ਚੰਡੀਗੜ੍ਹ: ਕੋਰੋਨਾ ਦੇ ਚਲ ਰਹੇ ਪ੍ਰਕੋਪ ਕਾਰਨ ਵਿਦਿਆਰਥੀਆਂ ਨੂੰ ਵੱਧ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਪੰਜਾਬ ਹੀ ਨਹੀਂ ਪੂਰੇ ਭਾਰਤ ਦੇਸ਼ ਵਿਚ ਇਹੀ ਹਾਲ ਹੈ। ਅਜਿਹੇ ਵਿਚ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਆਨਲਾਈ ਪ੍ਰੀਖਿਆ ਦੀ ਮਨਜੂਰੀ ਦੇ ਦਿਤੀ ਹੈ। ਦਰਅਸਲ ਪੰਜਾਬ ਯੂਨੀਵਰਸਿਟੀ ਤੇ ਐਫਿਲੀਏਟਿਡ 195 ਕਾਲਜਾਂ ਦੇ ਕਰੀਬ ਦੋ ਲੱਖ ਵਿਦਿਆਰਥੀਆਂ ਦੀਆਂ ਜੂਨ ਮਹੀਨੇ ਵਿਚ ਤਜਵੀਜ਼ਸ਼ੁਦਾ ਸਮੈਟਰ ਪ੍ਰੀਖਿਆਵਾਂ ਲਮਕ ਰਹੀਆਂ ਸਨ ਜੋ ਕਿ ਹੁਣ ਆਨਲਾਈਨ ਹੋਣਗੀਆਂ। ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੇ ਪ੍ਰਬੰਧਕਾਂ ਨੇ ਆਨਲਾਈਨ ਇਮਤਿਹਾਨ ਕਰਵਾਉਣ ਸਬੰਧੀ ਸਹਿਮਤੀ ਦੇ ਦਿੱਤੀ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਹੁਣ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਪੱਧਰ ਦੀਆਂ ਪ੍ਰੀਖਿਆਵਾਂ 28 ਜੂਨ ਤੋਂ ਸ਼ੁਰੂ ਹੋਣਗਆਂ। ਸਾਰੀਆਂ ਜਮਾਤਾਂ ਦੇ ਪ੍ਰੈਕਟੀਕਲ ਇਮਤਿਹਾਨ 15 ਜੂਨ ਤੋਂ ਅਰੰਭ ਹੋਣਗੇ। ਮਾਰਚ 2020 ਦੌਰਾਨ ਕੋਰੋਨਾ ਦੌਰ ਮਗਰੋਂ ਤੀਜੀ ਵਾਰ ਪੀਯੂ ਪ੍ਰਬੰਧਕ ਸਮੈਸਟਰ ਇਮਤਿਹਾਨ ਆਨਲਾਈਨ ਕਰਵਾ ਰਹੇ ਹਨ। ਇਥੇ ਦਸ ਦਈਏ ਕਿ ਵੈਸੇ ਤਾਂ ਕਲਾਸਾਂ ਆਨ ਲਾਈਨ ਹੀ ਲੱਗ ਰਹੀਆਂ ਹਨ ਪਰ ਜਦੋਂ ਪ੍ਰੀਖਿਆ ਦੀ ਵਾਰੀ ਆਉਂਦੀ ਹੈ ਤਾਂ ਯੂਨੀਵਰਸਟੀ ਵਿਚ ਦੋ ਰਾਏ ਬਣ ਜਾਂਦੀਆਂ ਹਨ ਇਕ ਧਿਰ ਦਾ ਕਹਿਣਾ ਹੁੰਦਾ ਸੀ ਕਿ ਘਟੋ ਘਟ ਪ੍ਰੀਖਿਆ ਤਾਂ ਆਫ਼ ਲਾਈਨ ਹੋਵੇ। ਅਜਿਹੇ ਹਾਲਤਾਂ ਵਿਚ ਜਦੋਂ ਕਿ ਕੋਰੋਨਾ ਹਰ ਪਾਸੇ ਆਪਣੇ ਪੈਰ ਪਸਾਰ ਰਿਹਾ ਹੋਵੇ ਤਾਂ ਸਰਕਾਰ ਨੇ ਇਸ ਲਈ ਆਫ਼ ਲਾਈਨ ਪੜ੍ਹਾਈ ਦੀ ਇਜ਼ਾਜਤ ਨਹੀਂ ਦਿਤੀ। ਇਸੇ ਕਰ ਕੇ ਯੂਨੀਵਰਸਟੀ ਪ੍ਰਸ਼ਾਸਨ ਨੇ ਪ੍ਰੀਖਆ ਆਨਲਾਈਨ ਲੈਣ ਦੀ ਤਜਵੀਜ ਨੂੰ ਮਨਜੂਰੀ ਦੇ ਦਿਤੀ ਹੈ।