇਸ ਦੇਸ਼ ਵਿਚ ਕਿਸਾਨਾਂ ਨੂੰ ਮੁਫ਼ਤ ਮਿਲ ਰਿਹੈ ਜ਼ਹਿਰ

May 31, 2021 09:52 AM
SehajTimes

ਆਸਟ੍ਰੇਲੀਆ : ਆਸਟ੍ਰੇਲੀਆ ਵਿਚ ਚੂਹਿਆਂ ਦੀ ਬਹੁਤਾਤ ਕਾਰਨ ਪਲੇਗ ਫ਼ੈਲਣ ਦਾ ਡਰ ਬਣਿਆ ਹੋਇਆ ਹੈ ਇਸੇ ਕਰ ਕੇ ਇਥੋਂ ਦੀ ਸਥਾਨਕ ਸਰਕਾਰਾਂ ਕਿਸਾਨਾਂ ਨੂੰ ਚੂਹੇ ਮਾਰਨ ਦੀ ਜ਼ਹਿਰੀਲੀ ਦਵਾਈ ਮੁਫ਼ਤ ਦੇ ਰਹੀ ਹੈ। ਇਸੇ ਸਬੰਧੀ ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਹੁਣ ਤੱਕ 400 ਤੋਂ ਵੀ ਵੱਧ ਕਿਸਾਨਾਂ ਨੇ ਚੂਹਿਆਂ ਨੂੰ ਮਾਰਨ ਵਾਲੀ ਦਵਾਈ ‘ਬਰੋਮੇਡਿਓਲੋਨ’ ਨੂੰ ਮੁਫਤ ਵਿੱਚ ਪ੍ਰਾਪਤ ਕਰਨ ਵਾਸਤੇ ਆਪਣੇ ਆਪ ਨੂੰ ਨਾਮਾਂਕਣ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਹਾਲੇ ਵੀ ਏ.ਪੀ.ਪੀ.ਐਮ.ਏ. (Australian Pesticides and Veterinary Medicines Authority) ਕੋਲੋਂ ਉਕਤ ਦਵਾਈ ਦੀ ਵੰਡ ਲਈ ਇਜਾਜ਼ਤ ਦਾ ਇੰਤਜ਼ਾਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਕਤ ਦਵਾਈ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਇਹ ਦਵਾਈ ਕਿਸਾਨਾਂ ਨੂੰ ਚੂਹਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਬਰਬਾਦੀਆਂ ਤੋਂ ਨਿਜਾਤ ਪੁਆਉਣ ਵਿੱਚ ਕਾਫੀ ਮਦਦਗਾਰ ਸਿੱਧ ਹੋਵੇਗੀ ਪਰੰਤੂ ਉਨ੍ਹਾਂ ਇਹ ਵੀ ਕਿਹਾ ਕਿ ਇੰਨੀ ਦੇਰ ਅਸੀਂ ਹੋਰ ਦਵਾਈਆਂ ਅਤੇ ਢੰਗ ਤਰੀਕਿਆਂ ਦਾ ਇਸਤੇਮਾਲ ਵੀ ਜਾਰੀ ਰੱਖਾਂਗੇ। ਆਸਟਰੇਲੀਆਈ ਕਿਸਾਨਾਂ ਨੂੰ ਉਮੀਦ ਹੈ ਕਿ ਉਹ ਬਾਰਸ਼ ਤੋਂ ਬਾਅਦ ਕਮਾਈ ਕਰਨਗੇ। ਪਰ ਚੂਹਿਆਂ ਨੇ ਉਨ੍ਹਾਂ ਦੀ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਬਰੂਸ ਬਾਰਨਜ਼ ਨਾਮਕ ਇੱਕ ਕਿਸਾਨ ਨੇ ਦੱਸਿਆ ਹੈ ਕਿ ਉਹ ਬੋਗਨ ਗੇਟ ਸਿਟੀ ਨੇੜੇ ਆਪਣੇ ਖੇਤ ਵਿੱਚ ਫਸਲਾਂ ਬੀਜ ਕੇ ਇੱਕ ਕਿਸਮ ਦਾ ਜੂਆ ਖੇਡ ਰਿਹਾ ਹੈ। ਅਸੀਂ ਸਿਰਫ ਬਿਜਾਈ ਕਰ ਰਹੇ ਹਾਂ ਅਤੇ ਉਮੀਦ ਕਰ ਰਹੇ ਹਾਂ ਕਿ ਮਿਹਨਤ ਵਿਅਰਥ ਨਾ ਜਾਵੇ। ਇਹ ਚੂਹੇ ਨਾ ਸਿਰਫ ਫਸਲਾਂ ਨੂੰ ਤਬਾਹ ਕਰ ਰਹੇ ਹਨ, ਬਲਕਿ ਹੁਣ ਉਹ ਘਰਾਂ ਵਿੱਚ ਵੀ ਦਾਖਲ ਹੋ ਰਹੇ ਹਨ. ਇਹ ਬਿਜਲੀ ਦੀਆਂ ਤਾਰਾਂ ਚਬਾ ਰਹੀਆਂ ਹਨ, ਜਿਸ ਨਾਲ ਘਰਾਂ ਵਿਚ ਅੱਗ ਲੱਗ ਰਹੀ ਹੈ। ਇਸ ਦੇ ਨਾਲ ਹੀ ਚੂਹੇ ਸੁੱਤੇ ਪਏ ਲੋਕਾਂ ਨੂੰ ਕੱਟ ਰਹੇ ਹਨ। ਇਸ ਤੋਂ ਪ੍ਰੇਸ਼ਾਨ ਆਸਟਰੇਲੀਆਈ ਸਰਕਾਰ ਨੇ ਭਾਰਤ ਤੋਂ 5000 ਲੀਟਰ ਬਰੂਮਿਡਿਓਲੋਨ ਜ਼ਹਿਰ ਦੀ ਮੰਗ ਕੀਤੀ ਸੀ ਤਾਂ ਜੋ ਚੂਹਿਆਂ ਨੂੰ ਮਾਰਿਆ ਜਾ ਸਕੇ।

