ਫ਼ਤਹਿਗਡ਼੍ਹ ਸਾਹਿਬ : ਅੱਜ ਪੰਜਾਬ ਐਂਡ ਸਿੰਧ ਬੈਂਕ ਦਾ 114ਵਾਂ ਸਥਾਪਨਾ ਦਿਵਸ ਬੈੰਕ ਮੈਨੇਜਰ ਸ੍ਰੀ ਪ੍ਰਿੰਸ ਪਟਿਆਲਾ ਜੀ ਦੀ ਅਗਵਾਈ ਵਿਚ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਇਲਾਕੇ ਭਰ ਦੇ ਮੋਹਤਬਰ ਸੱਜਣਾਂ ਦੀ ਹਾਜ਼ਰੀ ਵਿੱਚ ਬੈੰਕ ਦੀ ਸਾਖਾ ਪੰਜੋਲੀ ਕਲਾਂ ਵਿਖੇ ਮਨਾਇਆ ਗਿਆ। ਇਸ ਮੌਕੇ ਉਚੇਚੇ ਤੌਰ ਤੇ ਸੁਹੰਜਣੇ ਦਾ ਗੁਣਕਾਰੀ ਬੂਟਾ ਲਗਾਇਆ ਗਿਆ, ਕੇਕ ਕੱਟਿਆ ਗਿਆ ਤੇ ਲੱਡੂ ਵੰਡੇ ਗਏ। ਇਸ ਦਿਵਸ ਮੌਕੇ ਬੋਲਦਿਆਂ ਮੈਨੇਜਰ ਪ੍ਰਿੰਸ ਜੀ ਨੇ ਦੱਸਿਆ ਕਿ 24 ਜੂਨ 1908 ਨੂੰ ਭਾਈ ਵੀਰ ਸਿੰਘ, ਸ. ਸੁੰਦਰ ਸਿੰਘ ਮਜੀਠਾ ਅਤੇ ਸਰਦਾਰ ਤਰਲੋਚਨ ਸਿੰਘ ਨੇ ਪੰਜਾਬ ਅਤੇ ਸਿੰਧ ਬੈਂਕ ਦੀ ਸਥਾਪਨਾ ਕੀਤੀ ਸੀ ਉਸ ਦਿਨ ਤੋਂ ਅੱਜ ਤਕ ਲਗਾਤਾਰ ਬੈਂਕ ਆਮ ਲੋਕਾਂ ਦੀਆਂ ਸੇਵਾਵਾਂ ਲਈ ਹਾਜ਼ਰ ਹੈ।
ਇਸ ਮੌਕੇ ਵਿਸ਼ੇਸ਼ ਸ. ਗੁਰਧਿਆਨ ਸਿੰਘ ਸਰਪੰਚ ਪੰਜੋਲਾ ਅਤੇ ਨੰਬਰਦਾਰ ਸੁਖਦੇਵ ਸਿੰਘ ਜੀ ਪ੍ਰਧਾਨ ਗੁਰਦੁਆਰਾ ਸ੍ਰੀ ਖ਼ਾਲਸਾ ਦਰਬਾਰ ਪੰਜੋਲੀ ਕਲਾਂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਪੰਜੋਲੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਪੰਜੋਲੀ ਨੇ ਦੱਸਿਆ ਕਿ ਇਹ ਬੈਂਕ ਸਾਡੇ ਨਗਰ ਵਿੱਚ ਜਥੇਦਾਰ ਕਰਨੈਲ ਸਿੰਘ ਪੰਜੋਲੀ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਖੋਲ੍ਹਿਆ ਗਿਆ ਸੀ ਜੋ ਇਲਾਕੇ ਭਰ ਦੇ ਲੋਕਾਂ ਨੂੰ ਬੜੀ ਵੱਡੀ ਸਹੂਲਤ ਹੈ।
ਇਸ ਮੌਕੇ ਜਸਵੰਤ ਸਿੰਘ ਸਿੱਧੂ ਪੰਜੋਲੀ ਖੁਰਦ, ਗਿਆਨ ਸਿੰਘ ਧਾਲੀਵਾਲ, ਜੋਧ ਸਿੰਘ, ਜਸਵੰਤ ਸਿੰਘ ਪੰਜੋਲਾ, ਪਰਵਿੰਦਰ ਸਿੰਘ ਬੰਟੀ ਨਲੀਨਾ, ਨਰਿੰਦਰ ਸਿੰਘ ਬਾਠ, ਜਵਾਲਾ ਸਿੰਘ ਖਰੌੜ, ਬੈਂਕ ਦੇ ਸਟਾਫ ਚੋ ਗੁਰਜੰਟ ਸਿੰਘ, ਗਗਨਦੀਪ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਹੈਪੀ ਤੇ ਸੁਖਵੰਤ ਸਿੰਘ ਆਦਿ ਹਾਜ਼ਰ ਸਨ।