ਪਟਿਆਲਾ 15 ਜੂਨ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਤਹਿਤ 1563 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ। ਜਿਹਨਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ 838 ਅਤੇ 18 ਤੋਂ 44 ਸਾਲ ਦੇ 725 ਨਾਗਰਿਕ ਸ਼ਾਮਲ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 3,85,758 ਹੋ ਗਿਆ ਹੈ।ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕੱਲ ਮਿਤੀ 16 ਜੂਨ ਦੇ ਕੋਵਿਡ ਟੀਕਾਕਰਨ ਕਂੈਂਪਾ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਕੱਲ ਮਿਤੀ 16 ਜੂਨ ਦਿਨ ਬੁੱਧਵਾਰ ਨੂੰ ਕੇਂਦਰੀ ਪੁਲ ਤਹਿਤ ਪ੍ਰਾਪਤ ਕੋਵੀਸ਼ੀਲਡ ਵੈਕਸੀਨ ਨਾਲ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ, ਰਾਧਾ ਸੁਆਮੀ ਸਤਸੰਗ ਘਰ ਪਟਿਆਲਾ, ਨਾਭਾ ਦੇ ਐਮ.ਪੀ.ਡਬਲਿਉ ਸਕੂਲ, ਰਾਜਪੁਰਾ ਦੇ ਬਹਾਵਲਪੁਰ ਭਵਨ, , ਰਾਧਾ ਸੁਆਮੀ ਸਤਸੰਗ ਘਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲਾਕ ਹਰਪਾਲਪੁਰ ਦੇ ਪਿੰਡ ਹਰਪਾਲਪੁਰ ਦੇ ਗੁਰੂੁਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਪਿੰਡ ਕਾਲੋਮਾਜਰਾ ਦੇ ਸਰਕਾਰੀ ਸਕੂਲ, ਬਲਾਕ ਕੌਲੀ ਦੇ ਪਿੰਡ ਕੌਲੀ ਦੇ ਗੁਰੂੁਦੁਆਰਾ ਸਾਹਿਬ, ਭਾਦਸੋਂ ਦੇ ਹਰੀਹਰ ਮੰਦਿਰ ਅਤੇ ਰਾਧਾ ਸੁਆਮੀ ਸਤਸੰਗ ਘਰ, ਬਲਾਕ ਦੁਧਨਸਾਧਾ ਦੇ ਕਸਬਾ ਸਨੌਰ ਦੇ ਮਾੜੀ ਮੰਦਰ ਅਤੇ ਦੇਵੀਗੜ ਦੇ ਰਵੀਦਾਸ ਧਰਮਸ਼ਾਲਾ, ਸ਼ੁਤਰਾਣਾ ਦੇ ਗੁਰੂੁਦੁਆਰਾ ਸਾਹਿਬ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ, ਜਦ ਕਿ ਕੋਵੈਕਸੀਨ ਦੀ ਦੂਜੀ ਡੋਜ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਪਟਿਆਲਾ ਵਿਖੇ ਲਗਾਈ ਜਾਵੇਗੀ।
ਉਪਰੋਕਤ ਤੋਂ ਇਲਾਵਾ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਸਲੱਮ ਏਰੀਏ ਵਿਚ ਕੋਵੈਕਸੀਨ ਦੇ ਸਪੈਸ਼ਿਲ ਕੈਂਪ ਲਗਾਏ ਜਾ ਰਹੇ ਹਨ , ਜਿਨ੍ਹਾਂ ਵਿਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਟੀਕਾਕਰਨ ਕੀਤਾ ਜਾਵੇਗਾ। ਇਹ ਕੈਂਪ ਪਟਿਆਲਾ ਦੇ ਸਲੱਮ ਏਰੀਏ ਦੇ ਗੁਰੂੁਦੁਆਰਾ ਸਾਹਿਬ ਤਫਜੱਲਪੁਰਾ,ਇੰਦਰਾ ਕਲੋਨੀ,ਭੀਮ ਕਲੋਨੀ,ਸੰਜੇ ਕਲੋਨੀ ,ਰੋੜੀ ਕੁੱਟ ਕਲੋਨੀ,ਬਾਜੀਗਰ ਬਸਤੀ ਨਾਭਾ ਰੋਡ,ਬਾਬਾ ਜੀਵਨ ਸਿੰਘ ਬਸਤੀ,ਰੰਗੇ ਸਾਹ ਕਲੋਨੀ ਸਨੋਰ ਰੋਡ ਵਿਖੇ ਲਗਾਏ ਜਾਣਗੇ ।ਉਹਨਾ ਕਿਹਾ ਕਿ ਹੁਣ ਸਰਕਾਰ ਦੀਆ ਹਦਾਇਤਾਂ ਅਨੁਸਾਰ ਹਾਈ ਰਿਸਕ ਪ੍ਰੋਫੈਸ਼ਨਲ ਗੱਰੁਪ, ਕਾਰਖਾਨਿਆ ਵਿੱਚ ਕੰਮ ਕਰਦੇ ਕਾਮੇ, ਦੁਕਾਨਦਾਰ,ਜਿਮ ਦੇ ਮਾਲਕ ਅਤੇ ਸਟਾਫ, ਰੇਹੜੀ ਵਾਲੇ,ਸਟਰੀਟ ਵੈਂਡਰ, ਐਲ.ਪੀ.