Have something to say? Post your comment

 

More in International

ਟਰੰਪ ਨੇ 9 ਲੱਖ ਪ੍ਰਵਾਸੀਆਂ ਦੇ ਕਾਨੂੰਨੀ ਪਰਮਿਟ ਕੀਤੇ ਰੱਦ

UK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸ

ਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼

ਟਰੰਪ ਦੇ ਨਵੇਂ ਗੋਲਡ ਕਾਰਡ ਸਕੀਮ ’ਚ 50 ਲੱਖ ਡਾਲਰ ਦੀ ਮਿਲੇਗੀ ਅਮਰੀਕੀ ਨਾਗਰਿਕਤਾ

ਅੱਤਵਾਦੀਆਂ ਨੇ ਬਲੋਚਿਸਤਾਨ ‘ਚ ਬੱਸ ‘ਤੇ ਕੀਤਾ ਹਮਲਾ

ਡੌਂਕੀ ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ‘ਚ ਕਿਸਾਨ ਆਗੂ ਸੁਖਵਿੰਦਰ ਸਿੰਘ ‘ਤੇ FIR ਦਰਜ

USA ਜਹਾਜ਼ ਲੈਂਡਿੰਗ ‘ਤੇ ਬੋਲੇ ਮਨੀਸ਼ ਤਿਵਾੜੀ ‘CM ਮਾਨ ਬਿਲਕੁਲ ਸਹੀ… ਅੰਮ੍ਰਿਤਸਰ ਹੀ ਕਿਉਂ?’

ਅੱਜ USA ਤੋਂ ਡਿਪੋਰਟ 119 ਭਾਰਤੀ ਪਹੁੰਚਣਗੇ ਅੰਮ੍ਰਿਤਸਰ

ਟਰੰਪ ਦੇ ਹੁਕਮ ‘ਤੇ ਕੋਰਟ ਨੇ ਲਗਾਈ ਰੋਕ ਅਮਰੀਕਾ ‘ਚ ਜਨਮ ਲੈਣ ਵਾਲੇ ਬੱਚਿਆਂ ਨੂੰ ਮਿਲਦੀ ਰਹੇਗੀ ਨਾਗਰਿਕਤਾ

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