ਜੀ ਗੈਸ ਦੀ ਡਲੀਵਰੀ ਅਤੇ ਵੰਡ ਕਰਦੇ ਸਟਾਫ, ਬੱਸ ਡਰਾਵਈਵਰ, ਕਨਡੰਕਟਰ, ਆਟੋ /ਰਿਕਸ਼ਾ ਡਰਾਈਵਰ,ਪੰਚਾਇਤੀ ਰਾਜ ਸੰਸਥਾਂਵਾ ਦੇ ਨੁਮਾਇੰਦੇ ਆਦਿ ਸ਼੍ਰੇਣੀਆ ਦੇ ਨਾਗਰਿਕ ਪਹਿਲ ਦੇ ਅਧਾਰ ਤੇਂ ਕੋਵਿਡ ਟੀਕਾਕਰਨ ਕਰਵਾਉਣ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਦੇਸ਼ਾ ਵਿੱਚ ਕੇਵਲ ਪੜਾਈ ਕਰਨ, ਨੋਕਰੀ ਪੇਸ਼ਾ ਜਾਂ ਓਲਪਿੰਕ ਟੋਕਿਓ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ 28 ਦਿਨਾਂ ਬਾਦ ਕੋਵੀਸ਼ੀਲਡ ਵੈਕਸੀਨ ਦੀ ਦੁਜੀ ਡੋਜ ਲਗਾਉਣ ਲਈ ਜਿਲ੍ਹਾ ਹਸਪਤਾਲ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਕੋਵਿਡ ਵੈਕਸੀਨੇਸ਼ਨ ਸੈਂਟਰ ਬਣਾਇਆ ਗਿਆਂ ਹੈ, ਜਿਥੇ ਯੋਗ ਨਾਗਰਿਕ ਆਪਣੇ ਉਕਤ ਮੰਤਵ ਲਈ ਵਿਦੇਸ਼ ਜਾਣ ਸਬੰਧੀ ਪੁਖਤਾ ਸਬੂਤ ਦਿਖਾ ਕੇ ਇਹ ਵੈਕਸੀਨ ਲਗਵਾ ਸਕਦੇ ਹਨ।ਯੋਗ ਨਾਗਰਿਕ ਟੀਕਾ ਲਗਵਾਉਣ ਸਮੇਂ ਆਪਣਾ ਪਾਸਪੋਰਟ ਨਾਲ ਜਰੂਰ ਲੇ ਕੇ ਆਉਣ।ਇਸ ਤੋਂ ਇਲਾਵਾ ਕਿਸੇ ਹੋਰ ਮੰਤਵ ਲਈ ਵਿਦੇਸ਼ ਜਾ ਰਹੇ ਨਾਗਰਿਕ ਦੇ 28ਦਿਨਾਂ ਬਾਦ ਕੋਵਿਡ ਵੈਕਸੀਨ ਦੀ ਦੂਜੀ ਡੋਜ ਨਹੀ ਲਗੇਗੀ ।ਇਸ ਲਈ ਅਜਿਹੇ ਨਾਗਰਿਕ ਇਸ ਸੈਂਟਰ ਵਿੱਚ ਆ ਕੇ ਆਪਣਾ ਸਮਾਂ ਬਰਬਾਦ ਨਾ ਕਰਨ।
ਅੱਜ ਜਿਲੇ ਵਿੱਚ 47 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3292 ਦੇ ਕਰੀਬ ਰਿਪੋਰਟਾਂ ਵਿਚੋਂ 47 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲ੍ਹੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 48082 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 123 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 46121 ਹੋ ਗਈ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 646 ਹੈ।ਜਿਲੇ੍ਹ ਵਿੱਚ 02 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1315 ਹੋ ਗਈ ਹੈ।
ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ 47 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 22,ਨਾਭਾ ਤੋਂ 02, ਸਮਾਣਾ ਤੋਂ 07, ਰਾਜਪੁਰਾ ਤੋਂ 02, ਬਲਾਕ ਭਾਦਸਂੋ ਤੋਂ 05, ਬਲਾਕ ਕੌਲੀ ਤੋਂ 03, ਬਲਾਕ ਕਾਲੌਮਾਜਰਾ ਤੋਂ 02, ਬਲਾਕ ਹਰਪਾਲਪੁਰ ਤੋਂ 02, ਬਲਾਕ ਸ਼ੁਤਰਾਣਾ ਤੋਂ 01 ਅਤੇ ਬਲਾਕ ਦੁਧਣਸਾਧਾਂ ਤੋਂ 01 ਕੋਵਿਡ ਕੇਸ ਰਿਪੋਰਟ ਹੋਏ ਹਨ।ਇਹਨਾਂ ਕੇਸਾਂ ਵਿੱਚੋਂ 03 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 44 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3712 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 7,18,640 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48082 ਕੋਵਿਡ ਪੋਜਟਿਵ, 6,68,935 ਨੈਗੇਟਿਵ ਅਤੇ ਲਗਭਗ 1623 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।